ਬਰਾਤ ਆਉਂਦੀ ਦੇਖ ਨੱਚਣ ਲੱਗਿਆ ਐਂਬੂਲੈਂਸ ਦਾ ਡਰਾਈਵਰ

Uncategorized

ਜਿਵੇਂ ਕਿ ਸਾਨੂੰ ਪਤਾ ਹੈ ਦੇਸ਼ ਵਿੱਚ ਕਰੋਨਾ ਦੇ ਮਰੀਜ਼ਾਂ ਦੀ ਗਿਣਤੀ ਵਧਦੀ ਜਾ ਰਹੀ ਹੈ, ਜਿਸ ਕਰਕੇ ਹਸਪਤਾਲਾਂ ਦੇ ਕਰਮਚਾਰੀ ਵੀ ਪਰੇਸ਼ਾਨ ਹਨ । ਕਿਉਂਕਿ ਉਨ੍ਹਾਂ ਨੂੰ ਦਿਨ ਰਾਤ ਇਕ ਕਰਕੇ ਕੰਮ ਕਰਨਾ ਪੈ ਰਿਹਾ ਹੈ ।

ਕੋਰੂਨਾ ਦੇ ਚਲਦੇ ਬਹੁਤ ਸਾਰੇ ਮਰੀਜ਼ਾਂ ਦੀਆਂ ਮੌਤਾਂ ਵੀ ਹੋ ਰਹੀਆਂ ਹਨ ਜਿਨ੍ਹਾਂ ਨੂੰ ਐਂਬੂਲੈਂਸ ਰਾਹੀਂ ਸ਼ਮਸ਼ਾਨਘਾਟ ਵਿਚ ਪਹੁੰਚਾਇਆ ਜਾ ਰਿਹਾ ਹੈ। ਪਰ ਲੱਗਦਾ ਹੈ ਕਿ ਐਂਬੂਲੈਂਸ ਡਰਾੲੀਵਰ ਇਸ ਤੋਂ ਪਰੇਸ਼ਾਨ ਹੋ ਚੁੱਕੇ ਹਨ ਅਤੇ ਉਹ ਆਪਣੀ ਜ਼ਿੰਦਗੀ ਵਿੱਚ ਖ਼ੁਸ਼ੀ ਨੂੰ ਲੱਭ ਰਹੇ ਹਨ ।

ਇਸੇ ਤਰ੍ਹਾਂ ਦੀ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਬਹੁਤ ਵਾਇਰਲ ਹੋ ਰਹੀ ਹੈ ,ਜਿਸ ਵਿਚ ਇਕ ਐਂਬੂਲੈਂਸ ਡਰਾੲੀਵਰ ਰਾਹ ਵਿੱਚ ਜਾਂਦਿਆਂ ਇੱਕ ਬਰਾਤ ਵਿੱਚ ਆਪਣੀ ਐਂਬੂਲੈਂਸ ਵਿੱਚੋਂ ਉਤਰ ਕੇ ਨੱਚਣ ਲੱਗਦਾ ਹੈ । ਜਾਣਕਾਰੀ ਮੁਤਾਬਕ ਇਹ ਡਰਾਈਵਰ ਪਿਛਲੇ ਲੰਬੇ ਸਮੇਂ ਤੋਂ ਕੋਰੋਨਾ ਮਰੀਜ਼ਾਂ ਦੀਆਂ ਲਾਸ਼ਾਂ ਨੂੰ ਸ਼ਮਸ਼ਾਨਘਾਟ ਵਿੱਚ ਪਹੁੰਚਾਉਣ ਦਾ ਕੰਮ ਕਰ ਰਿਹਾ ਸੀ।

ਜਿਸ ਕਰਕੇ ਇਸ ਦਾ ਮਾਨਸਿਕ ਤਣਾਅ ਜ਼ਿਆਦਾ ਹੋ ਗਿਆ।ਪਰ ਜਦੋਂ ਹੀ ਇਹ ਰਸਤੇ ਵਿੱਚ ਇੱਕ ਬਰਾਤ ਜਾਂਦੀ ਦੇਖਦਾ ਹੈ ਤਾਂ ਇਸ ਤੋਂ ਕੰਟਰੋਲ ਨਹੀਂ ਹੁੰਦਾ ਅਤੇ ਇਹ ਰਸਤੇ ਵਿੱਚ ਉਤਰ ਕੇ ਬੜੀ ਮਸਤੀ ਨਾਲ ਨੱਚਣ ਲੱਗਦਾ ਹੈ ।

Leave a Reply

Your email address will not be published.