ਨਸ਼ੇ ਨੇ ਲੈ ਲਈ ਇਕ ਹੋਰ ਮਾਂ ਦੇ ਪੁੱਤ ਦੀ ਜਾਨ

Uncategorized

ਪੰਜਾਬ ਵਿੱਚ ਦਿਨੋਂ ਦਿਨ ਵਧਦਾ ਜਾ ਰਿਹਾ ਹੈ ਜਿਸ ਕਰਕੇ ਉਹ ਸਾਰੀਆਂ ਮਾਵਾਂ ਦੀਆਂ ਕੁੱਖਾਂ ਉੱਜੜ ਰਹੀਆਂ ਹਨ, ਜਿਸ ਦੀ ਜ਼ਿੰਮੇਵਾਰ ਪੰਜਾਬ ਸਰਕਾਰ ਅਤੇ ਪੰਜਾਬ ਪੁਲਸ ਦੀ ਢਿੱਲੀ ਕਾਰਵਾਈ ਹੈ। ਕਿਉਂਕਿ ਪੰਜਾਬ ਵਿੱਚ ਸ਼ਰ੍ਹੇਆਮ ਨਸ਼ਾ ਤਸਕਰ ਨਸ਼ਾ ਵੇਚਦੇ ਹਨ ਪਰ ਉਨ੍ਹਾ ਉੱਤੇ ਕਾਰਵਾਈ ਕਰਨ ਦੀ ਥਾਂ ਤੇ ਪੰਜਾਬ ਪੁਲੀਸ ਵੱਲੋਂ ਉਨ੍ਹਾਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ।

ਇਕ ਮਾਮਲਾ ਤਰਨਤਾਰਨ ਦੇ ਹਲਕਾ ਖੇਮਕਰਨ ਦੇ ਪਿੰਡ ਪਹੂਵਿੰਡ ਤੋਂ ਸਾਹਮਣੇ ਆ ਰਿਹਾ ਹੈ, ਜਿੱਥੇ ਰਾਜਵਿੰਦਰ ਸਿੰਘ ਨਾਂ ਦੇ ਮੁੰਡੇ ਦੀ ਮੌਤ ਦਾ ਇੱਕ ਨਸ਼ੇ ਵਾਲਾ ਟੀਕਾ ਲਗਾਉਣ ਕਰਕੇ ਹੋਈ । ਇਸ ਨੌਜਵਾਨ ਦੀ ਉਮਰ ਤੇਈ ਸਾਲ ਸੀ।

ਨੌਜਵਾਨ ਦੀ ਮੌਤ ਤੋਂ ਬਾਅਦ ਜਦੋਂ ਇਸ ਦੇ ਪਰਿਵਾਰ ਵੱਲੋਂ ਪੁਲੀਸ ਵਾਲਿਆਂ ਨੂੰ ਸੂਚਨਾ ਦਿੱਤੀ ਗਈ ਉਨ੍ਹਾਂ ਦੇ ਪੁੱਤਰ ਦੀ ਮੌਤ ਨਸ਼ੇ ਕਰਕੇ ਹੋਈ ਹੈ ਤਾਂ ਪੁਲੀਸ ਬਿਆਨ ਲੈਣ ਲਈ ਘਰ ਪਹੁੰਚੀ । ਪਰਿਵਾਰਕ ਮੈਂਬਰਾਂ ਵੱਲੋਂ ਪੁਲਸ ਸਾਹਮਣੇ ਉਸ ਟੀਕੇ ਨੂੰ ਪੇਸ਼ ਕੀਤਾ ਗਿਆ ਜਿਸ ਤੇ ਲਗਾਉਣ ਕਰਕੇ ਰਾਜਵਿੰਦਰ ਸਿੰਘ ਦੀ ਮੌਤ ਹੋਈ,

ਪਰ ਫਿਰ ਵੀ ਪੁਲਿਸ ਮੰਨਣ ਨੂੰ ਤਿਆਰ ਨਹੀਂ ਸੀ ਕਿ ਰਾਜਵਿੰਦਰ ਦੀ ਮੌਤ ਨਸ਼ੇ ਕਰਕੇ ਹੋਈ ਹੈ ਹੁਣ ਪਰਿਵਾਰਕ ਦਾ ਕਹਿਣਾ ਹੈ ਕਿ ਪੁਲੀਸ ਨਸ਼ਾ ਤਸਕਰਾਂ ਨੂੰ ਬਚਾ ਰਹੀ ਹੈ ਅਤੇ ਆਪਣੀ ਢਿੱਲੀ ਕਾਰਵਾਈ ਤੇ ਸਵਾਲ ਉੱਠਣ ਤੋਂ ਡਰਦੀ ਹੈ ।

Leave a Reply

Your email address will not be published.