ਪੁਲੀਸ ਅਧਿਕਾਰੀ ਨੇ ਕੀਤੀ ਥਾਣੇ ਵਿੱਚ ਖੁਦਕੁਸ਼ੀ

Uncategorized

ਮੋਗਾ ਤੋਂ ਇੱਕ ਖ਼ਬਰ ਸਾਹਮਣੇ ਆ ਰਹੀ ਹੈ ਜਿਥੇ ਕਿ ਮੋਗਾ ਦੇ ਬੱਧਨੀ ਕਲਾਂ ਥਾਣੇ ਦੇ ਏ ਐੱਸ ਆਈ ਨੇ ਖ਼ੁਦ ਨੂੰ ਗੋਲੀ ਮਾਰ ਕੇ ਆਤਮਹੱਤਿਆ ਕਰ ਲਈ। ਜਾਣਕਾਰੀ ਮੁਤਾਬਕ ਇਸੇ ਥਾਣੇ ਦੇ ਐਸਐਚਓ ਕਰਮਜੀਤ ਸਿੰਘ ਦੁਆਰਾ ਇਸ ਏਐੱਸਆਈ ਨੂੰ ਤੰਗ ਕੀਤਾ ਜਾ ਰਿਹਾ ਸੀ। ਇਸ ਏ ਐਸ ਆਈ ਦਾ ਨਾਮ ਸਤਨਾਮ ਸਿੰਘ ਸੀ ਇਸ ਨੇ ਆਪਣੇ ਪੁੱਤਰ ਨੂੰ ਇਹ ਫੋਨ ਕਰਕੇ ਦੱਸਿਆ ਸੀ ਕਿ ਪੁਲਸ ਥਾਣੇ ਦੇ ਐਸਐਚਓ ਵੱਲੋਂ ਉਸ ਨੂੰ ਤੰਗ ਕੀਤਾ ਜਾ ਰਿਹਾ ਹੈ ਅਤੇ ਉਸ ਤੋਂ ਪੰਜਾਹ ਹਜ਼ਾਰ ਰੁਪਏ ਦੀ ਮੰਗ ਵੀ ਕੀਤੀ ਗਈ ।

ਜਿਸ ਦਿਨ ਇਸ ਏਐਸਆਈ ਨੇ ਆਪਣੇ ਆਪ ਨੂੰ ਗੋਲੀ ਮਾਰੀ ਉਸ ਦਿਨ ਵੀ ਇਸ ਨੇ ਆਪਣੇ ਪੁੱਤਰ ਨੂੰ ਵ੍ਹੱਟਸਐਪ ਨੋਟਿਸ ਭੇਜਿਆ ਸੀ । ਜਿਸ ਵਿੱਚ ਸਾਫ਼ ਸਾਫ਼ ਲਿਖਿਆ ਹੋਇਆ ਸੀ ਕਿ ਐਸਐਚਓ ਕਰਮਜੀਤ ਸਿੰਘ ਨੇ ਉਸ ਤੋਂ ਪੰਜਾਹ ਹਜ਼ਾਰ ਰੁਪਏ ਦੀ ਮੰਗ ਕੀਤੀ ਸੀ । ਪਰ ਉਸ ਦੇ ਪੁੱਤਰ ਦਾ ਕਹਿਣਾ ਹੈ ਕਿ ਉਸਦੇ ਪਿਤਾ ਦੁਆਰਾ ਇਹ ਨਹੀਂ ਦੱਸਿਆ ਗਿਆ ਕਿ ਪੰਜਾਹ ਹਜ਼ਾਰ ਰੁਪਏ ਕਿਸ ਗੱਲ ਦੇ ਮੰਗੇ ਜਾ ਰਹੇ ਸੀ ਜਾ ਰਹੇ ਸੀ।

ਸੁਸਾਈਡ ਕਰਨ ਤੋਂ ਪਹਿਲਾਂ ਏਐਸਆਈ ਨੇ ਆਪਣੇ ਪੁੱਤਰ ਨੂੰ ਕਰੀਬ ਸਾਢੇ ਛੇ ਵਜੇ ਫੋਨ ਕਰਕੇ ਦੱਸਿਆ ਸੀ ਕਿ ਉਹ ਸੁਸਾਈਡ ਕਰਨ ਜਾ ਰਹੇ ਹਨ । ਪਰ ਜਦੋਂ ਤਕ ਉਸ ਦਾ ਪੁੱਤਰ ਥਾਣੇ ਵਿਚ ਪਹੁੰਚਿਆ ਤਾਂ ਉਦੋਂ ਤਕ ਏਐਸਆਈ ਸਤਨਾਮ ਸਿੰਘ ਨੇ ਆਪਣੇ ਗੋਲੀ ਮਾਰ ਲਈ ਸੀ ਅਤੇ ਪੁਲੀਸ ਕਰਮਚਾਰੀਆਂ ਦੁਆਰਾ ਉਸ ਨੂੰ ਹਸਪਤਾਲ ਵਿਚ ਪਹੁੰਚਾਇਆ ਗਿਆ ।ਜਿਥੇ ਹਸਪਤਾਲ ਵਿੱਚ ਡਾਕਟਰਾਂ ਵੱਲੋਂ ਉਸ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ ਗਿਆ। ਇਸ ਘਟਨਾ ਤੋਂ ਬਾਅਦ ਏਐਸਆਈ ਸਤਨਾਮ ਸਿੰਘ ਦੇ ਪਰਿਵਾਰਕ ਮੈਂਬਰਾਂ ਵੱਲੋਂ ਰੋ ਰੋ ਕੇ ਥਾਣਾ ਬੱਧਨੀ ਕਲਾਂ ਸਾਹਮਣੇ ਇਨਸਾਫ ਦੀ ਮੰਗ ਕੀਤੀ ਗਈ ।

ਉਨ੍ਹਾਂ ਦੀ ਪਤਨੀ ਨੇ ਕਿਹਾ ਕਿ ਐੱਸਐੱਚਓ ਕਰਮਵੀਰ ਸਿੰਘ ਖ਼ਿਲਾਫ਼ ਸਖ਼ਤ ਕਾਰਵਾਈ ਹੋਣੀ ਚਾਹੀਦੀ ਹੈ । ਇਸ ਤੋਂ ਇਲਾਵਾ ਪੈਦਾ ਕੀਤਾ ਜਾਣਾ ਚਾਹੀਦਾ ਹੈ ਕਿ ਉਨ੍ਹਾਂ ਨੇ ਗੋਲੀ ਖੁਦ ਮਾਰੀ ਹੈ ਜਾਂ ਕਿਸੇ ਦੁਆਰਾ ਉਨ੍ਹਾਂ ਨੂੰ ਗੋਲੀ ਮਾਰੀ ਗਈ ਹੈ।

Leave a Reply

Your email address will not be published.