ਡਾਕਟਰ ਦੇ ਗਲਤ ਆਪਰੇਸ਼ਨ ਕਰਨ ਕਾਰਨ ਨੌਜਵਾਨ ਦੀ ਲੱਤ ਦਾ ਹੋਇਆ ਬੁਰਾ ਹਾਲ

Uncategorized

ਸਾਡੇ ਸਮਾਜ ਵਿੱਚ ਇਹ ਆਮ ਕਿਹਾ ਜਾਂਦਾ ਹੈ ਕਿ ਡਾਕਟਰ ਰੱਬ ਦਾ ਦੂਜਾ ਰੂਪ ਹੁੰਦੇ ਹਨ , ਪਰ ਅੱਜਕੱਲ੍ਹ ਕਿਤੇ ਨਾ ਕਿਤੇ ਇਹ ਗੱਲ ਝੂਠੀ ਲੱਗਦੀ ਹੈ ਜਦੋਂ ਇਸ ਤਰ੍ਹਾਂ ਦੀਆਂ ਖ਼ਬਰਾਂ ਸਾਡੇ ਸਾਹਮਣੇ ਆਉਂਦੀਆਂ ਹਨ ਕਿ ਇਕ ਡਾਕਟਰ ਵੱਲੋਂ ਇਕ ਮਰੀਜ਼ ਦਾ ਗਲਤ ਇਲਾਜ ਕਰਕੇ ਉਸ ਨੂੰ ਜ਼ਿੰਦਗੀ ਭਰ ਲਈ ਅਪਾਹਿਜ ਬਣਾ ਦਿੱਤਾ ਗਿਆ ।

ਪ੍ਰਾਪਤ ਜਾਣਕਾਰੀ ਮੁਤਾਬਕ ਦੋ ਪਰਿਵਾਰਾਂ ਵੱਲੋਂ ਮੁੱਲਾਂਪੁਰ ਦੇ ਇਕ ਹਸਪਤਾਲ ਦੇ ਗਗਨਦੀਪ ਨਾਂ ਦੇ ਇਕ ਡਾਕਟਰ ਉੱਤੇ ਇਲਜ਼ਾਮ ਲਗਾਇਆ ਜਾ ਰਿਹਾ ਹੈ ਕਿ ਉਨ੍ਹਾਂ ਨੇ ਗਲਤ ਇਲਾਜ ਕਰਕੇ ਉਨ੍ਹਾਂ ਨੂੰ ਮੰਜੇ ਤੇ ਬੈਠਣ ਲਈ ਮਜਬੂਰ ਕਰ ਦਿੱਤਾ ਹੈ।

ਇੱਕ ਪਰਿਵਾਰ ਵਿੱਚੋਂ ਇੱਕ ਪਿਉ ਪੁੱਤ ਨਾਲ ਗੱਲ ਕਰਨ ਤੇ ਉਨ੍ਹਾਂ ਨੇ ਦੱਸਿਆ ਕਿ ਡਾਕਟਰ ਵੱਲੋਂ ਪਿਓ ਦਾ ਚੂਲਾ ਗ਼ਲਤ ਜੜਿਆ ਗਿਆ ਅਤੇ ਪੁੱਤ ਦੀ ਲੱਤ ਦਾ ਇਸ ਤਰ੍ਹਾਂ ਇਲਾਜ ਸ਼ੁਰੂ ਕੀਤਾ ਗਿਆ ਕਿ ਉਸ ਦੀ ਲੱਤ ਵਿਚੋਂ ਕੋਲ ਬੈਠੇ ਲੋਕਾਂ ਨੂੰ ਮੁਸ਼ਕ ਆਉਣ ਲੱਗਿਆ ਅਤੇ ਪਿਛਲੇ ਲੰਬੇ ਸਮੇਂ ਤੋਂ ਇਸ ਨੌਜਵਾਨ ਦੀ ਲੱਤ ਕੰਮ ਨਹੀਂ ਕਰ ਰਹੀ।

ਦੂਜੇ ਪਰਿਵਾਰ ਵਿੱਚ ਇੱਕ ਲੜਕੀ ਦਾ ਗਲਤ ਇਲਾਜ ਡਾ ਗਗਨਦੀਪ ਵੱਲੋਂ ਕੀਤਾ ਗਿਆ ਲੜਕੀ ਦੀ ਮਾਂ ਦਾ ਕਹਿਣਾ ਹੈ ਕਿ ਡਾਕਟਰ ਨੇ ਇੱਕ ਅਜਿਹਾ ਟੀਕਾ ਲਗਾਇਆ, ਜਿਸ ਤੋਂ ਬਾਅਦ ਉਨ੍ਹਾਂ ਦੀ ਲੜਕੀ ਦਾ ਪਿਸ਼ਾਬ ਬੰਦ ਹੋ ਗਿਆ ਅਤੇ ਹੁਣ ਉਨ੍ਹਾਂ ਦੀ ਲੜਕੀ ਪਿਸ਼ਾਬ ਵਾਲੀ ਥੈਲੀ ਲਗਾਉਣ ਲਈ ਮਜਬੂਰ ਹੈ।ਅਤੇ ਹੁਣ ਇਹ ਦੋਵੇਂ ਪਰਿਵਾਰ ਇਨਸਾਫ਼ ਦੀ ਮੰਗ ਕਰ ਰਹੇ ਹਨ ।

Leave a Reply

Your email address will not be published.