ਬਾਲੀਵੁੱਡ ਦਾ ਇਹ ਅਦਾਕਾਰ ਸਿੱਖਾਂ ਦੀ ਸੇਵਾ ਤਾਂ ਹੋਇਆ ਫੈਨ

Uncategorized

ਜਿਵੇਂ ਕਿ ਸਾਨੂੰ ਪਤਾ ਹੈ ਕਿ ਦੇਸ਼ ਵਿੱਚ ਕਰੋਨਾ ਦੇ ਮਾਮਲੇ ਵਧਣ ਕਰਕੇ ਹਸਪਤਾਲਾਂ ਵਿੱਚ ਆਕਸੀਜਨ ਦੀ ਕਮੀ ਹੋ ਰਹੀ ਹੈ, ਜਿਸ ਕਾਰਨ ਬਹੁਤ ਸਾਰੇ ਮਰੀਜ਼ਾਂ ਦੀ ਮੌਤ ਹੋ ਰਹੀ ਹੈ। ਪਰ ਸਿੱਖ ਕਮਿਊਨਿਟੀ ਦੇ ਕੁਝ ਲੋਕਾਂ ਵੱਲੋਂ ਕਰੁਨਾ ਮਰੀਜ਼ਾਂ ਦੀ ਸਹਾਇਤਾ ਲਈ ਆਕਸੀਜਨ ਦੇ ਲੰਗਰ ਲਗਾਏ ਗਏ ਹਨ ।

ਪਿਛਲੇ ਸਮੇਂ ਤੋਂ ਬਾਅਦ ਸਾਡੀਆਂ ਸਾਰੀਆਂ ਵੀਡੀਓਜ਼ ਸਾਹਮਣੇ ਆ ਰਹੀਆਂ ਹਨ ਜਿਸ ਵਿੱਚ ਸਿੱਖਾਂ ਵੱਲੋਂ ਫ੍ਰੀ ਵਿਚ ਆਕਸੀਜਨ ਦੇ ਸਿਲੰਡਰ ਭਰ ਕੇ ਦਿੱਤੇ ਜਾ ਰਹੇ ਹਨ। ਇਸ ਨੂੰ ਦੇਖਦੇ ਹੋਏ ਬੌਲੀਵੁੱਡ ਅਦਾਕਾਰ ਰਾਕੇਸ਼ ਬੇਦੀ ਨੇ ਲਾਈਵ ਹੋ ਕੇ ਕਿਹਾ ਕਿ ਉਹ ਸਿੱਖਾਂ ਨੂੰ ਸਲੂਟ ਕਰਦੇ ਹਨ ,

ਕਿਉਂਕਿ ਦੇਸ਼ ਵਿੱਚ ਜਦੋਂ ਵੀ ਕੋਈ ਮੁਸੀਬਤ ਆਉਂਦੀ ਹੈ ਤਾਂ ਸਿੱਖ ਹਮੇਸ਼ਾ ਵੱਧ ਚਡ਼੍ਹ ਕੇ ਸੇਵਾ ਕਰਦੇ ਹਨ ।ਇਸ ਵਾਸਤੇ ਰਾਕੇਸ਼ ਬੇਦੀ ਨੇ ਸਿੱਖਾਂ ਦਾ ਧੰਨਵਾਦ ਵੀ ਕੀਤਾ ਅਤੇ ਹੋਰਾਂ ਧਰਮਾਂ ਦੇ ਲੋਕਾਂ ਨੂੰ ਕਿਹਾ ਕਿ ਉਹ ਸਿੱਖਾਂ ਤੋਂ ਨਸੀਹਤ ਲੈ ਕੇ ਲੋਕਾਂ ਦੀ ਮਦਦ ਲਈ ਅੱਗੇ ਆਉਣ।

ਦੱਸ ਦਈਏ ਕਿ ਖ਼ਾਲਸਾ ਏਡ ,ਖ਼ਾਲਸਾ ਹੈਲਥ ਇੰਟਰਨੈਸ਼ਨਲ ਦਿੱਲੀ ਕਮੇਟੀ ਵੱਲੋਂ ਲੋਕਾਂ ਦੀ ਸੇਵਾ ਲਈ ਲੰਬੇ ਸਮੇਂ ਤੋਂ ਲੰਗਰ ਲਗਾਏ ਗਏ ਹਨ ਜਿਸ ਵਿਚ ਲੋਕਾਂ ਨੂੰ ਮਾਸਕ ਵੰਡੇ ਜਾ ਰਹੇ ਹਨ,ਦਵਾਈਆਂ ਦੀ ਸਹਾਇਤਾ ਕੀਤੀ ਜਾ ਰਹੀ ਹੈ ।ਇਸ ਤੋਂ ਇਲਾਵਾ ਆਕਸੀਜਨ ਦੇ ਸਿਲੰਡਰ ਮੁਫ਼ਤ ਵਿੱਚ ਦਿੱਤੇ ਜਾ ਰਹੇ ਹਨ ।

Leave a Reply

Your email address will not be published.