ਭਾਰਤੀ ਕ੍ਰਿਕਟ ਟੀਮ ਵਿੱਚ ਬਹੁਤ ਘੱਟ ਹੀ ਸਰਦਾਰ ਨੌਜਵਾਨ ਦੇਖਣ ਨੂੰ ਮਿਲਦੇ ਹਨ । ਪਰ ਮੋਗਾ ਜ਼ਿਲ੍ਹੇ ਦੇ ਛੋਟੇ ਜਿਹੇ ਪਿੰਡ ਹਰੀਏਵਾਲਾ ਦੇ ਰਹਿਣ ਵਾਲੇ ਹਰਪ੍ਰੀਤ ਸਿੰਘ ਬਰਾੜ ਨੇ ਆਈਪੀਐਲ ਵਿੱਚ ਕਿੰਗਜ਼ ਇਲੈਵਨ ਪੰਜਾਬ ਟੀਮ ਵਿੱਚ ਆਪਣੀ ਜਗ੍ਹਾ ਬਣਾ ਲਈ ਹੈ । ਜਿਸ ਤੋਂ ਬਾਅਦ ਉਨ੍ਹਾਂ ਦੇ ਮਾਪਿਆਂ ਲਈ ਖੁਸ਼ੀ ਦਾ ਟਿਕਾਣਾ ਨਹੀਂ ਹੈ ।
ਇਸ ਸੰਬੰਧ ਵਿਚ ਉਨ੍ਹਾਂ ਦੇ ਪਿਤਾ ਜੀ ਨੇ ਕਿਹਾ ਕਿ ਹਰਪ੍ਰੀਤ ਸਿੰਘ ਨੇ ਬਹੁਤ ਮਿਹਨਤ ਕੀਤੀ ਹੈ ਅਤੇ ਉਹ ਪਹਿਲਾਂ ਤੋਂ ਹੀ ਚਾਹੁੰਦਾ ਸੀ ਕਿ ਇਸ ਮੁਕਾਮ ਉੱਤੇ ਪੁੱਜੇ ਅਤੇ ਉਸ ਦਾ ਸੁਪਨਾ ਪੂਰਾ ਹੋਣ ਤੇ ਅੱਜ ਉਨ੍ਹਾਂ ਦੇ ਪਰਿਵਾਰ ਵਿੱਚ ਖੁਸ਼ੀ ਦਾ ਮਾਹੌਲ ਹੈ ।ਬਹੁਤ ਸਾਰੇ ਲੋਕ ਉਨ੍ਹਾਂ ਦੇ ਘਰ ਵਧਾਈਆਂ ਦੇਣ ਲਈ ਆ ਰਹੇ ਹਨ ਕਿਉਂ ਕੇ ਹਰਪ੍ਰੀਤ ਸਿੰਘ ਬਰਾੜ ਨੇ ਆਪਣੇ ਮਾਪਿਆਂ ਦੇ ਨਾਲ ਨਾਲ ਆਪਣੇ ਪਿੰਡ ਦਾ ਨਾਂ ਵੀ ਰੌਸ਼ਨ ਕੀਤਾ ਹੈ ।
ਇਸ ਲਈ ਉਨ੍ਹਾਂ ਦੇ ਪਿੰਡ ਦੇ ਲੋਕਾਂ ਵਿੱਚ ਵੀ ਖੁਸ਼ੀ ਦੇਖਣ ਨੂੰ ਮਿਲ ਰਹੀ ਹੈ । ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਅਸੀਂ ਕਦੇ ਸੋਚਿਆ ਨਹੀਂ ਸੀ ਕਿ ਇਕ ਛੋਟੇ ਜਿਹੇ ਪਿੰਡ ਦਾ ਰਹਿਣ ਵਾਲਾ ਲੜਕਾ ਇਨ੍ਹਾਂ ਅੱਗੇ ਜਾ ਸਕਦਾ ਹੈ, ਕਿ ਕਿੰਗਜ਼ ਇਲੈਵਨ ਪੰਜਾਬ ਵਰਗੀ ਟੀਮ ਵਿੱਚ ਆਪਣੀ ਜਗ੍ਹਾ ਬਣਾ ਸਕੇ। ਅੱਗੇ ਉਨ੍ਹਾਂ ਕਿਹਾ ਕਿ ਉਹ ਚਾਹੁਣਗੇ ਕਿ ਹਰਪ੍ਰੀਤ ਸਿੰਘ ਬਰਾੜ ਨੂੰ ਇਸ ਤੋਂ ਵੀ ਵੱਧ ਤਰੱਕੀ ਮਿਲੇ ਅਤੇ ਉਹ ਇੰਡੀਆ ਟੀਮ ਵਿਚ ਆਪਣੀ ਜਗ੍ਹਾ ਬਣਾਏ ।
ਦੱਸ ਦੇਈਏ ਕਿ ਕੁਝ ਦਿਨ ਪਹਿਲਾਂ ਹੋਏ ਬੈਂਗਲੌਰ ਨਾਲ ਮੈਚ ਵਿੱਚ ਹਰਪ੍ਰੀਤ ਸਿੰਘ ਨੇ ਤਿੰਨ ਮਸ਼ਹੂਰ ਬੱਲੇਬਾਜ਼ਾਂ ਨੂੰ ਆਊਟ ਕੀਤਾ ਸੀ ।ਇਸ ਤੋਂ ਪਹਿਲਾਂ ਉਸ ਨੇ ਸਤਾਰਾਂ ਗੇਂਦਾਂ ਉਪਰ ਪੱਚੀ ਰਨ ਬਣਾਏ ਸਨ ।ਜਿਸ ਦੇ ਨਾਲ ਪੰਜਾਬ ਦਾ ਇਹ ਪੱਤਰ ਸਾਰਿਅਾਂ ਦੀ ਨਜ਼ਰ ਵਿੱਚ ਆ ਗਿਆ ।ਹੁਣ ਹਰਪ੍ਰੀਤ ਬਰਾੜ ਨੇ ਕਿੰਗਜ਼ ਪੰਜਾਬ ਭਾਰਤ ਚ ਆਪਣਾ ਸਥਾਨ ਪੱਕਾ ਕਰ ਲਿਆ ਹੈ ।
ਜਿਸ ਨਾਲ ਉਸ ਨੂੰ ਉਮੀਦ ਹੈ ਕਿ ਉਹ ਕਿਸੇ ਦਿਨ ਆਪਣੇ ਦੇਸ਼ ਦੀ ਅੰਤਰਰਾਸ਼ਟਰੀ ਟੀਮ ਵਿੱਚ ਜ਼ਰੂਰ ਖੇਡੇਗਾ ।ਹਰਪ੍ਰੀਤ ਬਰਾੜ ਦੀ ਚਾਰੇ ਪਾਸੇ ਚਰਚਾ ਹੋ ਰਹੀ ਹੈ ।