ਪੰਜਾਬ ਪੁਲੀਸ ਵੱਲੋਂ ਕੋਟਕਪੂਰਾ ਵਿੱਚ ਸਥਿਤ ਇਕ ਸ਼ੋਅਰੂਮ ਵਿਚ ਛਾਪੇਮਾਰੀ ਕੀਤੀ ਗਈ ,ਜਿਸ ਦੌਰਾਨ ਉਨ੍ਹਾਂ ਨੂੰ ਅਵੈਦ ਸ਼ਰਾਬ ਮਿਲੀ। ਜਾਣਕਾਰੀ ਮੁਤਾਬਕ ਸਮਾਰਟ ਚੁਆਇਸ ਨਾਮਕ ਇਹ ਸ਼ੋਅਰੂਮ ਮੁਕਤਸਰ ਰੋਡ ਤੇ ਸਥਿਤ ਹੈ , ਇਹ ਇੱਕ ਰੈਡੀਮੇਡ ਕੱਪੜਿਆਂ ਦਾ ਸ਼ੋਅਰੂਮ ਹੈ ।
ਪੁਲੀਸ ਨੂੰ ਸੂਚਨਾ ਮਿਲਣ ਤੋਂ ਬਾਅਦ ਉਨ੍ਹਾਂ ਵੱਲੋਂ ਇੱਥੇ ਛਾਪੇਮਾਰੀ ਕੀਤੀ ਗਈ, ਜਿਸ ਦੌਰਾਨ ਪੁਲਸ ਵੱਲੋਂ ਸ਼ਰਾਬ ਦੀਆਂ ਬੋਤਲਾਂ, ਖਾਲੀ ਡੱਬੇ , ਖਾਲੀ ਬੋਤਲਾਂ ਆਦਿ ਬਰਾਮਦ ਕੀਤੇ ਗਏ । ਪੁਲੀਸ ਵੱਲੋਂ ਲਗਾਤਾਰ ਛਾਣਬੀਣ ਜਾਰੀ ਹੈ ਕਿ ਇਹ ਸ਼ਰਾਬ ਕਿਸ ਮਕਸਦ ਵਾਸਤੇ ਇੱਥੇ ਰੱਖੀ ਹੋਈ ਸੀ ।
ਪੁਲੀਸ ਦੇ ਦੱਸਣ ਮੁਤਾਬਕ ਵਧੀਆ ਬ੍ਰਾਂਡ ਦੀਆਂ ਬੋਤਲਾਂ ਲੈ ਕੇ ਉਨ੍ਹਾਂ ਵਿੱਚ ਘਟੀਆ ਸ਼ਰਾਬ ਪਾਈ ਹੋਈ ਸੀ ਅਤੇ ਇਸ ਨੂੰ ਗੈਰਕਾਨੂੰਨੀ ਤਰੀਕੇ ਨਾਲ ਵਰਤਿਆ ਜਾ ਰਿਹਾ ਸੀ । ਪੁਲਸ ਦਾ ਕਹਿਣਾ ਹੈ ਕਿ ਇਸ ਮਾਮਲੇ ਦੀ ਚੰਗੀ ਤਰ੍ਹਾਂ ਛਾਣਬੀਣ ਕਰ ਕੇ ਦੋਸ਼ੀਆਂ ਖ਼ਿਲਾਫ਼ ਕਾਰਵਾਈ ਕੀਤੀ ਜਾਵੇਗੀ ਅਤੇ ਇਸ ਇਲਾਕੇ ਵਿਚ ਸਖਤਾਈ ਵਧਾਈ ਜਾਵੇਗੀ ਤਾਂ ਜੋ ਅਜਿਹੇ ਹੋਰ ਮਾਮਲੇ ਸਾਹਮਣੇ ਨਾ ਆਉਣ।
ਸੋ ਅਜਿਹੀਆਂ ਖ਼ਬਰਾਂ ਦੇਖਣ ਤੋਂ ਬਾਅਦ ਪਤਾ ਚੱਲਦਾ ਹੈ ਕਿ ਜਿਸ ਤਰ੍ਹਾਂ ਕੈਪਟਨ ਸਰਕਾਰ ਕਹਿ ਰਹੀ ਹੈ ਕਿ ਅਸੀਂ ਪੰਜਾਬ ਵਿਚ ਨਸ਼ਾ ਖਤਮ ਕਰ ਦਿੱਤਾ ਹੈ ਉਹ ਸਾਰੀਆਂ ਗੱਲਾਂ ਝੂਠ ਹਨ । ਕਿਉਂਕਿ ਨਸ਼ਾ ਤਸਕਰ ਅਜੇ ਵੀ ਬੜੀ ਆਸਾਨੀ ਨਾਲ ਪੰਜਾਬ ਵਿੱਚ ਨਸ਼ਾ ਵੇਚ ਰਹੇ ਹਨ।