ਪੱਛਮੀ ਬੰਗਾਲ ਵਿੱਚ ਮਮਤਾ ਬੈਨਰਜੀ ਨੇ ਤੋਡ਼ਿਆ ਭਾਜਪਾ ਤਾਂ ਹੰਕਾਰ

Uncategorized

ਪੱਛਮੀ ਬੰਗਾਲ ਦੇ ਨਤੀਜਿਆਂ ਤੋਂ ਬਾਅਦ ਕਿਸਾਨੀ ਅੰਦੋਲਨ ਵਿੱਚ ਇੱਕ ਖ਼ੁਸ਼ੀ ਦੀ ਲਹਿਰ ਹੈ , ਕਿਉਂਕਿ ਇਨ੍ਹਾਂ ਨਤੀਜਿਆਂ ਤੋਂ ਬਾਅਦ ਬੀਜੇਪੀ ਦਾ ਸਫ਼ਾਇਆ ਹੁੰਦਾ ਦਿਖ ਰਿਹਾ ਹੈ। ਪੱਤਰਕਾਰ ਨਾਲ ਗੱਲ ਕਰਦੇ ਹੋਏ ਕਿਸਾਨ ਆਗੂ ਬਲਦੇਵ ਸਿੰਘ ਸਿਰਸਾ ਨੇ ਕਿਹਾ ਕਿ ਉਹ ਮਮਤਾ ਬੈਨਰਜੀ ਨੂੰ ਵਧਾਈ ਦਿੰਦੇ ਹਨ ।

ਉਨ੍ਹਾਂ ਕਿਹਾ ਕਿ ਅੱਜ ਬੜੀ ਖ਼ੁਸ਼ੀ ਦਾ ਦਿਨ ਹੈ ਜੋ ਹੰਕਾਰੀ ਬੰਦੇ ਦਾ ਹੰਕਾਰ ਟੁੱਟਿਆ ਹੈ । ਕਿਉਂਕਿ ਪੱਛਮੀ ਨਤੀਜਿਆਂ ਦੇ ਤੋਂ ਬਾਅਦ ਮੋਦੀ ਦੀ ਮਨ ਕੀ ਬਾਤ ਉੱਤੇ ਚੋਟ ਲੱਗੀ ਹੈ ਅਤੇ ਉਸ ਨੂੰ ਅਜੇ ਵੀ ਅਕਲ ਤੋਂ ਕੰਮ ਲੈਣਾ ਚਾਹੀਦਾ ਹੈ ਜੇਕਰ ਉਹ ਆਪਣੀ ਪਾਰਟੀ ਨੂੰ ਬਚਾ ਕੇ ਰੱਖਣਾ ਚਾਹੁੰਦਾ ਹੈ ।

ਉਨ੍ਹਾਂ ਕਿਹਾ ਕਿ ਅੱਜ ਪੱਛਮੀ ਬੰਗਾਲ ਦੇ ਨਤੀਜਿਆਂ ਤੋਂ ਬਾਅਦ ਇਹ ਸਾਬਤ ਹੋ ਗਿਆ ਹੈ ਕਿ ਕਿਸਾਨੀ ਅੰਦੋਲਨ ਸਿਰਫ਼ ਪੰਜਾਬ ਹਰਿਆਣਾ ਦਾ ਨਹੀਂ ਭਲ੍ਹਕੇ ਪੂਰੇ ਭਾਰਤ ਦਾ ਹੈ । ਉਨ੍ਹਾਂ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਬੀਜੇਪੀ ਦਾ ਇਸ ਤੋਂ ਵੀ ਮਾੜਾ ਹਾਲ ਹੋਵੇਗਾ। ਦੱਸ ਦੇਈਏ ਕਿ ਕਿਸਾਨੀ ਅੰਦੋਲਨ ਦਾ ਵੀ ਪੱਛਮੀ ਬੰਗਾਲ ਦੀਅਾਂ ਚੋਣਾਂ ਉੱਤੇ ਕਾਫ਼ੀ ਪ੍ਰਭਾਵ ਪਿਆ ਹੈ,

ਕਿਉਂਕਿ ਕਿਸਾਨਾਂ ਵੱਲੋਂ ਪੱਛਮੀ ਬੰਗਾਲ ਵਿੱਚ ਜਾ ਕੇ ਵੀ ਲੋਕਾਂ ਨੂੰ ਜਾਗਰੂਕ ਕੀਤਾ ਗਿਆ ਸੀ ਕਿ ਉਹ ਬੀਜੇਪੀ ਦਾ ਸਾਥ ਨਾ ਦੇਣ ।ਕਿਉਂਕਿ ਬੀਜੇਪੀ ਨੇ ਲੋਕਾਂ ਨੂੰ ਸੂਲੀ ਤੇ ਟੰਗਿਆ ਹੋਇਆ ਹੈ ਅਤੇ ਅੱਜ ਜਦੋਂ ਪੱਛਮੀ ਬੰਗਾਲ ਦੇ ਨਤੀਜੇ ਸਾਹਮਣੇ ਆਏ ਹਨ ਤਾਂ ਕਿਸਾਨੀ ਅੰਦੋਲਨ ਜਿੱਤਦਾ ਦਿਖਾਈ ਦੇ ਰਿਹਾ ਹੈ।

Leave a Reply

Your email address will not be published.