ਲੁਧਿਆਣਾ ਦੇ ਇੱਕ ਨਿੱਜੀ ਹਸਪਤਾਲ ਵਿਚ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਵੱਲੋਂ ਹੰਗਾਮਾ

Uncategorized

ਕੋਰੋਨਾ ਦਾ ਕਹਿਰ ਸਾਰੇ ਦੇਸ਼ ਵਿੱਚ ਬਹੁਤ ਤੇਜ਼ੀ ਨਾਲ ਵਧ ਰਿਹਾ ਹੈ ।ਹਰ ਸੂਬੇ ਵਿਚ ਸਰਕਾਰਾਂ ਵੱਲੋਂ ਲਾਕਡਾਊਨ ਕਰ ਦਿੱਤਾ ਗਿਆ ਹੈ ਪਰ ਫਿਰ ਵੀ ਕੋਰੋਨਾ ਉਨੀ ਹੀ ਤੇਜ਼ੀ ਨਾਲ ਵਧ ਰਿਹਾ ਹੈ ।ਪੰਜਾਬ ਦੇ ਹਰ ਰੋਜ਼ ਮੌਤਾਂ ਦੀ ਤਾਦਾਦ ਵਧਦੀ ਜਾ ਰਹੀ ਹੈ ।ਪਰ ਇਸ ਦੇ ਨਾਲ ਹੀ ਸਾਡੀਆਂ ਸਿਹਤ ਸਹੂਲਤਾਂ ਦੀ ਪੋਲ ਖੁੱਲ੍ਹਦੀ ਜਾ ਰਹੀ ਹੈ ।ਅਜਿਹਾ ਹੀ ਮਾਮਲਾ ਸਾਹਮਣਾ ਆਇਆ ਲੁਧਿਆਣਾ ਦੇ ਇੱਕ ਨਿੱਜੀ ਹਸਪਤਾਲ ਦੇ ਵਿੱਚ ਜਿੱਥੇ ਕਿ ਇਕ ਪਰਿਵਾਰ ਵੱਲੋਂ ਹਸਪਤਾਲ ਦੇ ਸਾਹਮਣੇ ਬਹੁਤ ਜ਼ਿਆਦਾ ਹੰਗਾਮਾ ਕੀਤਾ ਗਿਆ ।

ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਆਪਣੀ ਮਾਤਾ ਨੂੰ ਇੱਥੇ ਦਾਖ਼ਲ ਕਰਵਾਇਆ ਸੀ ।ਪਰ ਹਸਪਤਾਲ ਦੇ ਡਾਕਟਰ ਅਤੇ ਨਰਸਾਂ ਵੱਲੋਂ ਉਨ੍ਹਾਂ ਦੀ ਮਾਤਾ ਦੀ ਕੋਈ ਦੇਖ ਰੇਖ ਨਹੀਂ ਕੀਤੀ ਗਈ ।ਉਹ ਡਾਕਟਰਾਂ ਨੂੰ ਬੁਲਾਉਂਦੇ ਰਹੇ ਪਰ ਜਦੋਂ ਤੱਕ ਉਨ੍ਹਾਂ ਦੀ ਮਾਤਾ ਮਰ ਨਹੀਂ ਗਏ ਕੋਈ ਡਾਕਟਰ ਉਸ ਨੂੰ ਦੇਖਣ ਦੇ ਲਈ ਨਹੀਂ ਆਇਆ ।ਪਰਿਵਾਰ ਦੇ ਮੈਂਬਰਾਂ ਦਾ ਕਹਿਣਾ ਹੈ ਕਿ ਜਿੰਨੇ ਵੀ ਪੇਸ਼ੈਂਟ ਇਥੇ ਆਏ ਹਨ ਇਸ ਹਸਪਤਾਲ ਨੇ ਸਾਰਿਆਂ ਨੂੰ ਮਾਰ ਕੇ ਹੀ ਇੱਥੋਂ ਭੇਜਿਆ ਹੈ ।ਮ੍ਰਿਤਕ ਔਰਤ ਦੇ ਪੁੱਤਰ ਦਾ ਕਹਿਣਾ ਹੈ ਕਿ ਜਦੋਂ ਉਨ੍ਹਾਂ ਨੇ ਆਪਣੀ ਮਾਤਾ ਨੂੰ ਇਸ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਸੀ

ਤਾਂਉਨ੍ਹਾਂ ਦੀ ਮਾਤਾ ਦਾ ਆਕਸੀਜਨ ਲੈਵਲ ਬਿਲਕੁਲ ਸਹੀ ਸੀ ।ਪਰ ਜਦੋਂ ਉਨ੍ਹਾਂ ਨੇ ਆਪਣੀ ਮਾਤਾ ਨੂੰ ਇਸ ਹਸਪਤਾਲ ਵਿੱਚ ਦਾਖ਼ਲ ਕਰਵਾਉਣ ਤੋਂ ਦੋ ਦਿਨ ਬਾਅਦ ਚੈੱਕਅੱਪ ਕਰਵਾਇਆ ਤਾਂ ਉਨ੍ਹਾਂ ਦੀ ਮਾਲਾ ਦਾ ਆਕਸੀਜਨ ਲੈਵਲ ਬਿਲਕੁਲ ਨੀਚੇ ਗਿਰ ਗਿਆ ।ਉਨ੍ਹਾਂ ਨੇ ਡਾਕਟਰਾਂ ਨੂੰ ਬਹੁਤ ਬੇਨਤੀ ਕੀਤੀ ਕਿ ਉਨ੍ਹਾਂ ਦੀ ਮਾਤਾ ਦੀ ਦੇਖਭਾਲ ਕੀਤੀ ਜਾਵੇ ਪਰ ਡਾਕਟਰਾਂ ਨੇ ਆਤਮਾ ਦੀ ਇੱਕ ਨਾ ਸੁਣੀ ।ਜਿਸ ਦੇ ਕਾਰਨ ਉਸ ਦੀ ਮਾਤਾ ਦੀ ਹਸਪਤਾਲ ਦੇ ਵਿੱਚ ਹੀ ਮੌਤ ਹੋ ਗਈ ।

ਇਹ ਮਾਮਲਾ ਹੁਣ ਪੁਲਸ ਦੇ ਕੋਲ ਪਹੁੰਚ ਚੁੱਕਿਆ ਹੈ ।ਪੁਲਸ ਦਾ ਕਹਿਣਾ ਹੈ ਕਿ ਪਰਿਵਾਰਕ ਮੈਂਬਰਾਂ ਦੇ ਬਿਆਨ ਉਪਰ ਹਸਪਤਾਲ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ ।ਪੁਲਸ ਵਾਲਿਆਂ ਨੇ ਕਿਹਾ ਕਿ ਕਾਰਵਾਈ ਦੇ ਦੌਰਾਨ ਜੋ ਵਿਅਕਤੀ ਦੋਸ਼ੀ ਪਾਇਆ ਗਿਆ ਉਸ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ ।ਇਸਦੇ ਨਾਲ ਹੀ ਇਹ ਕਹਿਣਾ ਗਲਤ ਨਹੀਂ ਹੋਵੇਗਾ ਕਿ ਹੁਣ ਆਮ ਲੋਕਾਂ ਦਾ ਹਸਪਤਾਲਾਂ ਦੇ ਉੱਪਰੋਂ ਭਰੋਸਾ ਬਿਲਕੁਲ ਉੱਠ ਚੁੱਕਿਆ ਹੈ ।

Leave a Reply

Your email address will not be published.