ਮਹਿੰਦਰਾ ਤੇ ਸੌ ਰੂਮ ਨੂੰ ਲੱਗੀ ਭਿਆਨਕ ਅੱਗ ,35 ਦੇ ਕਰੀਬ ਨਵੀਆਂ ਕਾਰਾਂ ਸੜੀਆਂ

Uncategorized

ਇਸ ਵਕਤ ਦੀ ਪੱਟੀ ਖ਼ਬਰ ਬਠਿੰਡਾ ਤੋਂ ਆ ਰਹੀ ਹੈ । ਜਿੱਥੇ ਬਠਿੰਡਾ ਤੋਂ ਜਲੰਧਰ ਰੋਡ ਤੇ ਸਥਿਤ ਹੈ ਮਹਿੰਦਰਾ ਦੇ ਸ਼ੋਅਰੂਮ ਵਿਚ ਭਿਆਨਕ ਅੱਗ ਲੱਗ ਗਈ ਹੈ ।ਜਿਸ ਦੇ ਨਾਲ ਸ਼ੋਅਰੂਮ ਦੇ ਮਾਲਕਾਂ ਦਾ ਕਰੋੜਾਂ ਰੁਪਏ ਦਾ ਨੁਕਸਾਨ ਹੋ ਚੁੱਕਿਆ ਹੈ ।ਇਹ ਤਿੰਨ ਮੰਜ਼ਿਲਾਂ ਇਮਾਰਤ ਸਾਰੇ ਦੀ ਸਾਰੀ ਅੱਗ ਦੀ ਲਪੇਟ ਵਿੱਚ ਆ ਗਈ ।

ਇਸਦੀ ਹੇਠਾਂ ਵਾਲੀ ਮੰਜ਼ਿਲ ਵਿਚ ਬਹੁਤ ਸਾਰੀਆਂ ਗੱਡੀਆਂ ਖੜ੍ਹੀਆਂ ਸਨ ।ਅੱਗ ਸਵੇਰੇ ਸਾਢੇ ਪੰਜ ਵਜੇ ਦੇ ਕਰੀਬ ਲੱਗੀ ਦੱਸੀ ਜਾ ਰਹੀ ਹੈ ।ਅੱਗ ਲੱਗਣ ਤੋਂ ਬਾਅਦ ਸ਼ੋਅਰੂਮ ਵਿਚੋਂ ਬਹੁਤ ਉੱਚੀਆਂ ਉੱਚੀਆਂ ਲਪਟਾਂ ਨਿਕਲਣ ਲੱਗੀਆਂ ।ਅੱਗ ਇੰਨੀ ਭਿਆਨਕ ਸੀ ਕਿ ਸ਼ੋਅਰੂਮ ਦੇ ਬੱਚਾ ਖਡ਼੍ਹੀਆਂ ਸੈਂਤੀ ਦੇ ਕਰੀਬ ਸਾਰੀਆਂ ਦੀਆਂ ਸਾਰੀਆਂ ਗੱਡੀਆਂ ਸੜ ਕੇ ਸੁਆਹ ਹੋ ਗਈਆਂ ।

ਇਸ ਤੋਂ ਇਲਾਵਾ ਸ਼ੋਅਰੂਮ ਦੇ ਵਿਚ ਸਰਵਿਸ ਲਈ ਅਤੇ ਕੁਝ ਹੋਰ ਕੰਮਾਂ ਕਰਾਉਣ ਲਈ ਆਈਆਂ ਗੱਡੀਆਂ ਨੂੰ ਵੀ ਬਹੁਤ ਜ਼ਿਆਦਾ ਨੁਕਸਾਨ ਪਹੁੰਚਿਆ ਹੈ ।ਜਾਣਕਾਰੀ ਮੁਤਾਬਕ ਸੜ ਕੇ ਸੁਆਹ ਹੋਣ ਵਾਲੀਆਂ ਗੱਡੀਆਂ ਦੇ ਵਿਚ ਜ਼ਿਆਦਾਤਰ ਥਾਰ ਕੰਪਨੀ ਦੀਆਂ ਗੱਡੀਆਂ ਹਨ ।

ਅੱਗ ਇੰਨੀ ਭਿਆਨਕ ਸੀ ਕਿ ਬਹੁਤ ਜ਼ਿਆਦਾ ਮੁਸ਼ੱਕਤ ਕਰਨ ਤੋਂ ਬਾਅਦ ਫਾਇਰ ਬ੍ਰਿਗੇਡ ਨੇ ਇਸ ਅੱਗੋਂ ਉਪਰ ਕਾਬੂ ਪਾਇਆ ।ਦੱਸਿਆ ਜਾ ਰਿਹਾ ਹੈ ਕਿ ਇਸ ਸ਼ੋਅਰੂਮ ਦਾ ਲੱਖਾਂ ਕਰੋੜਾਂ ਦਾ ਨੁਕਸਾਨ ਹੋ ਚੁੱਕਿਆ ਹੈ ।

Leave a Reply

Your email address will not be published. Required fields are marked *