ਐੱਸ ਡੀ ਐੱਮ ਨੇ ਦਿੱਤੇ ਲਾਕਡਾਊਨ ਬਾਰੇ ਪੂਰੀ ਜਾਣਕਾਰੀ

Uncategorized

ਪੰਜਾਬ ਵਿੱਚ ਕਰੋਣਾ ਨੂੰ ਦੇਖਦੇ ਹੋਏ ਪੰਜਾਬ ਸਰਕਾਰ ਵੱਲੋਂ ਲਾਕਡਾਊਨ ਲਗਾਇਆ ਗਿਆ ਹੈ ।ਜਿਸ ਦੀ ਮਿਆਦ ਪੰਦਰਾਂ ਮਈ ਤੱਕ ਦੱਸੀ ਜਾ ਰਹੀ ਹੈ। ਭਾਵੇਂ ਕਿ ਪੰਜਾਬ ਸਰਕਾਰ ਦੁਆਰਾ ਹਦਾਇਤਾਂ ਜਾਰੀ ਕਰ ਦਿੱਤੀਆਂ ਗਈਆਂ ਹਨ ਪਰ ਫਿਰ ਵੀ ਦੁਕਾਨਦਾਰ ਅਤੇ ਵਪਾਰੀ ਉਲਝਣ ਵਿੱਚ ਹਨ ਕਿ ਸਰਕਾਰ ਵੱਲੋਂ ਕਿਹੜੀਆਂ ਦੁਕਾਨਾਂ ਨੂੰ ਬੰਦ ਕਰਨ ਲਈ ਕਿਹਾ ਗਿਆ ਹੈ ਅਤੇ ਕਿਹੜੀਆਂ ਦੁਕਾਨਾਂ ਨੂੰ ਖੁੱਲ੍ਹੀਆਂ ਰੱਖਣ ਦੀ ਅਨੁਮਤੀ ਹੈ ।ਇਸ ਮਾਮਲੇ ਉਤੇ ਐੱਸਡੀਐੱਮ ਸਿਮਰ ਪ੍ਰੀਤ ਕੌਰ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਦਿੱਤੀਆਂ ਗਈਆਂ ਹਦਾਇਤਾਂ ਬਿਲਕੁਲ ਕਲੀਅਰ ਹਨ ਜਿਨ੍ਹਾਂ ਵਿੱਚ ਦੱਸਿਆ ਗਿਆ ਹੈ

ਕਿ ਡੇਅਰੀ ਪ੍ਰੋਡਕਟ ਨਾਲ ਸੰਬੰਧਿਤ ਦੁਕਾਨਾਂ, ਖੇਤੀਬਾਡ਼ੀ ਨਾਲ ਸਬੰਧਿਤ , ਫਲਾਂ ਦੀਆਂ ਦੁਕਾਨਾਂ, ਸਬਜ਼ੀਆਂ ਦੀਆਂ ਦੁਕਾਨਾਂ ,ਕਰਿਆਨਾ ਸਟੋਰ@ ਮੈਡੀਕਲ ਸਟੋਰਾਂ ਨੂੰ ਖੁੱਲ੍ਹਾ ਰੱਖਣ ਦੀ ਅਨੁਮਤੀ ਦਿੱਤੀ ਗਈ ਹੈ । ਇਸ ਤੋਂ ਇਲਾਵਾ ਉਨ੍ਹਾਂ ਨੇ ਕਿਹਾ ਕਿ ਸ਼ਾਮੀਂ ਛੇ ਵਜੇ ਤੋਂ ਬਾਅਦ ਅਤੇ ਸਵੇਰੇ ਪੰਜ ਵਜੇ ਤੋਂ ਪਹਿਲਾਂ ਮੁਕੰਮਲ ਲਾਕ ਡਾਊਨ ਰਹੇਗਾ । ਇਸ ਦੌਰਾਨ ਕੋਈ ਵੀ ਦੁਕਾਨ ਖੋਲ੍ਹਣ ਤੇ ਕਾਰਵਾਈ ਕੀਤੀ ਜਾਵੇਗੀ। ਜਿਵੇਂ ਕਿ ਪੰਜਾਬ ਦੇ ਦੁਕਾਨਦਾਰਾਂ ਵੱਲੋਂ ਇਹ ਸ਼ਿਕਾਇਤ ਕੀਤੀ ਜਾ ਰਹੀ ਹੈ ਕਿ ੳੁਨ੍ਹਾਂ ਦੀਅਾਂ ਜ਼ਰੂਰੀ ਸਾਮਾਨ ਦੀਆਂ ਵਸਤਾਂ ਦੀਆਂ ਦੁਕਾਨਾਂ ਵੀ ਪੁਲੀਸ ਦੁਆਰਾ ਬੰਦ ਕਰਵਾਈਆਂ ਜਾ ਰਹੀਆਂ ਹਨ।

ਇਸ ਮਸਲੇ ਤੇ ਐੱਸਡੀਐੱਮ ਸਿਮਰਪ੍ਰੀਤ ਕੌਰ ਨੇ ਕਿਹਾ ਕਿ ਜੇਕਰ ਅਜਿਹੀ ਕੋਈ ਘਟਨਾ ਕਿਸੇ ਨਾਲ ਵੀ ਹੁੰਦੀ ਹੈ ਤਾਂ ਤੁਰੰਤ ਉਨ੍ਹਾਂ ਨੂੰ ਸੂਚਿਤ ਕੀਤਾ ਜਾਵੇ ਤਾਂ ਜੋ ਜੇਕਰ ਕਿਸੇ ਨਾਲ ਗਲਤ ਹੋ ਰਿਹਾ ਹੈ ਤਾਂ ਉਸ ਨੂੰ ਰੋਕਿਆ ਜਾ ਸਕੇ। ਇਸ ਤੋਂ ਇਲਾਵਾ ਉਨ੍ਹਾਂ ਨੇ ਦੱਸਿਆ ਕਿ ਹੋਮ ਡਿਲਿਵਰੀ ਲਈ ਰਾਤੀਂ ਨੌਂ ਵਜੇ ਤੱਕ ਛੋਟ ਦਿੱਤੀ ਗਈ ਹੈ ਇਸ ਤੋਂ ਬਾਅਦ ਕੋਈ ਵੀ ਹੋਮ ਡਲਿਵਰੀ ਨਹੀਂ ਹੋ ਸਕਦੀ।

ਜਦੋਂ ਉਨ੍ਹਾਂ ਤੋਂ ਸ਼ਰਾਬ ਦੇ ਠੇਕਿਆਂ ਦੇ ਖੁੱਲ੍ਹੇ ਜਾਂ ਬੰਦ ਰਹਿਣ ਤੇ ਸਵਾਲ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦੁਆਰਾ ਇਸ ਮਸਲੇ ਤੇ ਕੋਈ ਹਦਾਇਤ ਪੇਸ਼ ਨਹੀਂ ਕੀਤੀ ਗਈ।

Leave a Reply

Your email address will not be published.