ਇਸ ਵਿਧਾਇਕ ਨੇ ਲੁੱਟੇ ਲੋਕਾਂ ਦੇ ਦਿਲ ,ਆਕਸੀਜਨ ਦੀ ਕਮੀ ਹੋਣ ਤੇ ਖੁਦ ਭੱਜਿਆ ਆਕਸੀਜਨ ਲੈਣ

Uncategorized

ਪਿਛਲੇ ਲੰਬੇ ਸਮੇਂ ਤੋਂ ਇਹ ਖਬਰਾਂ ਆ ਰਹੀਆਂ ਹਨ ਕਿ ਪੰਜਾਬ ਦੇ ਹਸਪਤਾਲਾਂ ਵਿੱਚ ਆਕਸੀਜਨ ਦੀ ਕਮੀ ਹੋਣ ਕਰਕੇ ਮਰੀਜ਼ਾਂ ਦੀ ਮੌਤ ਹੋ ਰਹੀ ਹੈ । ਸੱਚਮੁੱਚ ਹੀ ਹਸਪਤਾਲਾਂ ਦਾ ਹਾਲ ਦਿਲ ਨੂੰ ਝੰਜੋੜਨ ਵਾਲਾ ਹੈ ਕਿਉਂਕਿ ਹਸਪਤਾਲਾਂ ਵਿੱਚ ਆਕਸੀਜਨ ਦੀ ਕਮੀ ਹੋਣ ਕਰਕੇ ਮਰੀਜ਼ ਬੇਬੱਸ ਲੱਗ ਰਹੇ ਹਨ

, ਜਿਨ੍ਹਾਂ ਨੂੰ ਤੜਫਣ ਤੋਂ ਇਲਾਵਾ ਹੋਰ ਕੋਈ ਰਸਤਾ ਨਹੀਂ ਲੱਭ ਰਿਹਾ। ਮਰੀਜ਼ਾਂ ਦੇ ਪਰਿਵਾਰਾਂ ਵੱਲੋਂ ਲਗਾਤਾਰ ਸਰਕਾਰ ਅੱਗੇ ਗੁਹਾਰ ਲਾਈ ਜਾਂਦੀ ਹੈ ਕਿ ਉਨ੍ਹਾਂ ਦੀ ਮਦਦ ਕੀਤੀ ਜਾਵੇ , ਪਰ ਬਹੁਤ ਥੋੜ੍ਹੇ ਅਜਿਹੇ ਵਿਧਾਇਕ ਹਨ ਜੋ ਲੋਕਾਂ ਦੀ ਮਦਦ ਲਈ ਅੱਗੇ ਆ ਰਹੇ ਹਨ ।

ਸੋਸ਼ਲ ਮੀਡੀਆ ਤੇ ਇਕ ਵੀਡੀਓ ਵਾਇਰਲ ਹੋ ਰਿਹਾ ਹੈ ਜਿਸ ਵਿੱਚ ਕਾਂਗਰਸੀ ਵਿਧਾਇਕ ਪ੍ਰਵੀਨ ਪਾਠਕ ਹਸਪਤਾਲ ਦੇ ਅੱਗੇ ਭੱਜ ਨੱਠ ਕਰਦੇ ਦਿਖਾਈ ਦੇ ਰਹੇ ਹਨ। ਜਾਣਕਾਰੀ ਮੁਤਾਬਕ ਇਕ ਹਸਪਤਾਲ ਵਿੱਚ ਆਕਸੀਜਨ ਦੀ ਕਮੀ ਹੋ ਗਈ ਸੀ ਜਿਸ ਕਰ ਕੇ ਪ੍ਰਵੀਨ ਪਾਠਕ ਵੱਲੋਂ ਮੌਕੇ ਤੇ ਆਕਸੀਜਨ ਦਾ ਟੈਂਕ ਮੰਗਵਾਇਆ ਗਿਆ।

ਆਕਸੀਜਨ ਦੇ ਟੈਂਕ ਨੂੰ ਹਸਪਤਾਲ ਤੱਕ ਪਹੁੰਚਾਉਣ ਲਈ ਉਨ੍ਹਾਂ ਨੇ ਰਸਤਾ ਖਾਲੀ ਕਰਵਾਇਆ । ਜਿਸ ਤੋਂ ਬਾਅਦ ਆਕਸੀਜਨ ਮਿਲਣ ਨਾਲ ਮਰੀਜ਼ਾਂ ਨੂੰ ਕੁਝ ਰਾਹਤ ਮਿਲੀ ਅਤੇ ਇਸ ਕਾਂਗਰਸੀ ਵਿਧਾਇਕ ਦੇ ਲੋਕਾਂ ਵੱਲੋਂ ਗੁਣ ਗਾਏ ਗਏ ।ਆਕਸੀਜਨ ਦੀ ਕਮੀ ਤੇ ਖੁਦ ਲੈਣ ਦੌਡ਼ਿਆ ਆਕਸੀਜਨ

Leave a Reply

Your email address will not be published. Required fields are marked *