ਤਰਨਤਾਰਨ ਦੇ ਮੁੰਡਾ ਪਿੰਡ ਵਿੱਚੋਂ ਇੱਕ ਦਿਲ ਦਹਿਲਾਉਣ ਵਾਲੀ ਖਬਰ ਸਾਹਮਣੇ ਆ ਰਹੀ ਹੈ , ਜਿੱਥੇ ਕਿ ਇਕ ਟਰੈਕਟਰ ਨੂੰ ਅੱਗ ਲੱਗ ਗਈ ਅਤੇ ਉਸ ਟਰੈਕਟਰ ਉਤੇ ਇਕ ਕਿਸਾਨ ਵੀ ਬੈਠਾ ਸੀ ਅਤੇ ਇਸ ਹਾਦਸੇ ਦੌਰਾਨ ਉਸ ਦੀਆਂ ਲੱਤਾਂ ਬਾਹਵਾਂ ਵੀ ਸੜ ਗਈਆਂ ।
ਜਾਣਕਾਰੀ ਮੁਤਾਬਕ ਇਹ ਕਿਸਾਨ ਤੂੜੀ ਬਣਾ ਰਿਹਾ ਸੀ ਅਤੇ ਦੱਸ ਪੰਦਰਾਂ ਕਿੱਲੇ ਇਸ ਨੇ ਮੁੱਲ ਲਏ ਸੀ ਤਾਂ ਜੋ ਇਹ ਆਪਣੀ ਜ਼ਰੂਰਤ ਅਨੁਸਾਰ ਤੂੜੀ ਬਣਾ ਸਕੇ ।ਤੂੜੀ ਬਣਾਉਂਦਿਆਂ ਅਚਾਨਕ ਹੀ ਇਸ ਦੇ ਟਰੈਕਟਰ ਵਿੱਚੋਂ ਇਕ ਅੱਗ ਦਾ ਚੰਗਿਆੜਾ ਨਿਕਲਿਆ ਅਤੇ ਟਰੈਕਟਰ ਨੂੰ ਅੱਗ ਲੱਗ ਗਈ ।
ਜਿਸ ਤੋਂ ਬਾਅਦ ਇਸ ਨੇ ਬਹੁਤ ਕੋਸ਼ਿਸ਼ ਕੀਤੀ ਕਿ ਅੱਗ ਬੁਝ ਜਾਵੇ ਪਰ ਅੱਗ ਨਹੀਂ ਬੁਝੀ ਅਤੇ ਇਸ ਦੇ ਦੌਰਾਨ ਇਹ ਖ਼ੁਦ ਵੀ ਲਗਪਗ ਪੱਚੀ ਪ੍ਰਤੀਸ਼ਤ ਸੜ ਗਿਆ। ਜਿਸ ਤੋਂ ਬਾਅਦ ਪਿੰਡ ਵਾਲਿਆਂ ਨੂੰ ਪਤਾ ਲੱਗਣ ਤੇ ਉਨ੍ਹਾਂ ਦੁਆਰਾ ਇਸ ਕਿਸਾਨ ਦੀ ਮਦਦ ਕੀਤੀ ਗਈ ਅਤੇ ਇਸ ਨੂੰ ਹਸਪਤਾਲ ਪਹੁੰਚਾਇਆ ।
ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਇਸ ਕਿਸਾਨ ਦਾ ਬਹੁਤ ਨੁਕਸਾਨ ਹੋਇਆ ਹੈ ਅਤੇ ਪ੍ਰਸ਼ਾਸਨ ਤੋਂ ਉਹ ਮੰਗ ਕਰਦੇ ਹਨ ਕਿ ਇਸ ਦੇ ਨੁਕਸਾਨ ਦੀ ਭਰਪਾਈ ਕੀਤੀ ਜਾਵੇ।