ਸਰਕਾਰੀ ਬੱਸਾਂ ਦਾ ਹੋਇਆ ਬੁਰਾ ਹਾਲ ,ਔਰਤਾਂ ਨੂੰ ਵੇਖ ਭਜਾ ਲੈਂਦੇ ਨੇ ਬੱਸਾਂ

Uncategorized

ਇਹ ਗੱਲਾਂ ਹੁਣ ਆਮ ਹੋ ਗਈਆਂ ਹਨ ਕਿ ਸਰਕਾਰ ਵੱਲੋਂ ਨਿਯਮ, ਕਾਨੂੰਨ, ਸਕੀਮਾਂ ਤਾਂ ਬਣਾਈਆਂ ਜਾਂਦੀਆਂ ਹਨ ਪਰ ਉਨ੍ਹਾਂ ਉੱਤੇ ਅਮਲ ਨਹੀਂ ਕੀਤਾ ਜਾਂਦਾ। ਕਈ ਵਾਰ ਇਹ ਇਸ ਲਈ ਵੀ ਹੁੰਦਾ ਹੈ ਕਿ ਸਰਕਾਰ ਵੱਲੋਂ ਬਿਨਾਂ ਸੋਚੇ ਸਮਝੇ ਨਿਯਮ ਬਣਾ ਦਿੱਤੇ ਜਾਂਦੇ ਹਨ ,ਪਰ ਉਨ੍ਹਾਂ ਨੂੰ ਅਸਲ ਵਿਚ ਲਿਆਉਣਾ ਥੋੜ੍ਹਾ ਮੁਸ਼ਕਿਲ ਹੁੰਦਾ ਹੈ ।

ਇਸੇ ਤਰ੍ਹਾਂ ਪਿਛਲੇ ਕੁਝ ਸਮੇਂ ਤੋਂ ਪੰਜਾਬ ਸਰਕਾਰ ਵੱਲੋਂ ਇਹ ਐਲਾਨ ਕੀਤਾ ਗਿਆ ਸੀ ਕਿ ਸਰਕਾਰੀ ਬੱਸਾਂ ਵਿੱਚ ਮਹਿਲਾਵਾਂ ਫਰੀ ਚ ਯਾਤਰਾ ਕਰ ਸਕਣਗੀਆਂ । ਸਰਕਾਰ ਦੇ ਇਸ ਫ਼ੈਸਲੇ ਤੋਂ ਮਹਿਲਾਵਾਂ ਅਤੇ ਪ੍ਰਾਈਵੇਟ ਬੱਸਾਂ ਵਾਲਿਆਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ।

ਪ੍ਰਾਈਵੇਟ ਬੱਸਾਂ ਵਾਲਿਆਂ ਦਾ ਕਹਿਣਾ ਹੈ ਕਿ ਸਰਕਾਰ ਦੇ ਇਸ ਫ਼ੈਸਲੇ ਕਰਕੇ ਉਨ੍ਹਾਂ ਦਾ ਭਾਰੀ ਨੁਕਸਾਨ ਹੋਇਆ ਹੈ ਤੇ ਦੂਜੇ ਪਾਸੇ ਜਿਨ੍ਹਾਂ ਵਾਸਤੇ ਇਹ ਸਕੀਮ ਵਰਦਾਨ ਦੱਸੀ ਜਾ ਰਹੀ ਹੈ ਉਨ੍ਹਾਂ ਮਹਿਲਾਵਾਂ ਨੂੰ ਵੀ ਇਸ ਦਾ ਕੋਈ ਫ਼ਾਇਦਾ ਨਹੀਂ ਹੋ ਰਿਹਾ। ਕਿਉਂਕਿ ਸਰਕਾਰੀ ਬੱਸਾਂ ਵਾਲਿਆਂ ਵੱਲੋਂ ਉਨ੍ਹਾਂ ਨੂੰ ਬੱਸਾਂ ਵਿਚ ਚੜ੍ਹਾਇਆ ਹੀ ਨਹੀਂ ਜਾ ਰਿਹਾ।

ਇਸੇ ਤਰ੍ਹਾਂ ਦੀ ਇੱਕ ਵੀਡੀਓ ਬਰਨਾਲਾ ਸ਼ਹਿਰ ਤੋਂ ਸਾਹਮਣੇ ਆ ਰਹੀ ਹੈ ਜਿਥੇ ਕਿ ਕੁਝ ਮਹਿਲਾਵਾਂ ਸਰਕਾਰੀ ਬੱਸ ਨੂੰ ਰੋਕਣ ਦੀ ਕੋਸ਼ਿਸ਼ ਕਰ ਰਹੀਆਂ ਹਨ, ਪਰ ਪੀ ਆਰ ਟੀ ਸੀ ਦੇ ਡਰਾਈਵਰ ਵੱਲੋਂ ਬੜੀ ਤੇਜ਼ੀ ਨਾਲ ਬੱਸ ਭਜਾ ਕੇ ਲਿਜਾਈ ਜਾਂਦੀ ਹੈ।

Leave a Reply

Your email address will not be published. Required fields are marked *