ਮੁੰਬਈ ਵਿਚ ਕੋਰੋਨਾ ਵੈਕਸੀਨ ਲਗਵਾਉਣ ਲਈ ਲੱਗੀਆਂ ਲੰਬੀਆਂ ਲਾਈਨਾਂ

Uncategorized

ਕੋਰੋਨਾ ਦਾ ਕਹਿਰ ਲਗਾਤਾਰ ਜਾਰੀ ਹੈ ਅਤੇ ਦੇਸ਼ ਦੀ ਜਨਤਾ ਲਗਾਤਾਰ ਹੱਥ ਪੈਰ ਮਾਰ ਰਹੀ ਹੈ ਕਿ ਉਹ ਕੋਰੂਨਾ ਦੇ ਕਹਿਰ ਤੋਂ ਕਿਵੇਂ ਨਾ ਕਿਵੇਂ ਬਚੀ ਰਹੇ । ਕਰੋਣਾ ਤੋਂ ਬਚਣ ਲਈ ਸਰਕਾਰ ਵੱਲੋਂ ਲੋਕਾਂ ਨੂੰ ਵੈਕਸੀਨ ਲਗਾਉਣ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ। ਭਾਵੇਂ ਕਿ ਪਹਿਲਾਂ ਲੋਕਾਂ ਵਿੱਚ ਵੈਕਸੀਨ ਨੂੰ ਲੈ ਕੇ ਬਹੁਤ ਸ਼ੱਕ ਸੀ ।

ਪਰ ਕੋਰੂਨਾ ਦੇ ਵਧਦੇ ਕਹਿਰ ਨੂੰ ਦੇਖਦੇ ਹੋਏ ਲੋਕਾਂ ਨੇ ਵੈਕਸੀਨ ਲਗਵਾਉਣੀ ਸ਼ੁਰੂ ਕਰ ਦਿੱਤੀ ਹੈ । ਜਿਸ ਦੀ ਇੱਕ ਤਸਵੀਰ ਮੁੰਬਈ ਦੇ ਹਸਪਤਾਲਾਂ ਵਿੱਚ ਦੇਖਣ ਨੂੰ ਮਿਲੀ ਜਿੱਥੇ ਕਿ ਵੈਕਸੀਨ ਲਗਵਾਉਣ ਲਈ ਹਸਪਤਾਲਾਂ ਸਾਹਮਣੇ ਲੋਕਾਂ ਦੀਆਂ ਲੰਮੀਆਂ ਕਤਾਰਾਂ ਲੱਗੀਆਂ ਹੋਈਆਂ ਸਨ ।

ਇਹ ਕਤਾਰਾਂ ਸਾਬਿਤ ਕਰਦੀਅਾਂ ਹਨ ਕਿ ਕੋਰੋਨਾ ਦਾ ਡਰ ਲੋਕਾਂ ਵਿੱਚ ਬਹੁਤ ਹੈ। ਪਰ ਲੋਕਾਂ ਦੀਆਂ ਇਹ ਲੰਬੀਆਂ ਕਤਾਰਾਂ ਸਰਕਾਰ ਅਤੇ ਹਸਪਤਾਲਾਂ ਦੇ ਪ੍ਰਬੰਧਕਾਂ ਨੂੰ ਪ੍ਰੇਸ਼ਾਨ ਕਰ ਰਹੀਆਂ ਹਨ।

ਕਿਉਂਕਿ ਜਿਵੇਂ ਹੀ ਲੋਕਾਂ ਨੇ ਵੈਕਸੀਨ ਲਗਵਾਉਣੀ ਸ਼ੁਰੂ ਕਰ ਦਿੱਤੀ ਹੈ ਤਾਂ ਹਸਪਤਾਲਾਂ ਵਿੱਚ ਵੈਕਸੀਨ ਦੀ ਕਮੀ ਦੇਖਣ ਨੂੰ ਮਿਲ ਰਹੀ ਹੈ। ਕਿਉਂਕਿ ਕੇਂਦਰ ਸਰਕਾਰ ਵੱਲੋਂ ਇਹ ਹੁਕਮ ਜਾਰੀ ਕੀਤੇ ਗਏ ਹਨ ਕਿ ਇੱਕ ਮਈ ਤੋਂ ਅਠਾਰਾਂ ਸਾਲ ਤੋਂ ਉਪਰ ਦੇ ਲੋਕਾਂ ਨੂੰ ਵੀ ਵੈਕਸੀਨ ਦਿੱਤੀ ਜਾਵੇਗੀ।

Leave a Reply

Your email address will not be published. Required fields are marked *