ਏ ਟੀ ਐਮ ਵਿੱਚ ਪੈਸੇ ਕਢਵਾਉਣ ਆਏ ਬੰਦੇ ਨੇ ਕਰ ਦਿੱਤਾ ਵੱਡਾ ਕਾਰਾ

Uncategorized

ਇਸ ਵੀਡੀਓ ਨੂੰ ਦੇਖਣ ਤੋਂ ਬਾਅਦ ਤੁਹਾਨੂੰ ਇਸ ਸਵਾਲ ਦਾ ਜਵਾਬ ਮਿਲ ਜਾਵੇਗਾ ਕਿ ਬੈਂਕਾਂ ਵਿਚ ਪੈੱਨ ਨੂੰ ਰੱਸੀ ਨਾਲ ਬੰਨ੍ਹ ਕੇ ਕਿਉਂ ਰੱਖਿਆ ਜਾਂਦਾ ਹੈ ?ਜਿਵੇਂ ਕਿ ਅਸੀਂ ਜਾਣਦੇ ਹਾਂ ਕਿ ਦੇਸ਼ ਵਿੱਚ ਕੋਰੂਨਾ ਦੇ ਮਾਮਲੇ ਵਧਦੇ ਜਾ ਰਹੇ ਹਨ ਮਾਹਿਰਾਂ ਵੱਲੋਂ ਲੋਕਾਂ ਨੂੰ ਆਪਣੇ ਹੱਥ ਵਾਰ ਵਾਰ ਸੇਂਨੇਟਾਈਜ਼ ਕਰਨ ਲਈ ਕਹੇ ਜਾ ਰਹੇ ਹਨ ਤਾਂ ਜੋ ਸਾਡੇ ਹੱਥਾਂ ਦੇ ਕੀਟਾਣੂ ਸਾਡੇ ਮੂੰਹ ਤਕ ਨਾ ਜਾਣ।

ਇਸ ਕੋਰੋਨਾ ਕਾਲ ਦੌਰਾਨ ਬਹੁਤ ਸਾਰੀਆਂ ਚੀਜ਼ਾਂ ਦੀ ਕਮੀ ਜਿਵੇਂ ਕਿ ਮਾਸਕ, ਸੈਨੇਟਾਈਜ਼ਰ, ਆਕਸੀਜ਼ਨ ਆਦਿ ਦੇਖਣ ਨੂੰ ਮਿਲੀ ਹੈ । ਪਰ ਕੁਝ ਲੋਕਾਂ ਵੱਲੋਂ ਇਹਨਾਂ ਕਮੀਆਂ ਨੂੰ ਚੋਰੀ ਕਰਕੇ ਪੂਰਾ ਕੀਤਾ ਜਾ ਰਿਹਾ ਹੈ । ਜੀ ਹਾਂ! ਕੁਝ ਸਮੇਂ ਤੋਂ ਸੋਸ਼ਲ ਮੀਡੀਆ ਤੇ ਇਕ ਵੀਡੀਓ ਵਾਇਰਲ ਹੋ ਰਿਹਾ ਹੈ,

ਜਿਸ ਵਿੱਚ ਇੱਕ ਨੌਜਵਾਨ ਏਟੀਐਮ ਵਿੱਚੋਂ ਪੈਸੇ ਕਢਵਾਉਣ ਲਈ ਆਉਂਦਾ ਹੈ । ਜਿੱਥੇ ਕਿ ਪ੍ਰਸ਼ਾਸਨ ਵੱਲੋਂ ਇਕ ਸੈਨੀਟਾਈਜ਼ਰ ਦੀ ਬੋਤਲ ਰੱਖੀ ਹੋਈ ਹੈ। ਸਭ ਤੋਂ ਪਹਿਲਾਂ ਇਹ ਨੌਜਵਾਨ ਆਪਣੇ ਹੱਥ ਸੇਂਨੇਟਾਈਜ਼ ਕਰਦਾ ਹੈ । ਉਸ ਤੋਂ ਬਾਅਦ ਆਪਣੇ ਪੈਸੇ ਕੱਢਦਾ ਹੈ ਅਤੇ ਪੈਸਿਆਂ ਦੇ ਨਾਲ ਨਾਲ ਸੇਨੇਟਾਈਜ਼ਰ ਦੀ ਬੋਤਲ ਨੂੰ ਆਪਣੀ ਕਿੱਟ ਵਿੱਚ ਪਾ ਲੈਂਦਾ ਹੈ।

ਇਹ ਸਾਰੀ ਘਟਨਾ ਸੀਸੀਟੀਵੀ ਕੈਮਰੇ ਵਿੱਚ ਕੈਦ ਹੁੰਦੀ ਹੈ ਅਤੇ ਉਸ ਤੋਂ ਬਾਅਦ ਸੋਸ਼ਲ ਮੀਡੀਆ ਤੇ ਵਾਇਰਲ ਵੀ ਹੁੰਦੀ ਹੈ। ਸੋ ਅੱਜ ਸਾਡੇ ਦੇਸ਼ ਦੇ ਹਾਲਾਤ ਇਹੋ ਜਿਹੇ ਹੋ ਚੁੱਕੇ ਹਨ ਕਿ ਲੋਕਾਂ ਨੂੰ ਸੈਨੇਟਾਈਜ਼ਰ ਚੋਰੀ ਕਰਨ ਦੀ ਨੌਬਤ ਆ ਗਈ ਹੈ।

Leave a Reply

Your email address will not be published. Required fields are marked *