ਜਿੱਥੇ ਅੱਜਕੱਲ੍ਹ ਉਨ੍ਹਾਂ ਦੇ ਕਾਰਨ ਹਰ ਰੋਜ਼ ਹੋ ਰਹੀਆਂ ਮੌਤਾਂ ਦੇ ਕਾਰਨ ਦੇਸ਼ ਦੇ ਵਿੱਚ ਹਾਲਾਤ ਬਹੁਤ ਜ਼ਿਆਦਾ ਖਰਾਬ ਹੋ ਚੁੱਕੇ ਹਨ ।ਹਾਲਾਤ ਇੰਨੇ ਭਿਆਨਕ ਬਣ ਚੁੱਕੇ ਨੇ ਕਿ ਅੱਜਕੱਲ੍ਹ ਕੋਰੂਨਾ ਦੇ ਤੌਰ ਵਿਚ ਸਾਰੇ ਸਕੇ ਸਬੰਧੀ ਆਪਣੇ ਰਿਸ਼ਤੇਦਾਰਾਂ ਦਾ ਸਾਥ ਛੱਡ ਰਹੇ ਹਨ ।ਇੱਥੋਂ ਤੱਕ ਕਿ ਬਹੁਤ ਸਾਰੇ ਲੋਕ ਅਜਿਹੇ ਵੀ ਹਨ ਜੋ ਆਪਣੇ ਖ਼ੂਨ ਦੇ ਰਿਸ਼ਤਿਆਂ ਕੋਲ ਵੀ ਨਹੀਂ ਖੜ੍ਹਦੇ ।
ਪਰ ਇਕ ਹੋਰ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਇੱਕ ਨੌਜਵਾਨ ਵੱਲੋਂ ਆਪਣੇ ਮ੍ਰਿਤਕ ਰਿਸ਼ਤੇਦਾਰਾਂ ਦੀ ਲਾਸ਼ ਮੰਗੀ ਜਾ ਰਹੀ ਹੈ ।ਪਰ ਹਸਪਤਾਲ ਵਾਲਿਆਂ ਵੱਲੋਂ ਲਾਸ਼ ਦੇਣ ਤੋਂ ਮਨ੍ਹਾ ਕਰਨ ਤੋਂ ਬਾਅਦ ਹਸਪਤਾਲ ਦੇ ਸੀ ਈ ਓ ਨੇ ਉਸ ਨੌਜਵਾਨ ਨਾਲ ਬਹੁਤ ਜ਼ਿਆਦਾ ਕੁੱਟਮਾਰ ਕੀਤੀ ।ਹੱਦ ਤਾਂ ਉਸ ਸਮੇਂ ਹੋ ਗਈ ਜਦੋਂ ਕੋਲ ਖੜ੍ਹੀ ਪੁਲੀਸ ਸਿਰਫ਼ ਇੱਕ ਮੂਕ ਦਰਸ਼ਕ ਬਣ ਕੇ ਇਹ ਸਾਰਾ ਤਮਾਸ਼ਾ ਦੇਖਦੀ ਰਹੀ ।
ਇਸਦੇ ਨਾਲ ਹੀ ਉਸ ਉੱਪਰ ਵੀ ਬਹੁਤ ਸਾਰੇ ਸਵਾਲ ਉੱਠ ਰਹੇ ਹਨ ।ਕਿਉਂਕਿ ਪੁਲਿਸ ਨੇ ਉਸ ਸੀਐਮਓ ਨੂੰ ਹਟਾਉਣ ਦੀ ਬਜਾਏ ਇਹ ਸਾਰਾ ਤਮਾਸ਼ਾ ਖੜ੍ਹ ਕੇ ਹੀ ਵੇਖਿਆ ।ਇਸ ਤੋਂ ਬਾਅਦ ਵੀ ਪੁਲਸ ਵੱਲੋਂ ਸੀਐਮਓ ਦੀ ਪਦਵੀ ਨੂੰ ਦੇਖਦਿਆਂ ਹੋਇਆਂ ਉਸ ਉਪਰ ਕੋਈ ਕਾਰਵਾਈ ਨਹੀਂ ਕੀਤੀ ਗਈ ।ਹੁਣ ਇਸ ਵੀਡੀਓ ਦੇ ਵਾਇਰਲ ਹੋਣ ਤੋਂ ਬਾਅਦ ਇਹ ਦੇਖਣਾ ਹੋਵੇਗਾ ਕਿ ਪੁਲਸ ਆਪਣੇ ਵੱਲੋਂ ਕੀ ਕਾਰਵਾਈ ਕਰਦੀ ਹੈ।
ਇਸ ਦੇ ਨਾਲ ਇਹ ਵੀ ਸਾਹਮਣੇ ਆ ਰਿਹਾ ਹੈ ਕਿ ਕਿਵੇਂ ਗ਼ਰੀਬ ਲੋਕਾਂ ਨਾਲ ਹਸਪਤਾਲਾਂ ਦੇ ਵਿੱਚ ਧੱਕਾ ਹੋ ਰਿਹਾ ਹੈ।ਸਰਕਾਰੀ ਅਦਾਰਿਆਂ ਵਿੱਚ ਹੋਣ ਵਾਲੇ ਧੱਕੇ ਨੂੰ ਤੋਂ ਕਾਨੂੰਨ ਵੀ ਕੁਝ ਨਹੀਂ ਕਹਿੰਦਾ ।ਹੁਣ ਹਾਲਾਤ ਇੰਨੇ ਮਾੜੇ ਹੋ ਚੁੱਕੇ ਹਨ ਕਿ ਇਕ ਵਿਅਕਤੀ ਨੂੰ ਆਪਣੇ ਰਿਸ਼ਤੇਦਾਰ ਦੀ ਲਾਸ਼ ਲੈਣ ਲਈ ਵੀ ਹਸਪਤਾਲਾਂ ਦੇ ਚੱਕਰ ਲਗਾਉਣੇ ਪੈ ਰਹੇ ਹਨ ।ਪਰ ਫਿਰ ਵੀ ਜਦੋਂ ਉਨ੍ਹਾਂ ਨੂੰ ਲਾਸ ਨਹੀਂ ਮਿਲਦੀ ਤਾਂ ਉਨ੍ਹਾਂ ਦੇ ਬੋਲਣ ਉੱਤੇ ਉਨ੍ਹਾਂ ਦੀ ਕੁੱਟਮਾਰ ਕੀਤੀ ਜਾ ਰਹੀ ਹੈ ।