ਲੁਧਿਆਣਾ ਪੁਲਸ ਵਿਚ ਤਾਇਨਾਤ ਦੋ ਭਰਾਵਾਂ ਨੇ ਆਪਸ ਵਿੱਚ ਕੀਤੀ ਗੋਲੀਬਾਰੀ

Uncategorized

ਲੁਧਿਆਣਾ ਤੋਂ ਇੱਕ ਮਾਮਲਾ ਸਾਹਮਣੇ ਆ ਰਿਹਾ ਹੈ ਜਿਸ ਵਿਚ ਦੋ ਪੁਲੀਸ ਮੁਲਾਜ਼ਮਾਂ ਵਿਚਕਾਰ ਝੜਪ ਹੋਈ ਅਤੇ ਇਸ ਦੌਰਾਨ ਇਕ ਪੁਲੀਸ ਮੁਲਾਜ਼ਮ ਵੱਲੋਂ ਫਾਇਰ ਕੀਤਾ ਗਿਆ ਅਤੇ ਦੂਜੇ ਮੁਲਾਜ਼ਮ ਦੇ ਜ਼ਖ਼ਮੀ ਹੋਣ ਦੀ ਖਬਰ ਮਿਲ ਰਹੀ ਹੈ ।

ਜਾਣਕਾਰੀ ਮੁਤਾਬਕ ਦੋਨੋਂ ਪੁਲੀਸ ਮੁਲਜ਼ਮ ਸਕੇ ਭਰਾ ਸੀ ਅਤੇ ਗੋਪਾਲ ਨਗਰ ਦੇ ਦੇ ਨਜ਼ਦੀਕ ਇਨ੍ਹਾਂ ਦੋਨਾਂ ਦਾ ਝਗੜਾ ਹੋਇਆ। ਝਗੜਾ ਹੋਣ ਦਾ ਕਾਰਨ ਪਰਿਵਾਰਕ ਮਾਮਲਾ ਦੱਸਿਆ ਜਾ ਰਿਹਾ ਹੈ। ਇਸ ਮਾਮਲੇ ਦੀ ਛਾਣਬੀਣ ਕਰ ਰਹੇ ਪੁਲੀਸ ਮੁਲਾਜ਼ਮਾਂ ਦਾ ਕਹਿਣਾ ਹੈ ਕਿ ਵਿਜੇ ਕੁਮਾਰ ਏ ਐੱਸ ਆਈ ਦੇ ਪੇਟ ਵਿੱਚ ਗੋਲੀ ਲੱਗੀ ਹੈ ,

ਪਰ ਡਾਕਟਰਾਂ ਵੱਲੋਂ ਉਸ ਨੂੰ ਖ਼ਤਰੇ ਤੋਂ ਬਾਹਰ ਦੱਸਿਆ ਜਾ ਰਿਹਾ ਹੈ । ਜਿਸ ਪੁਲੀਸ ਮੁਲਾਜ਼ਮ ਵੱਲੋਂ ਗੋਲੀ ਚਲਾਈ ਗਈ ਉਹ ਫ਼ਰਾਰ ਹੈ ਅਤੇ ਉਸ ਨੇ ਆਪਣਾ ਫੋਨ ਬੰਦ ਕੀਤਾ ਹੋਇਆ ਹੈ ਜਿਸ ਕਰਕੇ ਉਸ ਨੂੰ ਲੱਭਣਾ ਮੁਸ਼ਕਿਲ ਹੋ ਰਿਹਾ ਹੈ। ਜਿਸ ਪਿਸਤੌਲ ਨਾਲ ਗੋਲੀ ਚਲਾਈ ਗਈ ਉਹ ਸਰਕਾਰੀ ਸੀ,

ਜਿਸ ਦੇ ਖੋਲ ਉਨ੍ਹਾਂ ਨੂੰ ਉਸੇ ਜਗ੍ਹਾ ਤੋਂ ਮਿਲੇ ਜਿੱਥੇ ਫਾਇਰਿੰਗ ਕੀਤੀ ਗਈ ਸੀ। ਜਾਣਕਾਰੀ ਮੁਤਾਬਕ ਦੋ ਫਾਇਰ ਕੀਤੇ ਗਏ ਇਕ ਹਵਾ ਵਿਚ ਅਤੇ ਦੂਸਰਾ ਵਿਜੇ ਕੁਮਾਰ ਦੇ ਪੇਟ ਚ। ਪੁਲੀਸ ਇਸ ਘਟਨਾ ਦੀ ਜਾਂਚ ਕਰ ਰਹੀ ਹੈ ਅਤੇ ਬਣਦੀ ਕਾਰਵਾਈ ਕਰਨ ਦਾ ਦਾਅਵਾ ਵੀ ਕੀਤਾ ਜਾ ਰਿਹਾ ਹੈ ।

Leave a Reply

Your email address will not be published. Required fields are marked *