ਮੁਕਾਬਲੇ ਦੇ ਇਸ ਯੁੱਗ ਵਿੱਚ ਹਰ ਇਨਸਾਨ ਕੋਲ ਕੋਈ ਨਾ ਕੋਈ ਸਮੱਸਿਆ ਜ਼ਰੂਰ ਹੈ । ਇਨ੍ਹਾਂ ਵਿੱਚੋਂ ਕੁਝ ਸਮੱਸਿਆਵਾਂ ਆਮ ਹੁੰਦੀਆਂ ਹਨ ਜਿਵੇਂ ਕਿ ਥਕਾਵਟ ਮਹਿਸੂਸ ਕਰਨਾ, ਕੋਈ ਕੰਮ ਕਰਨ ਨੂੰ ਮਨ ਨਾ ਕਰਨਾ ਆਦਿ ।ਇਨ੍ਹਾਂ ਸਮੱਸਿਆਵਾਂ ਦੇ ਬਹੁਤ ਸਾਰੇ ਕਾਰਨ ਹੋ ਸਕਦੇ ਹਨ
ਇਸ ਉੱਤੇ ਗੱਲ ਕੀਤੀ ਮਸ਼ਹੂਰ ਡਾ ਸਵੈਮਾਨ ਸਿੰਘ ਕੈਲੀਫੋਰਨੀਆ ਨੇ, ਉਨ੍ਹਾਂ ਦੱਸਿਆ ਕਿ ਸਾਡੇ ਸਰੀਰ ਵਿੱਚ ਥਕਾਵਟ ਥਾਇਰਾਇਡ ਹਾਰਮੋਨ ਦੇ ਸਹੀ ਨਾ ਹੋਣ ਕਰਕੇ ਵੀ ਹੋ ਸਕਦੀ ਹੈ । ਉਨ੍ਹਾਂ ਦੇ ਦੱਸਣ ਮੁਤਾਬਕ ਥਾਇਰਾਇਡ ਹਾਰਮੋਨ ਸਾਡੇ ਸਰੀਰ ਦੇ ਸਾਰੇ ਅੰਗਾਂ ਇੱਥੋਂ ਤਕ ਕਿ ਦਿਮਾਗ਼ ਅਤੇ ਦਿਲ ਨੂੰ ਵੀ ਕੰਟਰੋਲ ਕਰਦਾ ਹੈ ।
ਜੇਕਰ ਥਾਇਰਾਇਡ ਹਾਰਮੋਨ ਦੀ ਮਾਤਰਾ ਵਿਚ ਕੋਈ ਘਾਟ ਵਾਧ ਹੁੰਦੀ ਹੈ ਤਾਂ ਉਸ ਦਾ ਅਸਰ ਸਾਡੇ ਸਰੀਰ ਉਤੇ ਦਿਖਦਾ ਹੈ। ਸਾਨੂੰ ਥਕਾਨ ਮਹਿਸੂਸ ਹੁੰਦੀ ਹੈ ਤੇ ਸਾਡਾ ਮਨ ਕਿਤੇ ਨਹੀਂ ਲੱਗਦਾ ।ਉਨ੍ਹਾਂ ਕਿਹਾ ਕਿ ਇਸ ਸਮੱਸਿਆ ਤੋਂ ਛੁਟਕਾਰਾ ਪਾਉਣ ਲਈ ਪਹਿਲਾਂ ਸਾਨੂੰ ਆਪਣੇ ਟੈਸਟ ਕਰਵਾਉਣੇ ਚਾਹੀਦੇ ਹਨ
ਜਿਸ ਤੋਂ ਬਾਅਦ ਸਾਨੂੰ ਪਤਾ ਚੱਲਦਾ ਹੈ ਕਿ ਸਾਨੂੰ ਥਕਾਨ ਕਿਉਂ ਹੋ ਰਹੀ ਹੈ ,ਜਿਸ ਦੇ ਹਿਸਾਬ ਨਾਲ ਅਸੀਂ ਆਪਣੀ ਦਵਾਈ ਸ਼ੁਰੂ ਕਰ ਸਕਦੇ ਹਾਂ ਅਤੇ ਨਾਲ ਹੀ ਇੱਕ ਸੰਤੁਲਿਤ ਆਹਾਰ ਲੈਣ ਦੀ ਵੀ ਲੋੜ ਹੁੰਦੀ ਹੈ ਤਾਂ ਜੋ ਸਾਡਾ ਸਰੀਰ ਤਾਕਤਵਰ ਬਣਿਆ ਰਹੇ । ਕਿਉਂ ਕਿ ਥਾਇਰਾਇਡ ਹਾਰਮੋਨ ਵੀ ਸਾਡੀ ਖੁਰਾਕ ਦਾ ਪੰਜਾਹ ਫ਼ੀਸਦ ਹਿੱਸਾ ਵਰਤਦਾ ਹੈ ਅਤੇ ਸਾਡੇ ਸਰੀਰ ਨੂੰ ਤੰਦਰੁਸਤ ਬਣਾਉਣ ਵਿਚ ਮਦਦ ਕਰਦਾ ਹੈ ।