ਇਸ ਸਰਦਾਰ ਵੀਰ ਦੇ ਜਜ਼ਬੇ ਨੂੰ ਸਲਾਮ ,ਵਿਦੇਸ਼ਾਂ ਵਿੱਚ ਵੀ ਹੋ ਰਹੀ ਹੈ ਪ੍ਰਸੰਸਾ

Uncategorized

ਇਸ ਕੋਰੋਨਾ ਕਾਲ ਦੌਰਾਨ ਜਿਸ ਜਿਨ੍ਹਾਂ ਲੋਕਾਂ ਤੋਂ ਉਮੀਦ ਕਰਨੀ ਚਾਹੀਦੀ ਹੈ ਕਿ ਇਹ ਔਖੇ ਸਮੇਂ ਵਿੱਚ ਦੇਸ਼ ਲਈ ਕੰਮ ਕਰਨਗੇ , ਉਹ ਆਪਣੇ ਕੰਮ ਤੋਂ ਪਿੱਛੇ ਭੱਜਦੇ ਨਜ਼ਰ ਆ ਰਹੇ ਹਨ , ਅਸੀਂ ਗੱਲ ਕਰ ਰਹੇ ਹਾਂ ਦੇਸ਼ ਦੀ ਸਰਕਾਰ ਦੀ।ਕਿਉਂਕਿ ਦੇਸ਼ ਦੀ ਸਰਕਾਰ ਨੇ ਇਸ ਸਮੇਂ ਦੇਸ਼ ਦਾ ਅਜਿਹਾ ਹਾਲ ਕਰ ਦਿੱਤਾ ਹੈ ਕਿ ਲੋਕ ਪਛਤਾਉਣ ਤੋਂ ਇਲਾਵਾ ਹੋਰ ਕੁਝ ਨਹੀਂ ਕਰ ਸਕਦੇ ।ਕੋਰੋਨਾ ਮਹਾਂਮਾਰੀ ਕਰਕੇ ਲੋਕਾਂ ਦਾ ਬੁਰਾ ਹਾਲ ਹੈ ਦੂਜੇ ਪਾਸੇ ਦੇਸ਼ ਦੇ ਹਸਪਤਾਲਾਂ ਦੀ ਹਾਲਤ ਉਸ ਤੋਂ ਵੀ ਮਾੜੀ ਹੈ, ਜਿੱਥੇ ਕਿ ਲੋਕਾਂ ਨੂੰ ਸਮੇਂ ਸਿਰ ਇਲਾਜ ਨਾ ਮਿਲਣ ਕਰ ਕੇ ਉਨ੍ਹਾਂ ਦੀ ਮੌਤ ਹੋ ਰਹੀ ਹੈ ।

ਇਸ ਤੋਂ ਵੀ ਡਰਾਵਣਾ ਦ੍ਰਿਸ਼ ਸ਼ਮਸ਼ਾਨ ਘਾਟਾਂ ਦਾ ਹੈ ਜਿਥੇ ਕਿ ਲਾਸ਼ਾਂ ਨੂੰ ਦਫਨਾਉਣ ਜਾਂ ਉਨ੍ਹਾਂ ਦਾ ਸਸਕਾਰ ਕਰਨ ਲਈ ਜਗ੍ਹਾ ਨਹੀਂ ਮਿਲ ਰਹੀ। ਹਸਪਤਾਲਾਂ ਵਿੱਚ ਲੋੜੀਂਦੀਆਂ ਐਂਬੂਲੈਂਸਾਂ ਨਹੀਂ ਹਨ ਜੋ ਕਿ ਕੋਰੂਨਾ ਮਰੀਜ਼ਾਂ ਦੀਆਂ ਲਾਸ਼ਾਂ ਨੂੰ ਸਮਸ਼ਾਨ ਘਾਟ ਤਕ ਪਹੁੰਚਾ ਸਕਣ । ਇਸ ਲਈ ਦੇਸ਼ ਦੀ ਬੇਵੱਸ ਜਨਤਾ ਨੂੰ ਆਪਣੇ ਪਰਿਵਾਰਕ ਮੈਂਬਰਾਂ ਦੀਆਂ ਲਾਸ਼ਾਂ ਨੂੰ ਰਿਕਸ਼ਿਆਂ ,ਰੇਹੜੀਆਂ ਦੀ ਸਹਾਇਤਾ ਨਾਲ ਸਮਸ਼ਾਨ ਘਾਟ ਤੱਕ ਪਹੁੰਚਾਉਣਾ ਪੈ ਰਿਹਾ ਹੈ । ਪਰ ਇਸ ਦੌਰਾਨ ਦਿੱਲੀ ਦੇ ਦੋ ਪ੍ਰਮੁੱਖ ਸੇਵਾਦਾਰ ਅੱਗੇ ਆਏ ਅਤੇ ਉਨ੍ਹਾਂ ਨੇ ਇਹ ਜ਼ਿੰਮੇਵਾਰੀ ਲਈ ਕਿ ਉਹ ਕੋਰੋਨਾ ਮਰੀਜ਼ਾਂ ਦੀਆਂ ਜੋ ਵੀ ਲਾਸ਼ਾਂ ਹੋਣਗੀਆਂ ਸ਼ਮਸ਼ਾਨਘਾਟ ਤੱਕ ਪਹੁੰਚਾਉਣਗੇ ।

