ਜਿਨ੍ਹਾਂ ਨੂੰ ਕਹਿ ਰਹੇ ਸੀ ਕੋਰੋਨਾ ਬੰਬ, ਉਹ ਹੀ ਬਣੇ ਕੋਰੋਨਾ ਮਰੀਜ਼ਾਂ ਲਈ ਮਸੀਹਾ

Uncategorized

ਸਾਡੇ ਦੇਸ਼ ਵਿੱਚ ਕੁਝ ਲੋਕਾਂ ਵੱਲੋਂ ਧਰਮਾਂ ਦੇ ਨਾਂ ਤੇ ਲੜਾਈਆਂ ਕਰਵਾਈਆਂ ਜਾਂਦੀਆਂ ਹਨ ਅਤੇ ਲੋਕਾਂ ਨੂੰ ਅਲੱਗ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਪਰ ਭੋਪਾਲ ਦੇ ਰਹਿਣ ਵਾਲੇ ਅਨਵਰ ਪਠਾਨ ਵਰਗੇ ਲੋਕ ਅਜਿਹੇ ਲੋਕਾਂ ਦੀਆਂ ਨੀਤੀਆਂ ਨੂੰ ਫੇਲ ਕਰ ਦਿੰਦੇ ਹਨ । ਕਿਉਂਕਿ ਮੁਸਲਿਮ ਭਾਈਚਾਰੇ ਦੀ ਅਨਵਰ ਪਠਾਨ ਵੱਲੋਂ ਬਹੁਤ ਸਾਰੇ ਲੋਕਾਂ ਦੀ ਸੇਵਾ ਕੀਤੀ ਜਾ ਰਹੀ ਹੈ ।

ਉਹ ਵੀ ਕਿਸੇ ਬਿਨਾਂ ਕਿਸੇ ਜਾਤ ਪਾਤ ਦਾ ਭੇਦਭਾਵ ਕੀਤੇ । ਇਸ ਕੋਰੋਨਾ ਕਾਲ ਵਿੱਚ ਸਾਰੇ ਲੋਕ ਪਰੇਸ਼ਾਨ ਹਨ ਬਹੁਤ ਸਾਰੇ ਜਗ੍ਹਾ ਤੇ ਆਕਸੀਜਨ ਦੀ ਕਮੀ ਹੋਣ ਕਰਕੇ ਲੋਕਾਂ ਦੀ ਮੌਤ ਹੋ ਰਹੀ ਹੈ ।

ਇਸੇ ਤਰ੍ਹਾਂ ਭੋਪਾਲ ਦੇ ਅਨਵਰ ਪਠਾਨ ਨੂੰ ਖ਼ਬਰ ਮਿਲੀ ਕਿ ਉਜੈਨ ਵਿਚ ਰਹਿਣ ਵਾਲੀ ਪਿੰਕੀ ਜਾਧਵ ਦੇ ਪਰਿਵਾਰ ਵਿੱਚ ਆਕਸੀਜਨ ਦੀ ਐਮਰਜੈਂਸੀ ਲੋੜ ਹੈ । ਜਿਸ ਲਈ ਉਨ੍ਹਾਂ ਨੇ ਦੋ ਸੌ ਕਿਲੋਮੀਟਰ ਦਾ ਸਫਰ ਤੈਅ ਕਰਕੇ ਉਜੈਨ ਪਹੁੰਚ ਕੇ ਮਰੀਜ਼ ਤੱਕ ਆਕਸੀਜਨ ਪਹੁੰਚਾਈ ਅਤੇ ਉਸ ਦੀ ਜਾਨ ਬਚਾਈ ।ਇਸ ਕੋਰੋਨਾ ਕਾਲ ਦੌਰਾਨ ਬਹੁਤ ਸਾਰੇ ਲੋਕਾਂ ਵੱਲੋਂ ਬਿਨਾਂ ਕਿਸੇ ਭੇਦਭਾਵ ਤੋਂ ਸੇਵਾ ਕੀਤੀ ਜਾ ਰਹੀ ਹੈ ।

ਕਿਉਂਕਿ ਦੇਸ਼ ਦੇ ਹਾਲਾਤ ਇਸ ਤਰ੍ਹਾਂ ਦੇ ਬਣ ਚੁੱਕੇ ਹਨ ਕਿ ਲੋਕਾਂ ਨੂੰ ਆਪਣੀ ਮਦਦ ਖ਼ੁਦ ਕਰਨੀ ਹੋਵੇਗੀ । ਸਰਕਾਰ ਵੱਲੋਂ ਲੋਕਾਂ ਦੀ ਮਦਦ ਲਈ ਕੁਝ ਖਾਸ ਨਹੀਂ ਕੀਤਾ ਜਾ ਰਿਹਾ ਜਿਸ ਕਾਰਨ ਲੋਕ ਮਜਬੂਰ ਹਨ ਕਿ ਉਹ ਖ਼ੁਦ ਹੀ ਆਪਣੀਆਂ ਸਮੱਸਿਆਵਾਂ ਨੂੰ ਸੁਲਝਾਉਣ ।

Leave a Reply

Your email address will not be published.