ਮੱਟ ਸ਼ੇਰੋਵਾਲਾ ਅਕਸਰ ਹੀ ਅਜਿਹੀਆਂ ਵੀਡੀਓਜ਼ ਸਾਡੇ ਸਾਹਮਣੇ ਲਿਆਉਂਦੇ ਹਨ ਜੋ ਕਿ ਅਜਿਹੇ ਲੋਕਾਂ ਵਿੱਚ ਹਿੰਮਤ ਭਰਦੀਆਂ ਹਨ ਜੋ ਆਪਣੀ ਜ਼ਿੰਦਗੀ ਤੋਂ ਹਾਰ ਮੰਨ ਚੁੱਕੇ ਹਨ ਅਤੇ ਨਾਲ ਹੀ ਦੁਨੀਆਂ ਨੂੰ ਦੱਸਦੀਆਂ ਹਨ ਕਿ ਪੰਜਾਬ ਦੇ ਲੋਕਾਂ ਵਿੱਚ ਅੱਜ ਵੀ ਬਹੁਤ ਕਲਾ ਅਤੇ ਹੁਨਰ ਹੈ, ਜਿਸ ਦੇ ਦਮ ਤੇ ਪੰਜਾਬ ਦੇ ਨੌਜਵਾਨ ਅੱਜ ਵੀ ਲੋਕਾਂ ਦੇ ਦਿਲਾਂ ਉੱਤੇ ਰਾਜ ਕਰਦੇ ਹਨ । ਮੱਟ ਸ਼ੇਰੋਵਾਲਾ ਦੇ ਦੁਆਰਾ ਸ਼ੇਅਰ ਕੀਤੀਆਂ ਵੀਡੀਓਜ਼ ਨੂੰ ਜਿੱਥੇ ਲੋਕਾਂ ਦਾ ਪਿਆਰ ਮਿਲਦਾ ਹੈ ,ਉਥੇ ਹੀ ਅਜਿਹੇ ਲੋਕਾਂ ਦਾ ਟੈਲੇਂਟ ਸਾਰਿਆਂ ਦੇ ਸਾਹਮਣੇ ਆਉਂਦਾ ਹੈ ਜਿਨ੍ਹਾਂ ਨੂੰ ਪੈਸੇ ਦੀ ਕਮੀ ਹੋਣ ਕਰਕੇ ਕਿਤੇ ਨਾ ਕਿਤੇ ਜ਼ਿੰਦਗੀ ਵਿੱਚ ਪਿੱਛੇ ਰਹਿ ਜਾਂਦੇ ਹਨ ।
ਸੋ ਪਿਛਲੇ ਦਿਨੀਂ ਮੱਟ ਸ਼ੇਰੋਵਾਲਾ ਵੱਲੋਂ ਕੁਝ ਕੁੜੀਆਂ ਦੀ ਵੀਡੀਓ ਸਾਹਮਣੇ ਸਾਂਝੀ ਕੀਤੀ ਗਈ। ਜਿਸ ਵਿਚ ਉਨ੍ਹਾਂ ਨੇ ਦੱਸਿਆ ਕਿ ਇਹ ਲੜਕੀਆਂ ਆਰਮੀ ਦੀ ਭਰਤੀ ਅਤੇ ਪੁਲੀਸ ਦੀ ਭਰਤੀ ਲਈ ਤਿਆਰੀ ਕਰ ਰਹੀਆਂ ਹਨ। ਇਸ ਸਮੇਂ ਮੱਟ ਸ਼ੇਰੋਵਾਲਾ ਪੰਜਾਬ ਦੇ ਪਿੰਡ ਭੱਟੀਵਾਲ ਵਿੱਚ ਸੀ, ਜਿੱਥੇ ਗਏ ਤਪਦੀ ਧੁੱਪ ਵਿੱਚ ਰਸਤੇ ਵਿਚ ਉਨ੍ਹਾਂ ਨੂੰ ਦੱਸ ਪੰਦਰਾਂ ਕੁੜੀਆਂ ਆਪਣੇ ਕੋਚ ਨਾਲ ਮਿਲੀਆਂ ।