ਕੋਰੋਨਾ ਕਾਲ ਵਿੱਚ ਪਾਕਿਸਤਾਨ ਤੋਂ ਭਾਰਤ ਆ ਕੇ ਵਸੇ ਲੋਕਾਂ ਦਾ ਹਾਲ ਬੇਹਾਲ

Uncategorized

ਦਸ ਸਾਲ ਪਹਿਲਾਂ ਪਾਕਿਸਤਾਨ ਤੋਂ ਕੁਝ ਲੋਕ ਭਾਰਤ ਇਸ ਉਮੀਦ ਨਾਲ ਆਏ ਸੀ, ਕਿ ਸ਼ਾਇਦ ਭਾਰਤ ਵਿਚ ਉਨ੍ਹਾਂ ਨੂੰ ਇੱਕ ਚੰਗੀ ਜ਼ਿੰਦਗੀ ਮਿਲ ਸਕਦੀ ਹੈ । ਪਰ ਅੱਜ ਕੋਰੂਨਾ ਕਾਲ ਵਿੱਚ ਇਨ੍ਹਾਂ ਲੋਕਾਂ ਦਾ ਹਾਲ ਬੇਹਾਲ ਹੋਇਆ ਪਿਆ ਹੈ। ਕਿਉਂਕਿ ਕੋਰੂਨਾ ਦੇ ਚਲਦੇ ਇਨ੍ਹਾਂ ਦੇ ਰੁਜ਼ਗਾਰ ਨਹੀਂ ਰਹੇ ਅਤੇ ਘਰ ਦਾ ਗੁਜ਼ਾਰਾ ਬੜੀ ਮੁਸ਼ਕਲ ਨਾਲ ਹੋ ਰਿਹਾ ਹੈ ।

ਜਾਣਕਾਰੀ ਮੁਤਾਬਕ ਇਹ ਲੋਕ ਦਿੱਲੀ ਦੇ ਮਜਨੂੰ ਟਿੱਲੇ ਕੋਲ ਰਹਿੰਦੇ ਹਨ ਅਤੇ ਪਾਕਿਸਤਾਨ ਦੇ ਸਿੰਧ ਪ੍ਰਾਂਤ ਤੋਂ ਆਏ ਹਨ । ਲਗਪਗ ਇੱਕ ਸੌ ਵੀਹ ਪਰਿਵਾਰਾਂ ਦੇ ਲੋਕ ਇਸ ਬਸਤੀ ਵਿਚ ਰਹਿੰਦੇ ਹਨ।

ਜਿਨ੍ਹਾਂ ਕੋਲ ਅਜੇ ਤਕ ਵੋਟ ਦਾ ਅਧਿਕਾਰ ਨਹੀਂ ਹੈ । ਮੋਦੀ ਸਰਕਾਰ ਵੱਲੋਂ ਕਿਹਾ ਗਿਆ ਸੀ ਕਿ ਇਨ੍ਹਾਂ ਲੋਕਾਂ ਨੂੰ ਭਾਰਤ ਦੀ ਨਾਗਰਿਕਤਾ ਮਿਲੇਗੀ । ਪਰ ਅਜੇ ਤਕ ਅਜਿਹਾ ਕੁਝ ਨਹੀਂ ਹੋਇਆ ਇੱਥੋਂ ਤੱਕ ਕਿ ਇਨ੍ਹਾਂ ਲਈ ਮੁੱਢਲੀਆਂ ਸਹੂਲਤਾਂ ਦਾ ਪ੍ਰਬੰਧ ਵੀ ਨਹੀਂ ਹੈ ।

ਇਨ੍ਹਾਂ ਦੇ ਘਰਾਂ ਵਿਚ ਲਾਈਟ ਨਹੀਂ ਹੈ। ਬਹੁਤ ਛੋਟੇ ਮਕਾਨਾਂ ਵਿੱਚ ਦੋ ਦੋ ਪਰਿਵਾਰ ਰਹਿ ਰਹੇ ਹਨ । ਇੱਥੋਂ ਦੇ ਲੋਕਾਂ ਨਾਲ ਗੱਲਬਾਤ ਕਰਨ ਤੇ ਉਨ੍ਹਾਂ ਨੇ ਕਿਹਾ ਕਿ ਇਨ੍ਹਾਂ ਦੀ ਜ਼ਿੰਦਗੀ ਬੜੀ ਮੁਸ਼ਕਿਲ ਨਾਲ ਕਟ ਰਹੀ ਹੈ ਅਤੇ ਸਰਕਾਰ ਵੱਲੋਂ ਇਨ੍ਹਾਂ ਵੱਲ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ।

Leave a Reply

Your email address will not be published.