ਜ਼ਮੀਨੀ ਵਿਵਾਦ ਨੂੰ ਲੈ ਕੇ ਦੋ ਧਿਰਾਂ ਦੇ ਵਿੱਚ ਹੋਈ ਝੜਪ

Uncategorized

ਪੰਜਾਬ ਵਿੱਚ ਅੱਜਕੱਲ੍ਹ ਕੁੱਟਮਾਰ ਦੇ ਕੇਸ ਵਧਦੇ ਜਾ ਰਹੇ ਹਨ।ਕਈ ਜਗ੍ਹਾ ਤੇ ਪੁਲਸ ਦੁਆਰਾ ਲੋਕਾਂ ਨਾਲ ਕੁੱਟਮਾਰ ਕੀਤੀ ਜਾ ਰਹੀ ਹੈ ਅਤੇ ਕੁਝ ਜਗ੍ਹਾ ਤੇ ਲੋਕ ਆਪਸ ਵਿੱਚ ਹੀ ਇੱਕ ਦੂਜੇ ਨਾਲ ਲੜਦੇ ਦਿਖਾਈ ਦੇ ਰਹੇ ਹਨ ।ਇਸੇ ਤਰ੍ਹਾਂ ਦਾ ਇੱਕ ਮਾਮਲਾ ਪੰਜਾਬ ਦੇ ਪਿੰਡ ਮੀਰਾਂਪੁਰ ਕਲਾਂ ਦਾ ਸਾਹਮਣੇ ਆ ਰਿਹਾ ਹੈ , ਜਿਸ ਵਿੱਚ ਜ਼ਮੀਨੀ ਵਿਵਾਦ ਨੂੰ ਲੈ ਕੇ ਪਿੰਡ ਦੇ ਦੋ ਗੁਟਾਂ ਵਿਚਕਾਰ ਲੜਾਈ ਹੋਈ ।

ਜਿਸ ਦੌਰਾਨ ਇਕ ਗੁੱਟ ਦੇ ਤਿੰਨ ਚਾਰ ਬੰਦਿਆਂ ਦੇ ਜ਼ਖ਼ਮੀ ਹੋਣ ਦੀ ਖਬਰ ਸਾਹਮਣੇ ਆ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਇਨ੍ਹਾਂ ਉੱਤੇ ਦੱਸ ਤੋਂ ਬਾਰਾਂ ਬੰਦਿਆਂ ਨੇ ਦਾਤਰ,ਸੋਟੀਆਂ, ਗੰਡਾਸੇ ਨਾਲ ਵਾਰ ਕੀਤਾ ,ਜਿਸ ਕਰਕੇ ਇਹ ਜ਼ਖ਼ਮੀ ਹੋਏ।

ਪੁਲਿਸ ਦਾ ਕਹਿਣਾ ਹੈ ਕਿ ਇਨ੍ਹਾਂ ਦਾ ਇੱਕ ਜ਼ਮੀਨੀ ਵਿਵਾਦ ਸੀ ਜ਼ਮੀਨ ਅੱਠ ਮਰਲੇ ਸੀ ਅਤੇ ਲੰਬੇ ਸਮੇਂ ਤੋਂ ਕੋਰਟ ਕੇਸ ਵੀ ਚੱਲ ਰਿਹਾ ਸੀ । ਅੱਗੇ ਉਹਨਾਂ ਕਿਹਾ ਕਿ ਉਨ੍ਹਾਂ ਵੱਲੋਂ ਦੋਨਾਂ ਧਿਰਾਂ ਦੇ ਲੋਕਾਂ ਕੋਲੋਂ ਬਿਆਨ ਲਏ ਜਾ ਰਹੇ ਹਨ

ਅਤੇ ਜਿਸ ਨੂੰ ਦੇਖਦੇ ਹੋਏ ਅੱਗੇ ਕਾਰਵਾਈ ਕੀਤੀ ਜਾਵੇਗੀ ਅਤੇ ਦੂਜੇ ਪਾਸੇ ਜਿਨ੍ਹਾਂ ਉੱਤੇ ਹਮਲਾ ਹੋਇਆ ਹੈ ਉਨ੍ਹਾਂ ਦਾ ਕਹਿਣਾ ਹੈ ਕਿ ਉਨ੍ਹਾਂ ਨਾਲ ਇਨਸਾਫ ਹੋਣਾ ਚਾਹੀਦਾ ਹੈ ਅਤੇ ਦੋਸ਼ੀਆਂ ਨੂੰ ਸਜ਼ਾ ਮਿਲਣੀ ਚਾਹੀਦੀ ਹੈ ।

Leave a Reply

Your email address will not be published.