ਜੋ ਕਿ ਸੜਕ ਉੱਤੇ ਦੌੜ ਲਗਾ ਰਹੀਆਂ ਸੀ ਇਸ ਦੌਰਾਨ ਹੀ ਮੱਟ ਸ਼ੇਰੋਵਾਲਾ ਵੱਲੋਂ ਇਨ੍ਹਾਂ ਲੜਕੀਆਂ ਦੀ ਵੀਡਿਓ ਬਣਾਈ ਗਈ ਅਤੇ ਨਾਲ ਹੀ ਇਨ੍ਹਾਂ ਨੂੰ ਆਸ਼ੀਰਵਾਦ ਵੀ ਦਿੱਤਾ ਗਿਆ ਕਿ ਇਹ ਜੋ ਕੁਝ ਕਰਨਾ ਚਾਹੁੰਦੀਆਂ ਹਨ ਉਸ ਵਿੱਚ ਜ਼ਰੂਰ ਸਫਲ ਹੋਣਗੀਆਂ।
ਇਸ ਤੋਂ ਇਲਾਵਾ ਮੱਟ ਸ਼ੇਰੋਵਾਲਾ ਨੇ ਇਨ੍ਹਾਂ ਲੜਕੀਆਂ ਨੂੰ ਸਮਝਾਇਆ ਕਿ ਇਨ੍ਹਾਂ ਨੂੰ ਆਪਣੇ ਪੈਰਾਂ ਉੱਤੇ ਖੜ੍ਹੇ ਹੋਣਾ ਚਾਹੀਦਾ ਹੈ ਤਾਂ ਜੋ ਇਹ ਆਪਣੇ ਸੁਪਨੇ ਪੂਰੇ ਕਰ ਸਕਣ ,ਜਿਸ ਨਾਲ ਉਹ ਆਪਣੇ ਮਾਪਿਆਂ ਅਤੇ ਪਿੰਡ ਦਾ ਨਾਮ ਰੌਸ਼ਨ ਕਰ ਸਕਣ ।ਇਸ ਤੋਂ ਇਲਾਵਾ ਮੱਟ ਸ਼ੇਰੋਵਾਲਾ ਨੇ ਇਨ੍ਹਾਂ ਲੜਕੀਆਂ ਦੇ ਕੋਚ ਨਾਲ ਵੀ ਗੱਲਬਾਤ ਕੀਤੀ ਅਤੇ ਉਨ੍ਹਾਂ ਨੂੰ ਧੰਨਵਾਦ ਕੀਤਾ ਕਿ ਉਹ ਵੱਡੀ ਜ਼ਿੰਮੇਵਾਰੀ ਨਿਭਾ ਰਹੇ ਹਨ, ਕਿਉਂਕਿ ਇਸ ਤਰ੍ਹਾਂ ਲੜਕੀਆਂ ਨੂੰ ਕੋਚਿੰਗ ਕਰਵਾਉਣਾ ਅੱਜ ਦੇ ਸਮੇਂ ਵਿੱਚ ਬਹੁਤ ਹੀ ਜ਼ਿੰਮੇਵਾਰੀ ਵਾਲਾ ਕੰਮ ਹੈ ।
ਇਸ ਤੋਂ ਇਲਾਵਾ ਇਸ ਵੀਡੀਓ ਵਿੱਚ ਉਨ੍ਹਾਂ ਨੇ ਇਨ੍ਹਾਂ ਲੜਕੀਆਂ ਤੋਂ ਲੰਬੀ ਛਾਲ ਵੀ ਲਗਵਾ ਕੇ ਦੇਖੀ ਅਤੇ ਸਾਰੀਆਂ ਹੀ ਲੜਕੀਆਂ ਨੇ ਬਾਖ਼ੂਬੀ ਲੰਬੀ ਛਾਲ ਲਗਾਈ। ਜਿਸ ਤੋਂ ਬਾਅਦ ਮੱਟ ਸ਼ੇਰੋਵਾਲਾ ਵੱਲੋਂ ਇਨ੍ਹਾਂ ਲੜਕੀਆਂ ਨੂੰ ਖੂਬ ਸਾਰਾ ਆਸ਼ੀਰਵਾਦ ਦਿੱਤਾ ਗਿਆ ਕਿ ਇਹ ਜ਼ਰੂਰ ਆਰਮੀ ਆਫਿਸਰ ਜਾਂ ਪੁਲੀਸ ਆਫੀਸਰ ਬਣਨਗੀਆਂ ।