ਇਸ ਗੱਲ ਨੂੰ ਕੋਈ ਠੁਕਰਾ ਨਹੀਂ ਸਕਦਾ ਕਿ ਪੰਜਾਬ ਦੇ ਲੋਕਾਂ ਵਿਚ ਬਹੁਤ ਟੈਲੇਂਟ ਹੈ, ਪਰ ਆਰਥਿਕ ਹਾਲਾਤਾਂ ਕਰਕੇ ਕੁਝ ਲੋਕ ਆਪਣੇ ਟੈਲੇਂਟ ਨੂੰ ਜ਼ਾਹਿਰ ਨਹੀਂ ਕਰ ਪਾਉਂਦੇ ਤੇ ਜੋ ਅਸਲ ਟੈਲੇਂਟ ਹੈ । ਉਹ ਲੋਕਾਂ ਤੋਂ ਲੁਕਿਆ ਰਹਿ ਜਾਂਦਾ ਹੈ। ਇਸੇ ਤਰ੍ਹਾਂ ਫ਼ਰੀਦਕੋਟ ਦੇ ਪਿੰਡ ਵਸ ਨੰਦੀ ਦੀ ਰਹਿਣ ਵਾਲੀ ਨਵਪ੍ਰੀਤ ਕੌਰ ਵਿੱਚ ਬਹੁਤ ਸੋਹਣੀ ਗਾਉਣ ਦੀ ਕਲਾ ਹੈ ।
ਆਪਣੀ ਇਸ ਕਲਾ ਦੇ ਦਮ ਤੇ ਚਾਰ ਸਾਲ ਪਹਿਲਾਂ ਉਨ੍ਹਾਂ ਨੇ ਮੁੰਬਈ ਦੇ ਇਕ ਰਿਆਲਿਟੀ ਸ਼ੋਅ ਵਿਚ ਜਾ ਕੇ ਮਸ਼ਹੂਰ ਹਸਤੀਆਂ ਦਾ ਦਿਲ ਜਿੱਤਿਆ ਸੀ ਅਤੇ ਬਹੁਤ ਸਾਰੇ ਲੋਕ ਵੀ ਉਨ੍ਹਾਂ ਦੇ ਸੁਰੀਲੇ ਗਾਣੇ ਸੁਣ ਕੇ ਉਨ੍ਹਾਂ ਦੇ ਮੁਰੀਦ ਹੋ ਗਏ ਸੀ।
ਰਿਐਲਿਟੀ ਸ਼ੋਅ ਦੇ ਇਸੇ ਸਟੇਜ ਉੱਤੇ ਮਸ਼ਹੂਰ ਗਾਇਕ ਹਿਮੇਸ਼ ਰੇਸ਼ਮੀਆ ਨੇ ਨਵਪ੍ਰੀਤ ਕੌਰ ਨਾਲ ਇਕ ਵਾਅਦਾ ਕੀਤਾ ਸੀ ਕਿ ਉਹ ਉਨ੍ਹਾਂ ਨੂੰ ਬਹੁਤ ਵੱਡੀ ਸਿੰਗਰ ਬਣਾਉਣਗੇ । ਜਿਸ ਵਾਸਤੇ ਉਨ੍ਹਾਂ ਨੇ ਨਵਪ੍ਰੀਤ ਕੌਰ ਦੇ ਪਿਤਾ ਲਈ ਇੱਕ ਘੜੀ ਵੀ ਗਿਫਟ ਕੀਤੀ ਸੀ ਕਿਉਂਕਿ ਨਵਪ੍ਰੀਤ ਕੌਰ ਦਾ ਕਹਿਣਾ ਹੈ
ਕਿ ਉਨ੍ਹਾਂ ਨੂੰ ਗਾਉਣ ਦਾ ਸ਼ੌਕ ਉਨ੍ਹਾਂ ਦੇ ਪਿਤਾ ਜੀ ਤੋਂ ਪੈਦਾ ਹੋਇਆ। ਪਰ ਹਿਮੇਸ਼ ਰੇਸ਼ਮੀਆ ਨੇ ਆਪਣਾ ਵਾਅਦਾ ਨਹੀਂ ਨਿਭਾਇਆ ਅਤੇ ਹੁਣ ਨਵਪ੍ਰੀਤ ਕੌਰ ਦਾ ਕਹਿਣਾ ਹੈ ਹਿਮੇਸ਼ ਰੇਸ਼ਮੀਆ ਉਸ ਨੂੰ ਜਿਸ ਲੇਬਲ ਉੱਤੇ ਲੈ ਕੇ ਜਾਣਾ ਚਾਹੁੰਦੇ ਸੀ ਉਹ ਉਸ ਤੋਂ ਵੱਡੀ ਸਿੰਗਰ ਬਣ ਕੇ ਦਿਖਾਉਣਗੇ।