ਜਲੰਧਰ ਵਿੱਚ ਨੌਜਵਾਨ ਨੇ ਟੈਂਕੀ ਤੇ ਚੜ੍ਹ ਕੇ ਕੀਤਾ ਹੰਗਾਮਾ

Uncategorized

ਜਲੰਧਰ ਤੋਂ ਇੱਕ ਖ਼ਬਰ ਸਾਹਮਣੇ ਆ ਰਹੀ ਹੈ ਜਿਸ ਵਿਚ ਜਲੰਧਰ ਦੇ ਕਪੂਰਥਲਾ ਰੋਡ ੳੁੱਤੇ ਬਣੀ ਪਾਣੀ ਦੀ ਟੈਂਕੀ ਉੱਤੇ ਇੱਕ ਨੌਜਵਾਨ ਚੜ੍ਹ ਗਿਆ , ਜੋ ਕੇ ਆਤਮਹੱਤਿਆ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ । ਜਦੋਂ ਪਾਣੀ ਦੀ ਟੈਂਕੀ ਥੱਲੇ ਖੜ੍ਹੇ ਲੋਕਾਂ ਨੇ ਉਸ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਅੱਗੋਂ ਉਸ ਨੌਜਵਾਨ ਨੇ ਕਿਹਾ

ਕਿ ਜੇਕਰ ਕੋਈ ਉਸ ਦੇ ਕੋਲ ਆਉਣ ਦੀ ਕੋਸ਼ਿਸ਼ ਕਰੇਗਾ ਤਾਂ ਉਹ ਉੱਪਰੋਂ ਛਲਾਂਗ ਲਗਾ ਦੇਵੇਗਾ । ਜਾਣਕਾਰੀ ਮੁਤਾਬਕ ਇਸ ਵਿਅਕਤੀ ਦਾ ਨਾਮ ਪ੍ਰਭ ਦੱਸਿਆ ਜਾ ਰਿਹਾ ਹੈ ਜੋ ਕਿ ਪਾਣੀ ਦੀ ਟੈਂਕੀ ਉੱਤੇ ਲਗਪਗ ਸੌ ਫੁੱਟ ਦੀ ਦੂਰੀ ਉੱਤੇ ਚੜ੍ਹਿਆ । ਇਹ ਆਪਣੇ ਆਪ ਨੂੰ ਮੈਂਟਲੀ ਅਪਸੈੱਟ ਦੱਸ ਰਿਹਾ ਸੀ, ਜਿਸ ਕਰਕੇ ਪੁਲੀਸ ਦੇ ਨਾਲ ਨਾਲ ਮੰਦ ਵਿਭਾਗ ਦੇ ਕਰਮਚਾਰੀ ਵੀ ਉੱਥੇ ਪਹੁੰਚੇ।

ਕਾਫ਼ੀ ਟੈਂਕ ਪੁਲੀਸ ਵੱਲੋਂ ਸਮਝਾਉਣ ਤੇ ਵੀ ਜਦੋਂ ਇਹ ਨੌਜਵਾਨ ਨੀਚੇ ਨਾ ਆਇਆ ਤਾਂ ਪੁਲੀਸ ਨੇ ਮੋਬਾਈਲ ਉਤੇ ਗੱਲਬਾਤ ਕਰ ਕੇ ਇਸ ਨੌਜਵਾਨ ਨੂੰ ਸਮਝਾਇਆ ਅਤੇ ਬੜੀ ਮਸ਼ੱਕਤ ਤੋਂ ਬਾਅਦ ਇਸ ਨੂੰ ਪਾਣੀ ਦੀ ਟੈਂਕੀ ਤੋਂ ਹੇਠਾਂ ਉਤਾਰਿਆ ।

ਜਿਸ ਤੋਂ ਬਾਅਦ ਪੁਲਸ ਦਾ ਕਹਿਣਾ ਹੈ ਕਿ ਇਸ ਨੌਜਵਾਨ ਦਾ ਆਪਣੇ ਘਰਦਿਆਂ ਨਾਲ ਕੋਈ ਝਗੜਾ ਚੱਲ ਰਿਹਾ ਹੈ ਜਿਸ ਕਰਕੇ ਇਹ ਆਤਮਹੱਤਿਆ ਕਰਨ ਜਾ ਰਿਹਾ ਸੀ।

Leave a Reply

Your email address will not be published. Required fields are marked *