ਪੱਛਮੀ ਬੰਗਾਲ ਦੇ ਨਤੀਜਿਆਂ ਦੌਰਾਨ ਬੀਜੇਪੀ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ । ਚੋਣਾਂ ਤੋਂ ਪਹਿਲਾਂ ਬੀਜੇਪੀ ਦਾ ਕਹਿਣਾ ਸੀ ਕਿ ਪੱਛਮੀ ਬੰਗਾਲ ਵਿੱਚ ਟੀਐਮਸੀ ਦਾ ਪੱਤਾ ਸਾਫ਼ ਹੋਵੇਗਾ। ਅਜਿਹਾ ਕਰਨ ਲਈ ਬੀਜੇਪੀ ਵੱਲੋਂ ਬਹੁਤ ਕੋਸ਼ਿਸ਼ ਕੀਤੀ ਗੲੀ ਸੀ ਇੱਥੋਂ ਤਕ ਕਿ ਮਮਤਾ ਬੈਨਰਜੀ ਉਤੇ ਸਿੱਧੇ ਹਮਲੇ ਵੀ ਕਰਵਾਏ ਗਏ। ਪਰ ਫਿਰ ਵੀ ਮਮਤਾ ਬੈਨਰਜੀ ਨੇ ਵੀਲ ਚੇਅਰ ਉੱਤੇ ਰਹਿ ਕੇ ਵੀ ਪ੍ਰਚਾਰ ਕੀਤਾ।
ਜਿਸ ਦੇ ਨਤੀਜੇ ਵਜੋਂ ਅੱਜ ਪੱਛਮੀ ਬੰਗਾਲ ਦੇ ਨਤੀਜਿਆਂ ਵਿੱਚ ਦੋ ਸੌ ਪਚੱਨਵੇ ਸੀਟਾਂ ਵਿੱਚੋਂ ਦੋ ਸੌ ਸੱਤ ਸੀਟਾਂ ਟੀਐੱਮਸੀ ਦੇ ਨਾਮ ਰਹੀਆਂ । ਜਿਸ ਕਾਰਨ ਤੀਜੀ ਵਾਰ ਮਮਤਾ ਬੈਨਰਜੀ ਦੀ ਸਰਕਾਰ ਪੱਛਮੀ ਬੰਗਾਲ ਵਿਚ ਬਣੇਗੀ । ਭਾਵੇਂ ਕਿ ਨੰਦੀਗ੍ਰਾਮ ਤੋਂ ਮਮਤਾ ਬੈਨਰਜੀ ਕੁਝ ਵੋਟਾਂ ਨਾਲ ਪਿੱਛੇ ਰਹੇ ।
ਪਰ ਫਿਰ ਵੀ ਪੱਛਮੀ ਬੰਗਾਲ ਦੇ ਨਤੀਜਿਆਂ ਨੂੰ ਦੇਖਦੇ ਹੋਏ ਕਿਸਾਨੀ ਅੰਦੋਲਨ ਵਿਚ ਵੀ ਭਾਰੀ ਜੋਸ਼ ਹੈ , ਕਿਉਂਕਿ ਇਨ੍ਹਾਂ ਨਤੀਜਿਆਂ ਤੋਂ ਬਾਅਦ ਬੀਜੇਪੀ ਦੀ ਉਲਟੀ ਗਿਣਤੀ ਸ਼ੁਰੂ ਹੁੰਦੀ ਦਿਖਾਈ ਦੇ ਰਹੀ ਹੈ। ਆਉਣ ਵਾਲੇ ਸਮੇਂ ਵਿੱਚ ਇਨ੍ਹਾਂ ਨਤੀਜਿਆਂ ਦਾ ਅਸਰ ਪੰਜਾਬ ਅਤੇ ਯੂਪੀ ਵਿੱਚ ਹੋਣ ਵਾਲੀਆਂ ਚੋਣਾਂ ਵਿਚ ਵੀ ਦਿਖੇਗਾ ।
ਪੱਛਮੀ ਬੰਗਾਲ ਦੇ ਨਤੀਜਿਆਂ ਵਿੱਚ ਕਿਸਾਨੀ ਅੰਦੋਲਨ ਦਾ ਵੀ ਸਹਿਯੋਗ ਰਿਹਾ ਹੈ ਕਿਉਂਕਿ ਪੱਛਮੀ ਬੰਗਾਲ ਵਿੱਚ ਜਾ ਕੇ ਕਿਸਾਨਾਂ ਵੱਲੋਂ ਧਰਨੇ ਵੀ ਲਗਾਏ ਗਏ ਅਤੇ ਲੋਕਾਂ ਨੂੰ ਜਾਗਰੂਕ ਕੀਤਾ ਗਿਆ ਕਿ ਮੋਦੀ ਸਰਕਾਰ ਉਨ੍ਹਾਂ ਲਈ ਕੁਝ ਨਹੀਂ ਕਰ ਰਹੀ ।