ਜਲੰਧਰ ਤੋਂ ਇਕ ਲੁੱਟ ਖੋਹ ਦਾ ਮਾਮਲਾ ਸਾਹਮਣੇ ਆ ਰਿਹਾ ਹੈ। ਜਾਣਕਾਰੀ ਮੁਤਾਬਕ ਜਲੰਧਰ ਵਿੱਚ ਇਕ ਦੁਕਾਨ ਉਤੇ ਇਕ ਨੌਜਵਾਨ ਕੰਮ ਕਰਦਾ ਸੀ ਜਿੱਥੇ ਕਿ ਇਹ ਗੱਡੀਆਂ ਵਿੱਚ ਸਾਮਾਨ ਲੱਦਣ ਦਾ ਕੰਮ ਕਰਿਆ ਕਰਦਾ ਸੀ ਅਤੇ ਨਾਲ ਹੀ ਬੈਂਕ ਵਿੱਚ ਲੈਣ ਦੇਣ ਵੀ ਕਰ ਆਉਂਦਾ ਸੀ। ਇਸੇ ਤਰ੍ਹਾਂ ਜਿਸ ਟਾਇਮ ਲੁੱਟ ਖੋਹ ਦੀ ਵਾਰਦਾਤ ਹੋਈ,
ਉਸ ਸਮੇਂ ਵੀ ਇਹ ਨੌਜਵਾਨ ਬੈਂਕ ਵਿੱਚ ਪੈਸੇ ਧਰਨ ਲਈ ਜਾ ਰਿਹਾ ਸੀ ਅਤੇ ਉਸ ਸਮੇਂ ਇਸ ਕੋਲ ਕਰੀਬ ਢਾਈ ਲੱਖ ਰੁਪਏ ਸੀ। ਜੋ ਕੇ ਦੁਕਾਨ ਦੇ ਮਾਲਕ ਦਾ ਸੀ। ਦੁਕਾਨ ਦੇ ਮਾਲਕ ਦਾ ਕਹਿਣਾ ਹੈ ਕਿ ਇਸ ਨੌਜਵਾਨ ਦਾ ਉਨ੍ਹਾਂ ਦੇ ਪੁੱਤਰ ਕੋਲ ਫੋਨ ਆਇਆ
ਕਿ ਮੋਟਰਸਾਈਕਲ ਸਵਾਰ ਦੋ ਅਣਪਛਾਤੇ ਵਿਅਕਤੀਆਂ ਵੱਲੋਂ ਉਸ ਨੂੰ ਅਗਵਾ ਕਰ ਲਿਆ ਗਿਆ ਹੈ ਅਤੇ ਪੈਸਿਆਂ ਵਾਲਾ ਥੈਲਾ ਲੈ ਕੇ ਉਹ ਅਣਪਛਾਤੇ ਵਿਅਕਤੀ ਫਰਾਰ ਹੋ ਗਏ ਹਨ। ਦੁਕਾਨ ਦੇ ਮਾਲਕ ਵੱਲੋਂ ਜਦੋਂ ਪੁਲੀਸ ਨੂੰ ਸੂਚਨਾ ਦਿੱਤੀ ਗਈ । ਪੁਲੀਸ ਇਸ ਕੇਸ ਦੀ ਛਾਣਬੀਣ ਵਿਚ ਜੁੱਟ ਗਈ । ਉਨ੍ਹਾਂ ਦੇ ਦੱਸਣ ਮੁਤਾਬਕ ਇਹ ਨੌਜਵਾਨ ਪਿਛਲੇ ਤਿੰਨ ਮਹੀਨਿਆਂ ਤੋਂ ਦੁਕਾਨ ਉੱਤੇ ਕੰਮ ਕਰ ਰਿਹਾ ਸੀ।
ਪਰ ਜਿੱਥੇ ਲੁੱਟ ਖੋਹ ਦੀ ਵਾਰਦਾਤ ਇਸ ਵੱਲੋਂ ਦੱਸੀ ਜਾ ਰਹੀ ਹੈ ਆਸਪਾਸ ਕਿਸੇ ਹੋਰ ਵਿਅਕਤੀ ਵੱਲੋਂ ਇਸ ਘਟਨਾ ਨੂੰ ਹੁੰਦੇ ਨਹੀਂ ਦੇਖਿਆ ਗਿਆ । ਜਿਸ ਕਰਕੇ ਪੁਲੀਸ ਵੱਲੋਂ ਇਸ ਨੌਜਵਾਨ ਨੂੰ ਸ਼ੱਕ ਦੀ ਨਿਗ੍ਹਾ ਨਾਲ ਦੇਖਿਆ ਜਾ ਰਿਹਾ ਹੈ ਅਤੇ ਪੁਲੀਸ ਦਾ ਕਹਿਣਾ ਹੈ ਕਿ ਪਹਿਲਾਂ ਇਸ ਮਾਮਲੇ ਦੀ ਚੰਗੀ ਤਰ੍ਹਾਂ ਛਾਣਬੀਣ ਹੋਵੇਗੀ ਉਸ ਤੋਂ ਬਾਅਦ ਹੀ ਕਾਰਵਾਈ ਕੀਤੀ ਜਾਵੇਗੀ ।