ਜਦੋਂ ਜ਼ਿੰਦਗੀ ਆਪਣੇ ਤੋਂ ਰੁੱਸੀ ਜਿਹੀ ਲੱਗੇ ਤਾਂ ਕਰੋ ਇਹ ਚੀਜ਼ਾਂ

Uncategorized

ਭਾਈ ਰਣਜੀਤ ਸਿੰਘ ਢੱਡਰੀਆਂਵਾਲਿਆ ਨੇ ਸੰਗਤ ਵਿਚ ਬੋਲਦੇ ਹੋਏ ਕਿਹਾ ਕਿ ਉਨ੍ਹਾ ਨੂੰ ਪ੍ਰਚਾਰ ਕਰਦਿਆਂ ਲਗਪਗ ਬਾਈ ਸਾਲ ਹੋ ਗਏ ਹਨ ਅਤੇ ਇਸ ਦੌਰਾਨ ਉਨ੍ਹਾਂ ਨੇ ਸਮਾਜ ਵਿੱਚ ਬਹੁਤ ਸਾਰੇ ਪਰਿਵਰਤਨ ਦੇਖੇ ਹਨ। ਸਾਡੇ ਸਮਾਜ ਵਿੱਚ ਲੋਕਾਂ ਨੇ ਬਹੁਤ ਤਰੱਕੀ ਕੀਤੀ ਹੈ , ਪਰ ਸਿਰਫ਼ ਪੈਸੇ ਪੱਖੋਂ।

ਬਹੁਤ ਸਾਰੀਆਂ ਚੀਜ਼ਾਂ ਅੱਜ ਦਾ ਇਨਸਾਨ ਬੜੀ ਆਸਾਨੀ ਨਾਲ ਖ਼ਰੀਦ ਸਕਦਾ ਹੈ। ਪਰ ਇਨਸਾਨ ਵੱਡੇ ਵੱਡੇ ਮਹਿਲਾਂ ਵਿਚ ਰਹਿ ਕੇ ਵੀ ਖੁਸ਼ ਨਹੀਂ ਹੈ । ਉਸਦੇ ਮਨ ਵਿੱਚ ਸ਼ਾਂਤੀ ਨਹੀਂ ਹੈ। ਉਸ ਦਾ ਧਿਆਨ ਕਿਸੇ ਕੰਮ ਵਿੱਚ ਨਹੀਂ ਲੱਗਦਾ, ਕਿਉਂਕਿ ਅੱਜ ਦਾ ਇਨਸਾਨ ਚੁਸਤ ਹੋ ਕੇ ਆਪਣੀ ਜ਼ਿੰਦਗੀ ਨਹੀਂ

ਜਿਉਂ ਰਿਹਾ । ਉਹ ਆਪਣੀ ਜ਼ਿੰਦਗੀ ਨੂੰ ਕੱਟ ਰਿਹਾ ਹੈ ਨਾ ਕੇ ਜੀਅ ਰਿਹਾ । ਉਨ੍ਹਾਂ ਦੱਸਿਆ ਕਿ ਜੇਕਰ ਜ਼ਿੰਦਗੀ ਵਿਚ ਅਸੀਂ ਰੋਜ਼ਾਨਾ ਕੰਮ ਕਰਦੇ ਰਹੀਏ, ਆਪਣੀ ਸਿਹਤ ਦਾ ਧਿਆਨ ਰੱਖੀਏ ਤਾਂ ਅਸੀਂ ਹਮੇਸ਼ਾਂ ਖ਼ੁਸ਼ ਰਹਿ ਸਕਦੇ ਹਾਂ।

ਅੱਜ ਹਰ ਇਨਸਾਨ ਨੂੰ ਐਕਟਿਵ ਹੋ ਕੇ ਜਿਉਣ ਦੀ ਜ਼ਰੂਰਤ ਹੈ ਤਾਂ ਜੋ ਉਸ ਦੀਆਂ ਸਰੀਰਕ ਜ਼ਰੂਰਤਾਂ ਦੇ ਨਾਲ ਨਾਲ ਉਸ ਦੇ ਮਨ ਦੀਆਂ ਜ਼ਰੂਰਤਾਂ ਵੀ ਪੂਰੀਆਂ ਹੋ ਸਕਣ । ਕਿਉਂਕਿ ਅੱਜ ਦਾ ਇਨਸਾਨ ਸੁਸਤੀ ਧਾਰ ਕੇ ਬੈਠਾ ਹੈ ਇਸ ਲਈ ਉਹ ਬਹੁਤ ਸਾਰੀਆਂ ਖੁਸ਼ੀਆਂ ਤੋਂ ਵਾਂਝਾ ਹੋ ਰਿਹਾ ਹੈ ।

Leave a Reply

Your email address will not be published.