ਕੈਪਟਨ ਅਮਰਿੰਦਰ ਸਿੰਘ ਵੱਲੋਂ ਸ਼ਗਨ ਸਕੀਮ ਇਕਵੰਜਾ ਹਜ਼ਾਰ ਕਰਨ ਦਾ ਅੈਲਾਨ

Uncategorized

ਜਿਵੇਂ ਜਿਵੇਂ ਦੋ ਹਜਾਰ ਬਾਈ ਦੀਆਂ ਚੋਣਾਂ ਨਜ਼ਦੀਕ ਆ ਰਹੀਆਂ ਹਨ, ਉਵੇਂ ਹੀ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਨਵੀਆਂ ਸਕੀਮਾਂ ਲਿਆਂਦੀਆਂ ਜਾ ਰਹੀਆਂ ਹਨ ਤਾਂ ਜੋ ਪੰਜਾਬ ਦੇ ਲੋਕਾਂ ਨੂੰ ਆਪਣੇ ਪੱਖ ਵਿੱਚ ਕਰ ਕੇ ਰੱਖਿਆ ਜਾ ਸਕੇ ।

ਇਸੇ ਲਈ ਪਿਛਲੇ ਦਿਨੀਂ ਉਨ੍ਹਾਂ ਕੈਪਟਨ ਅਮਰਿੰਦਰ ਸਿੰਘ ਦੀ ਮੀਟਿੰਗ ਆਪਣੇ ਵਿਧਾਇਕਾਂ ਨਾਲ ਹੋਈ। ਜਿਸ ਦੌਰਾਨ ਉਨ੍ਹਾਂ ਨੇ ਬਹੁਤ ਸਾਰੇ ਮਸਲਿਆਂ ਉਤੇ ਗੱਲਬਾਤ ਕੀਤੀ ਜਿਸ ਵਿਚ ਇਕ ਮਾਮਲਾ ਸ਼ਗਨ ਸਕੀਮ ਨੂੰ ਲੈ ਕੇ ਸੀ।

ਇਸ ਮੀਟਿੰਗ ਦੌਰਾਨ ਸ਼ਗਨ ਸਕੀਮ ਦੀ ਰਕਮ ਨੂੰ ਇੱਕੀ ਹਜ਼ਾਰ ਤੋਂ ਵਧਾ ਕੇ ਇਕਵੰਜਾ ਹਜ਼ਾਰ ਕਰਨ ਦੀ ਮਨਜ਼ੂਰੀ ਦਿੱਤੀ ਗਈ ਹੈ । ਇਸ ਤੋਂ ਇਲਾਵਾ ਮੰਡੀਆਂ ਵਿਚ ਪਈ ਫਸਲ ਉੱਤੇ ਵੀ ਗੱਲਬਾਤ ਹੋਈ , ਜਿਸ ਉੱਤੇ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਕਿਸਾਨਾਂ ਦੀਆਂ ਫ਼ਸਲਾਂ ਨੂੰ ਜਲਦੀ ਤੋਂ ਜਲਦੀ ਮੰਡੀਆਂ ਵਿੱਚੋਂ ਚੁੱਕਿਆ ਜਾਵੇ। ਇਸ ਤੋਂ ਇਲਾਵਾ ਉਨ੍ਹਾਂ ਨੇ ਟੈਲੀਕਾਮ ਟਾਵਰ ਨੂੰ ਨਿਯਮਤ ਕਰਨ ਦਾ ਫੈਸਲਾ ਵੀ ਸੁਣਾਇਆ।

ਮੀਟਿੰਗ ਖ਼ਤਮ ਹੋਣ ਤੋਂ ਬਾਅਦ ਕਾਂਗਰਸੀ ਵਿਧਾਇਕ ਪਰਗਟ ਸਿੰਘ ਨੇ ਮੀਟਿੰਗ ਵਿੱਚ ਹੋਣ ਵਾਲੀ ਗੱਲਬਾਤ ਸਾਂਝੀ ਕੀਤੀ ਅਤੇ ਪਰਗਟ ਸਿੰਘ ਨੇ ਕਿਹਾ ਕਿ ਪੰਜਾਬ ਵਿੱਚ ਕੋਟਕਪੂਰਾ ਤੇ ਬਹਿਬਲ ਕਲਾਂ ਗੋਲੀਕਾਂਡ ਦਾ ਮਾਮਲਾ ਦਿਨੋਂ ਦਿਨ ਗਰਮਾ ਰਿਹਾ ਹੈ ਅਤੇ ਜੇਕਰ ਕੈਪਟਨ ਅਮਰਿੰਦਰ ਸਿੰਘ ਚਾਹੁਣ ਤਾਂ ਇਸ ਮਸਲੇ ਨੂੰ ਬਹੁਤ ਛੇਤੀ ਹੱਲ ਕਰ ਸਕਦੇ ਹਨ ।

Leave a Reply

Your email address will not be published. Required fields are marked *