ਅਸੀਂ ਗੱਲ ਕਰ ਰਹੇ ਹਾਂ ਜੋਧਜੀਤ ਸਿੰਘ ਅਤੇ ਉਨ੍ਹਾਂ ਦੇ ਪਿਤਾ ਦੀ । ਜੋ ਲੰਬੇ ਸਮੇਂ ਤੋਂ ਇਹ ਸੇਵਾ ਨਿਭਾ ਰਹੇ ਹਨ, ਪਰ ਪਿਛਲੇ ਦਿਨੀਂ ਇਕ ਖਬਰ ਸਾਹਮਣੇ ਆਈ ਸੀ ਜਿਸ ਵਿਚ ਕੁਝ ਸ਼ਰਾਰਤੀ ਲੋਕਾਂ ਵੱਲੋਂ ਇਹ ਕਿਹਾ ਜਾ ਰਿਹਾ ਸੀ ਕਿ ਜੋਤ ਜੀਤ ਸਿੰਘ ਦੀ ਮੌਤ ਕੋਰੋਨਾ ਕਰਕੇ ਹੋ ਗਈ ਹੈ । ਇਹ ਖ਼ਬਰ ਸੁਣਨ ਤੋਂ ਬਾਅਦ ਜੋਧ ਜੀਤ ਸਿੰਘ ਨੇ ਇੱਕ ਵੀਡੀਓ ਸੋਸ਼ਲ ਮੀਡੀਆ ਉੱਤੇ ਪਾਈ , ਜਿਸ ਵਿੱਚ ਉਨ੍ਹਾਂ ਨੇ ਕਿਹਾ ਕਿ ਉਹ ਕੋਰੋਨਾ ਪਾਜ਼ੀਟਿਵ ਹਨ ਉਨ੍ਹਾਂ ਦੱਸਿਆ

ਕਿ ਕੁਝ ਬਦਮਾਸ਼ ਲੋਕਾਂ ਵੱਲੋਂ ਉਨ੍ਹਾਂ ਦੀ ਮੌਤ ਦੀ ਝੂਠੀ ਖ਼ਬਰ ਫੈਲਾਈ ਗਈ ਹੈ ,ਜਿਸ ਕਰਕੇ ਉਨ੍ਹਾਂ ਨੂੰ ਅਤੇ ਉਨ੍ਹਾਂ ਦੇ ਪਰਿਵਾਰ ਨੂੰ ਬਹੁਤ ਠੇਸ ਪਹੁੰਚੀ। ਇਸ ਤੋਂ ਇਲਾਵਾ ਉਨ੍ਹਾਂ ਨੇ ਲੋਕਾਂ ਨੂੰ ਕੋਰੋਨਾ ਮਹਾਵਾਰੀ ਤੋਂ ਬਚ ਕੇ ਰਹਿਣ ਦੀ ਸਲਾਹ ਦਿੱਤੀ ।

Leave a Reply

Your email address will not be published.