ਭਾਵੇਂ ਕਿ ਦੇਸ਼ ਵਿੱਚ ਕੋਰੋਨਾ ਆਏ ਨੂੰ ਬਹੁਤ ਸਮਾਂ ਹੋ ਗਿਆ ਹੈ। ਪਰ ਫਿਰ ਵੀ ਲੋਕਾਂ ਦੇ ਮਨ ਵਿਚ ਇਸ ਮਹਾਮਾਰੀ ਨੁੰ ਲੈ ਕੇ ਕਾਫੀ ਪ੍ਰਸ਼ਨ ਹਨ।, ਕਿ ਇਹ ਮਹਾਂਮਾਰੀ ਕਿਸ ਤਰ੍ਹਾਂ ਨਾਲ ਲੋਕਾਂ ਨੂੰ ਪ੍ਰਭਾਵਿਤ ਕਰ ਰਹੀ ਹੈ ਅਤੇ ਇਸ ਮਹਾਂਮਾਰੀ ਦੌਰਾਨ ਕਿਹਡ਼ੀਆਂ ਸਾਵਧਾਨੀਆਂ ਵਰਤੀਆਂ ਜਾਣ ਜਾਂ ਮਹਾਂਮਾਰੀ ਹੋਣ ਤੋਂ ਬਾਅਦ ਇਸ ਦਾ ਇਲਾਜ ਕਿਸ ਤਰ੍ਹਾਂ ਕਰਵਾਇਆ ਜਾਵੇ। ਇਸੇ ਮਸਲੇ ਉੱਤੇ ਗੱਲ ਕੀਤੀ ਡੀਐਮਸੀ ਹਸਪਤਾਲ ਦੇ ਕਾਰਡਿਐਕ ਸਰਜਨ ਉਨ੍ਹਾਂ ਦੱਸਿਆ ਕਿ ਜੋ ਕਿ ਬਹੁਤ ਮਸ਼ਹੂਰ ਹਨ ਡਾਕਟਰ ਸਰਜੂ ਨੇ।ਉਨ੍ਹਾਂ ਨੇ ਕਿਹਾ ਕਿ ਲੋਕਾਂ ਵਿੱਚ ਅੱਜਕੱਲ੍ਹ ਹਾਰਟ ਅਟੈਕ ਦਾ ਖਤਰਾ ਵਧਦਾ ਜਾ ਰਿਹਾ ਹੈ
ਕਿਉਂਕਿ ਲੋਕ ਕੋਰੋਨਾ ਬਾਰੇ ਲੋੜ ਤੋਂ ਵੱਧ ਸੋਚਦੇ ਹਨ ਅਤੇ ਜਦੋਂ ਉਨ੍ਹਾਂ ਨੂੰ ਕੋਰੋਨਾ ਮਹਾਂਮਾਰੀ ਦਾ ਸਾਹਮਣਾ ਕਰਨਾ ਪੈਂਦਾ ਹੈ ਤਾਂ ਉਹ ਬਹੁਤ ਡਰ ਜਾਂਦੇ ਹਨ। ਡਾਕਟਰ ਨੇ ਕਿਹਾ ਕਿ ਇਸ ਸਮੇਂ ਤੇ ਸਾਨੂੰ ਡਰਨ ਦੀ ਜਗ੍ਹਾ ਤੇ ਸਾਵਧਾਨੀਆਂ ਵਰਤਣ ਦੀ ਲੋੜ ਹੁੰਦੀ ਹੈ ।ਜੇਕਰ ਸਾਨੂੰ ਕੋਰੂਨਾ ਦੇ ਥੋੜ੍ਹੇ ਜਿਹੇ ਲੱਛਣ ਆਪਣੇ ਆਪ ਵਿੱਚ ਨਜ਼ਰ ਆਉਂਦੇ ਹਨ ਤਾਂ ਸਾਨੂੰ ਤੁਰੰਤ ਜਾ ਕੇ ਹਸਪਤਾਲ ਵਿੱਚ ਦਾਖ਼ਲ ਹੋਣ ਦੀ ਲੋੜ ਨਹੀਂ ਹੁੰਦੀ ,ਬਲਕਿ ਅਸੀਂ ਇੱਕ ਚੰਗੇ ਡਾਕਟਰ ਦੀ ਸਲਾਹ ਫੋਨ ਤੋਂ ਵੀ ਲੈ ਸਕਦੇ ਹਾਂ।
ਇਸ ਤੋਂ ਇਲਾਵਾ ਘਰ ਵਿੱਚ ਰਹਿ ਕੇ ਅਸੀਂ ਆਪਣੀ ਖੁਰਾਕ ਨੂੰ ਸੁਧਾਰ ਸਕਦੇ ਹਾਂ ।ਉਸ ਤੋਂ ਬਾਅਦ ਉਨ੍ਹਾਂ ਦੱਸਿਆ ਕਿ ਉਲਟਾ ਲੇਟਣ ਨਾਲ ਆਕਸੀਜ਼ਨ ਦਾ ਸਹੀ ਸੰਤੁਲਨ ਸਾਡੇ ਸਰੀਰ ਵਿੱਚ ਹੁੰਦਾ ਹੈ । ਅੱਜਕੱਲ੍ਹ ਸਪਾਇਰੋਮੀਟਰ ਨੂੰ ਵੀ ਵਰਤੋਂ ਵਿੱਚ ਲਿਆਂਦਾ ਜਾ ਰਿਹਾ ਹੈ ਤਾਂ ਜੋ ਸਾਡੇ ਸਰੀਰ ਦੀਆਂ ਲੰਗਜ਼ ਠੀਕ ਕੀਤੀਆਂ ਜਾ ਸਕਣ।ਡਾਕਟਰ ਨੇ ਦੱਸਿਆ ਕਿ ਕੋਰੋਨਾ ਹੋਣ ਤੋਂ ਬਾਅਦ ਕਈਆਂ ਲੋਕਾਂ ਦੀ ਨੂੰ ਸਾਹ ਫੁੱਲਣ ਦੀ ਸਮੱਸਿਆ ਆਉਂਦੀ ਹੈ ਕਿਉਂਕਿ ਇਹ ਡਿਪੈਂਡ ਕਰਦਾ ਹੈ
ਕਿ ਇਸ ਦੌਰਾਨ ਸਾਡੀਆਂ ਲੰਗਜ਼ ਨੂੰ ਕਿੰਨਾ ਨੁਕਸਾਨ ਪਹੁੰਚਿਆ ਹੈ । ਲੋਕਾਂ ਨੂੰ ਉਨ੍ਹਾਂ ਨੇ ਅਪੀਲ ਕੀਤੀ ਕਿ ਉਹ ਵੈਕਸੀਨੇਸ਼ਨ ਉੱਤੇ ਸ਼ੱਕ ਨਾ ਕਰਨ ਅਤੇ ਜ਼ਿਆਦਾ ਤੋਂ ਜ਼ਿਆਦਾ ਲੋਕ ਵੈਕਸੀਨ ਲਗਵਾਉਣ ਤਾਂ ਜੋ ਕੋਰੋਨਾ ਦੇ ਪ੍ਰਭਾਵ ਨੂੰ ਘੱਟ ਕੀਤਾ ਜਾ ਸਕੇ ।