ਬੰਗਾਲ ਸਮੇਤ ਪੰਜ ਸੂਬਿਆਂ ਵਿੱਚ ਆਇਆ ਚੋਣ ਨਤੀਜਾ

Uncategorized

ਪਿਛਲੇ ਲੰਬੇ ਸਮੇਂ ਤੋਂ ਸਾਰੀਆਂ ਸਿਆਸੀ ਪਾਰਟੀਆਂ ਦੀ ਨਿਗ੍ਹਾ ਪੱਛਮੀ ਬੰਗਾਲ ਤੇ ਸੀ ਅਤੇ ਹਰ ਪਾਰਟੀ ਆਪਣੇ ਪੱਧਰ ਤੇ ਪੱਛਮੀ ਬੰਗਾਲ ਦੇ ਲੋਕਾਂ ਨੂੰ ਆਪਣੇ ਪੱਖ ਵਿੱਚ ਕਰਨਾ ਚਾਹੁੰਦੀ ਸੀ ।ਪਰ ਹੁਣ ਪੱਛਮੀ ਬੰਗਾਲ ਵਿੱਚ ਹੋਈਆਂ ਚੋਣਾਂ ਦਾ ਰਿਜ਼ਲਟ ਦਿਖਣਾ ਸ਼ੁਰੂ ਹੋ ਗਿਆ ਹੈ ਭਾਵੇਂ ਕਿ ਇਹ ਫ਼ਾਈਨਲ ਰਿਜ਼ਲਟ ਨਹੀਂ ਹੈ

ਪਰ ਫਿਰ ਵੀ ਇਸ ਨੂੰ ਦੇਖਣ ਤੋਂ ਬਾਅਦ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਬੰਗਾਲ ਵਿਚ ਕਿਸ ਤਰ੍ਹਾਂ ਦਾ ਮਾਹੌਲ ਹੈ । ਦੱਸ ਦੇਈਏ ਕਿ ਅਸਾਮ ਅਤੇ ਪੁਡੂਚੇਰੀ ਵਿੱਚ ਬੀਜੇਪੀ ਅੱਗੇ ਹੈ ।ਪਰ ਪੱਛਮੀ ਬੰਗਾਲ ਵਿੱਚ ਮਮਤਾ ਬੈਨਰਜੀ ਅੱਗੇ ਹੈ।

ਸੀਨੀਅਰ ਪੱਤਰਕਾਰ ਬਲਜੀਤ ਬੱਲੀ ਨੇ ਪੱਛਮੀ ਬੰਗਾਲ ਦੇ ਨਤੀਜਿਆਂ ਉੱਤੇ ਗੱਲਬਾਤ ਕਰਦੇ ਹੋਏ ਕਿਹਾ ਕਿ ਪਹਿਲਾਂ ਬੀਜੇਪੀ ਨੂੰ ਇਹ ਸੀ ਕਿ ਉਨ੍ਹਾਂ ਦੇ ਬਰਾਬਰ ਕਦੇ ਕੋਈ ਆ ਨਹੀਂ ਸਕਦਾ । ਪਰ ਇਨ੍ਹਾਂ ਨਤੀਜਿਆਂ ਨੂੰ ਦੇਖਣ ਤੋਂ ਬਾਅਦ ਲੱਗਦਾ ਹੈ ਕਿ ਬੀਜੇਪੀ ਦੇ ਪੁੱਠੇ ਦਿਨ ਸ਼ੁਰੂ ਹੋ ਗਏ ਹਨ।

ਕਿਉਂਕਿ ਬੀਜੇਪੀ ਨੇ ਨੈਸ਼ਨਲ ਪੱਧਰ ਤੇ ਆਪਣੀ ਇੱਜ਼ਤ ਗਵਾ ਲਈ ਹੈ ਅਤੇ ਇਨ੍ਹਾਂ ਨਤੀਜਿਆਂ ਦਾ ਅਸਰ ਹੁਣ ਜੋ ਦੋ ਹਜਾਰ ਬਾਈ ਵਿੱਚ ਯੂ ਪੀ ਅਤੇ ਪੰਜਾਬ ਵਿੱਚ ਚੋਣਾਂ ਹੋਣ ਵਾਲੀਆਂ ਹਨ ਉਨ੍ਹਾਂ ਤੇ ਜ਼ਰੂਰ ਦੇਖੇਗਾ।

Leave a Reply

Your email address will not be published. Required fields are marked *