ਹੁਣ ਫਿਰ ਸ਼ੁਰੂ ਹੋਵੇਗਾ BBMB ਦਾ ਸੱਤਰ ਸਾਲ ਪੁਰਾਣਾ ਆਕਸੀਜਨ ਪਲਾਂਟ ,

Uncategorized

ਪੂਰੇ ਦੇਸ਼ ਵਿਚ ਆਕਸੀਜਨ ਦੀ ਕਮੀ ਨੂੰ ਲੈ ਕੇ ਬਵਾਲ ਮਚਿਆ ਹੋਇਆ ਹੈ , ਕਿਉਂਕਿ ਆਕਸੀਜਨ ਦੀ ਕਮੀ ਪੂਰੀ ਕਰਨ ਲਈ ਦੇਸ਼ ਵਿਚ ਲੋੜੀਂਦੇ ਆਕਸੀਜਨ ਪਲਾਂਟ ਨਹੀਂ ਹਨ। ਆਕਸੀਜਨ ਪਲਾਂਟਾਂ ਦੀ ਕਮੀ ਹੋਣ ਕਰਕੇ ਅੱਜ ਬਹੁਤ ਸਾਰੇ ਮਰੀਜ਼ਾਂ ਦੀਆਂ ਕੀਮਤੀ ਜਾਨਾਂ ਜਾ ਰਹੀਆਂ ਹਨ

ਅਤੇ ਇਸ ਦੇ ਚਲਦੇ ਲੋਕਾਂ ਵੱਲੋਂ ਹਸਪਤਾਲਾਂ ਵਿੱਚ ਹੰਗਾਮਾ ਕੀਤਾ ਜਾ ਰਿਹਾ ਹੈ ਕਿ ਸਰਕਾਰ ਵੱਲੋਂ ਹਸਪਤਾਲਾਂ ਦੇ ਪ੍ਰਬੰਧ ਲਈ ਕੁਝ ਨਹੀਂ ਕੀਤਾ ਜਾ ਰਿਹਾ, ਜਿਸ ਕਰਕੇ ਮਰੀਜ਼ ਮਰ ਰਹੇ ਹਨ। ਇਸ ਦੇ ਚੱਲਦੇ ਪੰਜਾਬ ਦੇ ਰੂਪਨਗਰ ਚ ਦੱਸ ਸਾਲ ਤੋਂ ਬੰਦ ਪਏ ਇਕ ਆਕਸੀਜਨ ਪਲਾਂਟ ਨੂੰ ਚਾਲੂ ਕਰਨ ਦੀ ਖਬਰ ਮਿਲ ਰਹੀ ਹੈ।

ਜਾਣਕਾਰੀ ਮੁਤਾਬਕ ਇਹ ਆਕਸੀਜਨ ਪਲਾਂਟ ਸੱਤਰ ਸਾਲ ਪੁਰਾਣਾ ਹੈ ਜੋ ਕਿ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਵੱਲੋਂ ਤਿਆਰ ਕੀਤਾ ਗਿਆ ਸੀ । ਇਸ ਆਕਸੀਜਨ ਪਲਾਂਟ ਦੀ ਯੋਗਤਾ ਸੌ ਸਿਲੰਡਰ ਬਣਾਉਣ ਦੀ ਹੈ ।ਜੇਕਰ ਇਹ ਪਲਾਂਟ ਚਾਲੂ ਹੁੰਦਾ ਹੈ ਤਾਂ ਹਸਪਤਾਲਾਂ ਵਿੱਚ ਆਕਸੀਜਨ ਪਹੁੰਚਾਉਣ ਲਈ ਮਦਦਗਾਰ ਸਾਬਤ ਹੋ ਸਕਦਾ ਹੈ।

ਕਿਉਂਕਿ ਇਸ ਸਮੇਂ ਪੰਜਾਬ ਵਿਚ ਚਾਰ ਸੌ ਟਨ ਆਕਸੀਜਨ ਦੀ ਮੰਗ ਕੀਤੀ ਜਾ ਰਹੀ ਹੈ , ਜਿਸ ਨੂੰ ਮੌਜੂਦਾ ਆਕਸੀਜਨ ਪਲਾਂਟ ਪੂਰੀ ਨਹੀਂ ਕਰ ਪਾ ਰਹੇ। ਜਿਸ ਦੇ ਚਲਦੇ ਬਹੁਤ ਸਾਰੇ ਮਰੀਜ਼ਾਂ ਦੀਆਂ ਜਾਨਾਂ ਹਸਪਤਾਲਾਂ ਦੇ ਬੈੱਡਾਂ ਤੇ ਹੀ ਹੋ ਰਹੀਆਂ, ਕਿਉਂਕਿ ਉਨ੍ਹਾਂ ਨੂੰ ਲੋੜੀਂਦੀ ਆਕਸੀਜਨ ਦੀ ਮਾਤਰਾ ਨਹੀਂ ਮਿਲ ਰਹੀ । ਸੋ ਜੇਕਰ ਇਹ ਆਕਸੀਜਨ ਪਲਾਂਟ ਚੱਲਦਾ ਹੈ ਤਾਂ ਮਰੀਜ਼ਾਂ ਲਈ ਇੱਕ ਰਾਹਤ ਦੀ ਖ਼ਬਰ ਹੋ ਸਕਦੀ ਹੈ।

Leave a Reply

Your email address will not be published.