ਕੋਰੋਨਾ ਮਰੀਜ਼ਾਂ ਨੂੰ ਬੈੱਡ ਨਾ ਮਿਲੇ ਤਾਂ ਵਿਧਾਇਕਾਂ ਦੇ ਘਰ ਵੜ ਜਾਓ

Uncategorized

ਪਿਛਲੇ ਲੰਬੇ ਸਮੇਂ ਤੋਂ ਕਿਸਾਨ ਅੰਦੋਲਨ ਚੱਲ ਰਿਹਾ ਹੈ ਅਤੇ ਸਰਕਾਰ ਵੱਲੋਂ ਲਗਾਤਾਰ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ ਇਸ ਅੰਦੋਲਨ ਨੂੰ ਬਦਨਾਮ ਕਰਨ ਦੀਆਂ ਅਤੇ ਕਿਸਾਨਾਂ ਨੂੰ ਵਾਪਸ ਉਨ੍ਹਾਂ ਦੇ ਘਰ ਪਹੁੰਚਾਉਣ ਦੀਆਂ ।

ਪਿਛਲੇ ਦਿਨੀਂ ਕੁਝ ਖਬਰਾਂ ਮਿਲ ਰਹੀਆਂ ਸੀ ਕਿ ਆਕਸੀਜਨ ਦੇ ਟੈਂਕਰ ਕਿਸਾਨੀ ਅੰਦੋਲਨ ਵਿਚ ਫਸ ਗਏ,ਪਰ ਅਸਲ ਵਿੱਚ ਕਿਸਾਨਾਂ ਵੱਲੋਂ ਇਨ੍ਹਾਂ ਟੈਂਕਰਾਂ ਨੂੰ ਬਾਰਡਰ ਪਾਰ ਕਰਵਾਇਆ ਜਾ ਰਿਹਾ ਹੈ ਤੇ ਜਿਹੜੀ ਸਰਕਾਰ ਕਿਸਾਨਾਂ ਉੱਤੇ ਇਲਜ਼ਾਮ ਲਗਾ ਰਹੀ ਹੈ ਉਸ ਦੇ ਹਸਪਤਾਲਾਂ ਦਾ ਹਾਲ ਅਜਿਹਾ ਹੈ ਕਿ ਮਰੀਜ਼ਾਂ ਨੂੰ ਬੈੱਡ ਨਹੀਂ ਮਿਲ ਰਹੇ,ਆਕਸੀਜਨ ਦੀ ਕਮੀ ਨਾਲ ਉਨ੍ਹਾਂ ਦੀ ਮੌਤ ਹੋ ਰਹੀ ਹੈ ਤਾਂ ਇਸ ਮਾਮਲੇ ਉੱਤੇ ਕਿਸਾਨ ਆਗੂ ਗੁਰਨਾਮ ਸਿੰਘ ਚੜੂਨੀ ਨੇ ਕਿਹਾ ਕਿ ਲੋਕਾਂ ਨੂੰ ਅਪੀਲ ਹੈ

ਕਿ ਜੇਕਰ ਕਿਸੇ ਮਰੀਜ਼ ਨੂੰ ਹਸਪਤਾਲ ਵਿੱਚ ਬੈੱਡ ਨਾ ਮਿਲੇ ਤਾਂ ਉਨ੍ਹਾਂ ਨੂੰ ਆਪਣੇ ਮਰੀਜ਼ ਨੂੰ ਕਿਸੇ ਐੱਮਐੱਲਏ ,ਐੱਮਪੀ ਜਾ ਵੱਡੇ ਵਿਧਾਇਕ ਦੇ ਘਰ ਲਿਜਾਣਾ ਚਾਹੁੰਦਾ ਹੈ ਅਤੇ ਆਪਣੇ ਮਰੀਜ਼ਾਂ ਦੀਆਂ ਲਾਸ਼ਾਂ ਦਾ ਸਸਕਾਰ ਇਨ੍ਹਾਂ ਲੀਡਰਾਂ ਦੀਆਂ ਕੋਠੀਆਂ ਸਾਹਮਣੇ ਕਰਨਾ ਚਾਹੀਦਾ ਹੈ।

ਅੱਗੇ ਉਨ੍ਹਾਂ ਨੇ ਸੰਸਦ ਕੂਚ ਨੂੰ ਲੈ ਕੇ ਕੱਲ੍ਹ ਕੀਤੀ ਜਿਸ ਨੂੰ ਅਜੇ ਮੁਲਤਵੀ ਕਰ ਦਿੱਤਾ ਗਿਆ ਹੈ ਉਨ੍ਹਾਂ ਕਿਹਾ ਕਿ ਅਸੀਂ ਨਹੀਂ ਚਾਹੁੰਦੇ ਕਿ ਸਰਕਾਰ ਦੇ ਬੁੱਧੀਜੀਵੀ ਉਨ੍ਹਾਂ ਤੇ ਕੋਈ ਇਲਜ਼ਾਮ ਲਗਾਉਣ ਕੀ ਕੋਰੋਨਾ ਕਿਸਾਨਾਂ ਨੇ ਫੈਲਾਇਆ ਹੈ ।

Leave a Reply

Your email address will not be published. Required fields are marked *