ਹਰਿਆਣਾ ਵਿੱਚ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਦਾ ਕਿਸਾਨਾਂ ਵੱਲੋਂ ਵਿਰੋਧ ਕੀਤਾ ਗਿਆ। ਜਿਵੇਂ ਕਿ ਸਾਨੂੰ ਪਤਾ ਹੈ ਕਿ ਕਿਸਾਨੀ ਅੰਦੋਲਨ ਲੰਬੇ ਸਮੇਂ ਤੋਂ ਜ਼ੋਰਾਂ ਸ਼ੋਰਾਂ ਤੇ ਚੱਲ ਰਿਹਾ ਹੈ। ਕਿਸਾਨਾਂ ਵੱਲੋਂ ਇਹ ਐਲਾਨ ਕੀਤਾ ਗਿਆ ਸੀ ਕਿ ਜਦੋਂ ਤੱਕ ਕੇਂਦਰ ਸਰਕਾਰ ਉਨ੍ਹਾਂ ਦੀਆਂ ਮੰਗਾਂ ਪੂਰੀਆਂ ਨਹੀਂ ਕਰ ਦਿੰਦੀ ਉਦੋਂ ਤਕ ਉਹ ਬੀਜੇਪੀ ਦੇ ਕਿਸੇ ਵੀ ਆਗੂ ਦੀ ਕੋਈ ਵੀ ਮੀਟਿੰਗ ਜਾਂ ਸਮਾਗਮ ਨਹੀਂ ਹੋਣ ਦੇਣਗੇ । ਪਿਛਲੇ ਦਿਨੀਂ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਇੱਕ ਹਸਪਤਾਲ ਵਿੱਚ ਪਹੁੰਚੇ ,
ਜਿੱਥੇ ਕਿ ਉਹ ਆਪਣੇ ਹੋਰਨਾਂ ਸਮਰਥਕਾਂ ਦੇ ਨਾਲ ਹਸਪਤਾਲ ਦਾ ਜਾਇਜ਼ਾ ਲੈ ਰਹੇ ਸੀ । ਰਸਤੇ ਵਿੱਚ ਕਿਸਾਨਾਂ ਵੱਲੋਂ ਕਾਲੀਆਂ ਝੰਡੀਆਂ ਦਿਖਾ ਕੇ ਉਨ੍ਹਾਂ ਦਾ ਵਿਰੋਧ ਕੀਤਾ ਗਿਆਇਸ ਦੌਰਾਨ ਇੱਕ ਔਰਤ ਮਨੋਹਰ ਲਾਲ ਖੱਟਰ ਨੂੰ ਮਿਲ ਕੇ ਆਪਣੀ ਦੁਬਿਧਾ ਦੱਸਣਾ ਚਾਹੁੰਦੀ ਸੀ । ਪਰ ਉਸ ਨਾਲ ਮੌਜੂਦ ਉਸ ਦੇ ਸਮਰਥਕਾਂ ਵੱਲੋਂ ਇਸ ਅੌਰਤ ਨੂੰ ਆਪਣੀ ਮੁਸ਼ਕਲ ਦੱਸਣ ਦਾ ਮੌਕਾ ਵੀ ਨਾ ਦਿੱਤਾ ਗਿਆ। ਬੀਜੇਪੀ ਦੇ ਸਮਰਥਕਾਂ ਦੇ ਅਜਿਹੇ ਵਿਵਹਾਰ ਨਾਲ ਪਤਾ ਲੱਗਦਾ ਹੈ ਕਿ ਅਜਿਹੇ ਲੋਕਾਂ ਨੂੰ ਸਿਰਫ਼ ਰਾਜਨੀਤੀ ਨਾਲ ਪਿਆਰ ਹੈ ਅਤੇ ਇਨ੍ਹਾਂ ਨੂੰ ਜਨਤਾ ਦੀਆਂ ਮੁਸ਼ਕਲਾਂ ਨਾਲ ਕੋਈ ਫ਼ਰਕ ਨਹੀਂ ਪੈਂਦਾ ।
ਕਿਉਂਕਿ ਇੱਕ ਪਾਸੇ ਕਿਸਾਨ ਜਿਨ੍ਹਾਂ ਨੂੰ ਅੰਨਦਾਤਾ ਕਿਹਾ ਜਾਂਦਾ ਹੈ ਉਹ ਆਪਣੇ ਹੱਕਾਂ ਦੀ ਪੂਰਤੀ ਕਰਾਉਣ ਵਾਸਤੇ ਲੰਬੇ ਸਮੇਂ ਤੋਂ ਬਾਰਡਰਾਂ ਤੇ ਬੈਠੇ ਹਨ ਦੂਜੇ ਪਾਸੇ ਦੇਸ਼ ਦੇ ਹਸਪਤਾਲਾਂ ਵਿੱਚ ਆਕਸੀਜਨ, ਵੈਂਟੀਲੇਟਰ, ਆਈਸੀਯੂ, ਡਾਕਟਰਾਂ ਨਰਸਾਂ ,ਦਵਾਈਆਂ ਆਦਿ ਦੀ ਕਮੀ ਹੋ ਰਹੀ ਹੈ । ਹਰਿਆਣਾ ਦੇ ਹਾਲਾਤ ਵੀ ਕੁਝ ਅਜਿਹੇ ਹੀ ਹਨ ।
ਜਿਸ ਕਰਕੇ ਪਿਛਲੇ ਲੰਬੇ ਸਮੇਂ ਤੋਂ ਕਿਸਾਨਾਂ ਵੱਲੋਂ ਅਤੇ ਦੇਸ਼ ਦੀ ਆਮ ਜਨਤਾ ਵੱਲੋਂ ਉਨ੍ਹਾਂ ਦਾ ਵਿਰੋਧ ਕੀਤਾ ਜਾ ਰਿਹਾ ਹੈ ।ਉਨ੍ਹਾਂ ਦਾ ਵਿਰੋਧ ਇੱਥੋਂ ਤਕ ਵਧਿਆ ਸੀ ਕਿ ਜਿਸ ਸਮੇਂ ਉਹ ਹਰਿਆਣਾ ਵਿੱਚ ਰੈਲੀ ਕਰਨਾ ਚਾਹੁੰਦੇ ਸੀ, ਉਦੋਂ ਕਿਸਾਨਾਂ ਨੇ ਉਨ੍ਹਾਂ ਦਾ ਜਹਾਜ਼ ਜ਼ਮੀਨ ਤੇ ਉਤਰ ਨਹੀਂ ਸੀ ਦਿੱਤਾ ਇਸ ਗੱਲ ਤੋਂ ਪਤਾ ਲੱਗਦਾ ਹੈ ਕਿ ਕਿਸਾਨਾਂ ਦੇ ਮਨਾਂ ਵਿੱਚ ਉਨ੍ਹਾਂ ਦੇ ਵਿਰੋਧ ਵਿਚ ਭਾਰੀ ਰੋਸ ਹੈ।