ਦੀਪ ਸਿੱਧੂ ਅਸੀਂ ਸਾਰੇ ਜਾਣਦੇ ਹਾਂ ਕਿ ਉਹ ਇਨਸਾਨ ਹਨ ਜਿਨ੍ਹਾਂ ਉੱਤੇ ਛੱਬੀ ਜਨਵਰੀ ਨੂੰ ਲਾਲ ਕਿਲੇ ਤੇ ਘਟਨਾ ਹੋਈ, ਉਸ ਦੇ ਦੋਸ਼ ਵਿੱਚ ਜੇਲ੍ਹ ਜਾਣਾ ਪਿਆ ਅਤੇ ਹੁਣ ਉਹ ਜ਼ਮਾਨਤ ਤੇ ਬਾਹਰ ਆਏ ਹੋਏ ਹਨ । ਜੇਲ੍ਹ ਤੋਂ ਬਾਹਰ ਆਉਣ ਤੋਂ ਬਾਅਦ ਉਹ ਸ੍ਰੀ ਦਰਬਾਰ ਸਾਹਿਬ ਵਿਚ ਮੱਥਾ ਟੇਕਣ ਵੀ ਗਏ।
ਜਿਸ ਤੋਂ ਬਾਅਦ ਬਹੁਤ ਸਾਰੇ ਚੈਨਲ ਉਨ੍ਹਾਂ ਦੀ ਇੰਟਰਵਿਊ ਕਰ ਰਹੇ ਹਨ ਪੰਜਾਬੀ ਲੋਕ ਚੈਨਲ ਦੇ ਮਸ਼ਹੂਰ ਪੱਤਰਕਾਰ ਜਗਦੀਪ ਥਲੀ ਨਾਲ ਉਨ੍ਹਾਂ ਨੇ ਗੱਲਬਾਤ ਕੀਤੀ। ਜਿਸ ਦੌਰਾਨ ਉਨ੍ਹਾਂ ਨੇ ਦੱਸਿਆ ਕਿ ਕਿਸ ਤਰ੍ਹਾਂ ਵਾਹਿਗੁਰੂ ਦੀ ਮਿਹਰ ਅਤੇ ਕੁਝ ਲੋਕਾਂ ਦੀ ਮਦਦ ਕਰਕੇ ਉਹ ਅੱਜ ਜੇਲ੍ਹ ਤੋਂ ਬਾਹਰ ਹਨ।
ਇਸ ਤੋਂ ਇਲਾਵਾ ਦੀਪ ਸਿੱਧੂ ਨੇ ਦੱਸਿਆ ਕਿ ਜੁਡੀਸ਼ਰੀ ਨੇ ਉਨ੍ਹਾਂ ਦਾ ਬਹੁਤ ਸਾਥ ਦਿੱਤਾ ਅਤੇ ਜੁਡੀਸ਼ਰੀ ਵੱਲੋਂ ਜੋ ਬੇਲ ਦੇ ਆਰਡਰ ਪਾਸ ਕੀਤੇ ਗਏ ਹਨ ਉਹ ਹੈਰਾਨ ਕਰਨ ਵਾਲੇ ਹਨ ਕਿ ਕਿਸ ਤਰ੍ਹਾਂ ਹਰ ਛੋਟੀ ਛੋਟੀ ਗੱਲ ਉੱਤੇ ਬਰੀਕੀ ਨਾਲ ਗੌਰ ਕੀਤੀ ਗਈ ਹੈ ।
ਇਸ ਤੋਂ ਇਲਾਵਾ ਲੱਖਾ ਸਧਾਣਾ ਬਾਰੇ ਦੀ ਦੀਪ ਸਿੱਧੂ ਨੇ ਗੱਲਬਾਤ ਕੀਤੀ ਉਨ੍ਹਾਂ ਕਿਹਾ ਕਿ ਲੱਖਾ ਸਧਾਣਾ ਦੀ ਇਸ ਕਿਸਾਨੀ ਅੰਦੋਲਨ ਨੂੰ ਬਹੁਤ ਵੱਡੀ ਦੇਣ ਹੈ ਅਤੇ ਜੇਕਰ ਆਉਣ ਵਾਲੇ ਸਮੇਂ ਵਿੱਚ ਲੱਖਾ ਸਧਾਣਾ ਉਤੇ ਅਜਿਹੀ ਕੋਈ ਮੁਸੀਬਤ ਆਉਂਦੀ ਹੈ ਤਾਂ ਉਹ ਉਨ੍ਹਾਂ ਦੇ ਨਾਲ ਹਮੇਸ਼ਾ ਖੜ੍ਹਨਗੇ। ਇਸ ਤੋਂ ਇਲਾਵਾ ਉਨ੍ਹਾਂ ਨੇ ਕਿਹਾ ਕਿ ਕਿਸਾਨੀ ਅੰਦੋਲਨ ਵਿਚ ਉਹ ਜ਼ਰੂਰ ਜਾਣਗੇ।