ਕੈਪਟਨ ਦੇ ਲਾਕਡਾਊਨ ਵਾਲੇ ਫ਼ੈਸਲੇ ਤੇ ਭੜਕਿਆ ਇਹ ਨੰਨ੍ਹਾ ਮੁੰਨਾ ਜਵਾਕ

Uncategorized

ਸੋਸ਼ਲ ਮੀਡੀਆ ਤੇ ਇੱਕ ਵੀਡੀਓ ਬਹੁਤ ਤੇਜ਼ੀ ਨਾਲ ਵਾਇਰਲ ਹੋਇਆ, ਜਿਸ ਵਿੱਚ ਇੱਕ ਛੋਟਾ ਜਿਹਾ ਬੱਚਾ ਕੈਪਟਨ ਸਰਕਾਰ ਨੂੰ ਗੁਹਾਰ ਲਾ ਰਿਹਾ ਹੈ ਕਿ ਲਾਕਡਾਊਨ ਕਰ ਕੇ ਬਹੁਤ ਸਾਰੇ ਲੋਕਾਂ ਦੇ ਕਾਰੋਬਾਰ ਠੱਪ ਹੋ ਗਏ ਹਨ ਤੇ ਕੈਪਟਨ ਸਰਕਾਰ ਨੂੰ ਇਹ ਲਾਕਡਾਊਨ ਖ਼ਤਮ ਕਰ ਦੇਣਾ ਚਾਹੀਦਾ ਹੈ । ਜਦੋਂ ਪੱਤਰਕਾਰ ਇਸ ਬੱਚੇ ਦੀ ਇੰਟਰਵਿਊ ਲੈਣ ਉਨ੍ਹਾਂ ਦੇ ਘਰ ਪਹੁੰਚੇ ਤਾਂ ਇਸ ਬੱਚੇ ਨੇ ਦੱਸਿਆ ਕਿ ਉਸ ਦਾ ਨਾਮ ਰਿਤਿਕ ਹੈ ਅਤੇ ਉਮਰ ਨੌੰ ਸਾਲ ਦੀ ਹੈ ।

ਇਸ ਬੱਚੇ ਨੇ ਕਿਹਾ ਕਿ ਇਹ ਸਭ ਉਸ ਦੇ ਮਨ ਵਿੱਚ ਆਪਣੇ ਆਪ ਆਇਆ , ਕਿਉਂ ਕੇ ਪੰਜਾਬ ਦੇ ਹਾਲਾਤ ਬਹੁਤ ਖ਼ਰਾਬ ਹੋ ਚੁੱਕੇ ਹਨ ਇਸ ਬਚੇ ਦਾ ਕਹਿਣਾ ਹੈ ਕਿ ਸ਼ਨੀਵਾਰ ਐਤਵਾਰ ਲਾਕਡਾਊਨ ਹੋਣ ਕਰਕੇ ਲੋਕ ਭੁੱਖ ਨਾਲ ਮਰ ਰਹੇ ਹਨ। ਇਸ ਬੱਚੇ ਦੇ ਪਿਤਾ ਨਾਲ ਗੱਲ ਕਰਨ ਤੇ ਉਸ ਦੇ ਪਿਤਾ ਨੇ ਕਿਹਾ ਕਿ ਮੋਦੀ ਸਰਕਾਰ ਨੇ ਲੋਕਾਂ ਲਈ ਤਾਂ ਕੁਝ ਨਹੀਂ ਕੀਤਾ ਬਲਕਿ ਦੇਸ਼ ਦਾ ਸਾਰਾ ਕੁਝ ਵੇਚ ਦਿੱਤਾ ਅਤੇ ਜੇਕਰ ਕੁਝ ਵੇਚਣ ਵਾਲਾ ਰਹਿ ਗਿਆ ਹੈ ਤਾਂ ਉਹ ਹਨ ਅੰਧ ਭਗਤਾਂ ਦੀਆਂ ਕਿਡਨੀਆਂ।

ਇਸ ਤੋਂ ਇਲਾਵਾ ਉਨ੍ਹਾਂ ਦੇ ਪਿਤਾ ਨੇ ਕਿਹਾ ਕਿ ਇਕ ਪਾਸੇ ਤਾਂ ਸਰਕਾਰ ਵੱਲੋਂ ਲਾਕਡਾਊਨ ਕੀਤਾ ਜਾ ਰਿਹਾ ਹੈ ਅਤੇ ਦੂਜੇ ਪਾਸੇ ਹੀ ਕੇਂਦਰ ਸਰਕਾਰ ਵੱਲੋਂ ਖ਼ੁਦ ਰਾਜਨੀਤਕ ਇਕੱਠ ਕੀਤੇ ਜਾਂਦੇ ਹਨ। ਇਸ ਤੋਂ ਇਲਾਵਾ ਉਨ੍ਹਾਂ ਨੇ ਪੰਜਾਬ ਸਰਕਾਰ ਉੱਤੇ ਵੀ ਤੰਜ ਕੱਸੇ ਅਤੇ ਕਿਹਾ ਕਿ ਕੈਪਟਨ ਸਰਕਾਰ ਨੇ ਪੰਜਾਬ ਦੇ ਲੋਕਾਂ ਨੂੰ ਦੁਖੀ ਕੀਤਾ ਹੋਇਆ ਹੈ । ਕਿਉਂ ਕੇ ਕੋਰੂਨਾ ਦੇ ਨਾਂ ਤੇ ਪੰਜਾਬ ਪੁਲੀਸ ਦੁਆਰਾ ਵੀ ਲੋਕਾਂ ਨਾਲ ਧੱਕੇਸ਼ਾਹੀ ਕੀਤੀ ਜਾ ਰਹੀ ਹੈ। ਨਾਲ ਹੀ ਪੰਜਾਬ ਸਰਕਾਰ ਵੱਲੋਂ ਲਗਾਏ ਗਏ ਨਾਈਟ ਕਰਫਿਊ ਅਤੇ ਲਾਕਡਾਊਨ ਕਰ ਕੇ ਲੋਕਾਂ ਨੂੰ ਭੁੱਖੇ ਮਰਨ ਦੀ ਨੌਬਤ ਆ ਰਹੀ ਹੈ।

ਉਨ੍ਹਾਂ ਕਿਹਾ ਕਿ ਪੰਜਾਬ ਦਾ ਬੱਚਾ ਬੱਚਾ ਪੰਜਾਬ ਦੇ ਹਾਲਾਤਾਂ ਤੋਂ ਜਾਣੂ ਹੈ ਜਿਸ ਕਾਰਨ ਉਨ੍ਹਾਂ ਦੇ ਛੋਟੇ ਬੱਚੇ ਵੱਲੋਂ ਬੀ ਸੋਸ਼ਲ ਮੀਡੀਆ ਉੱਤੇ ਵੀਡੀਓ ਬਣਾ ਕੇ ਪਾਈ ਗਈ ਤਾਂ ਜੋ ਪੰਜਾਬ ਸਰਕਾਰ ਇਸ ਬੱਚੇ ਦੀ ਗੁਹਾਰ ਸੁਣ ਕੇ ਆਪਣੀ ਗ਼ਲਤੀ ਸੁਧਾਰੇ।ਕ

Leave a Reply

Your email address will not be published.