ਖ਼ਾਲਸਾ ਏਡ ਵਾਲੇ ਸਰਦਾਰਾਂ ਨੂੰ ਘਰੇ ਬੁਲਾ ਕੇ ਹਿੰਦੂ ਵੀਰ ਨੇ ਕੀਤਾ ਸਨਮਾਨ

Uncategorized

ਸੋਸ਼ਲ ਮੀਡੀਆ ਤੇ ਇਕ ਵੀਡੀਓ ਵਾਇਰਲ ਹੋ ਰਿਹਾ ਹੈ ਜਿਸ ਵਿੱਚ ਇਕ ਵਿਅਕਤੀ ਵੱਲੋਂ ਖ਼ਾਲਸਾ ਏਡ ਵੱਲੋਂ ਜੋ ਲੋਕਾਂ ਦੀ ਮਦਦ ਕੀਤੀ ਜਾ ਰਹੀ ਹੈ, ਉਸ ਵਾਸਤੇ ਧੰਨਵਾਦ ਕੀਤਾ ਜਾ ਰਿਹਾ ਹੈ । ਨਾਲ ਹੀ ਉਨ੍ਹਾਂ ਨੇ ਕਿਹਾ ਕਿ ਉਹ ਸਿੱਖ ਕੌਮ ਨੂੰ ਸਿਰ ਝੁਕਾਉਂਦੇ ਹਨ , ਕਿਉਂਕਿ ਜਿਸ ਸਮੇਂ ਸ਼ਹਿਰ ਗਾਜ਼ੀਆਬਾਦ ਦੇ ਸਾਰੇ ਹੈਲਪ ਲਾਈਨ ਨੰਬਰ ਬੰਦ ਆ ਰਹੇ ਹਨ

ਉਸ ਸਮੇਂ ਖ਼ਾਲਸਾ ਏਡ ਦੇ ਦੋ ਸਰਦਾਰਾਂ ਵੱਲੋਂ ਉਨ੍ਹਾਂ ਦੇ ਘਰ ਆ ਕੇ ਮਦਦ ਕੀਤੀ ਗਈ। ਇਸ ਵਿਅਕਤੀ ਨੇ ਦੱਸਿਆ ਕਿ ਸ਼ਹਿਰ ਵਿਚ ਬਹੁਤ ਜਗ੍ਹਾ ਤੇ ਖ਼ਾਲਸਾ ਏਡ ਵੱਲੋਂ ਆਕਸੀਜਨ ਦੇ ਸਿਲੰਡਰ ਫਰੀ ਵਿੱਚ ਦਿੱਤੇ ਜਾ ਰਹੇ ਹਨ ਅਤੇ ਲੋਕਾਂ ਦੀ ਜਾਨ ਬਚਾਈ ਜਾ ਰਹੀ ਹੈ । ਇਸ ਤੋਂ ਇਲਾਵਾ ਕੋਰੋਨਾ ਮਰੀਜ਼ਾਂ ਦੇ ਘਰ ਫਰੀ ਵਿੱਚ ਖਾਣਾ ਪਹੁੰਚਾਇਆ ਜਾ ਰਿਹਾ ਹੈ ।

ਜਿਸ ਸਮੇਂ ਹਰ ਕੋਈ ਇੱਕ ਦੂਜੇ ਤੋਂ ਦੂਰ ਹੁੰਦਾ ਜਾ ਰਿਹਾ ਹੈ ਉੱਥੇ ਖ਼ਾਲਸਾ ਏਡ ਸੰਸਥਾ ਵੱਲੋਂ ਲੋਕਾਂ ਨੂੰ ਘਰ ਘਰ ਜਾ ਕੇ ਸਹਾਇਤਾ ਦਿੱਤੀ ਜਾ ਰਹੀ ਹੈ। ਇਸ ਤੋਂ ਇਲਾਵਾ ਜਿਸ ਵਿਅਕਤੀ ਨੇ ਖ਼ਾਲਸਾ ਏਡ ਦਾ ਧੰਨਵਾਦ ਕਰਦੇ ਹੋਏ ਇੱਕੀ ਹਜ਼ਾਰ ਰੁਪਏ ਦੀ ਧਨ ਰਾਸ਼ੀ ਅਤੇ ਕੁਝ ਸੈਨੀਟਾਈਜ਼ਰ ਦਾਨ ਵਿੱਚ ਦਿੱਤੇ ਅਤੇ ਉਨ੍ਹਾਂ ਕਿਹਾ ਕਿ ਜਦੋਂ ਵੀ ਉਨ੍ਹਾਂ ਦਾ ਦੁਬਾਰਾ ਜਨਮ ਹੋਵੇ ਤਾਂ ਉਹ ਚਾਹੁਣਗੇ ਕਿ ਉਹ ਸਿੱਖ ਕੌਮ ਵਿੱਚ ਜਨਮ ਲੈਣ।

ਸੋ ਜਿਵੇਂ ਕਿ ਅਸੀਂ ਜਾਣਦੇ ਹੀ ਹਾਂ ਕਿ ਖ਼ਾਲਸਾ ਏਡ ਵੱਲੋਂ ਹਮੇਸ਼ਾਂ ਹੀ ਲੋਕਾਂ ਦੀ ਸਹਾਇਤਾ ਕੀਤੀ ਜਾਂਦੀ ਹੈ , ਬਿਨਾਂ ਕਿਸੇ ਭੇਦਭਾਵ ਤੋਂ ਉਹ ਬੜੀ ਸ਼ਿੱਦਤ ਨਾਲ ਲੋਕਾਂ ਦੀ ਸੇਵਾ ਕਰਦੇ ਹਨ । ਜਿਸ ਕਾਰਨ ਅੱਜ ਕੱਲ੍ਹ ਉਨ੍ਹਾਂ ਦੀ ਹਰ ਥਾਂ ਉੱਤੇ ਤਾਰੀਫ਼ ਹੁੰਦੀ ਹੈ ਅਤੇ ਲੋਕ ਉਨ੍ਹਾਂ ਦਾ ਦਿਲੋਂ ਧੰਨਵਾਦ ਕਰਦੇ ਹਨ ।

Leave a Reply

Your email address will not be published. Required fields are marked *