ਘਰ ਦੀ ਛੱਤ ਡਿੱਗਣ ਕਾਰਨ ਮਾਂ ਅਤੇ ਧੀ ਦੀ ਮੌਤ

Uncategorized

ਮੋਗਾ ਦੇ ਰਾਮਗੰਜ ਇਲਾਕੇ ਦੀ ਗਲੀ ਨੰਬਰ ਇੱਕ ਵਿੱਚ ਇੱਕ ਬਹੁਤ ਹੀ ਦੁਖਦਾਈ ਘਟਨਾ ਵਾਪਰੀ , ਜਿੱਥੇ ਕਿ ਛੱਤ ਡਿੱਗਣ ਨਾਲ ਇੱਕ ਮਾਂ ਧੀ ਦੀ ਇਕੱਠਿਆਂ ਹੀ ਮੌਤ ਹੋ ਗਈ। ਮੌਕੇ ਤੇ ਮੌਜੂਦ ਲੋਕਾਂ ਦਾ ਕਹਿਣਾ ਹੈ ਕਿ ਦੋਨੋਂ ਜਣੀਆਂ ਬਹੁਤ ਜ਼ਿਆਦਾ ਮਲਬੇ ਵਿੱਚ ਫਸ ਗਈਆਂ ਸੀ ,ਜਿਸ ਕਰ ਕੇ ਉਨ੍ਹਾਂ ਦੀ ਮੌਤ ਹੋਈ ਅਤੇ ਆਸਪਾਸ ਦੇ ਲੋਕਾਂ ਵੱਲੋਂ ਬੜੀ ਮੁਸ਼ਕਿਲ ਨਾਲ ਉਨ੍ਹਾਂ ਦੀਆਂ ਲਾਸ਼ਾਂ ਨੂੰ ਬਾਹਰ ਕੱਢਿਆ। ਗਿਆ ਜਾਣਕਾਰੀ ਮੁਤਾਬਕ ਮਰਨ ਵਾਲੀ ਔਰਤ ਦਾ ਨਾਮ ਚਰਨਜੀਤ ਕੌਰ ਸੀ ਅਤੇ ਉਸ ਦੀਆਂ ਦੋ ਬੇਟੀਆਂ ਸੀ।

ਜਿਨ੍ਹਾਂ ਵਿੱਚੋਂ ਵੱਡੀ ਲੜਕੀ ਨੌਕਰੀ ਤੇ ਗਈ ਹੋਈ ਸੀ ਅਤੇ ਛੋਟੀ ਲੜਕੀ ਉਸ ਦੇ ਨਾਲ ਬੈਠੀਆਂ ਘਰ ਵਿੱਚ ਗੱਲਾਂ ਕਰ ਰਹੀਆਂ ਸੀ ਅਤੇ ਉੱਪਰੋਂ ਅਚਾਨਕ ਹੀ ਛੱਤ ਡਿੱਗੀ ਅਤੇ ਦੋਨਾਂ ਦੀ ਮੌਕੇ ਤੇ ਮੌਤ ਹੋ ਗਈ ।ਦੱਸ ਦਈਏ ਕਿ ਚਰਨਜੀਤ ਕੌਰ ਦੇ ਪਤੀ ਦੀ ਮੌਤ ਪਹਿਲਾਂ ਹੀ ਹੋ ਚੁੱਕੀ ਸੀ ਅਤੇ ਹੁਣ ਉਨ੍ਹਾਂ ਦੇ ਪਰਿਵਾਰ ਵਿੱਚ ਸਿਰਫ਼ ਤਿੰਨ ਔਰਤਾਂ ਸੀ ਜਿਨ੍ਹਾਂ ਵਿਚੋਂ ਦੋ ਦੀ ਮੌਤ ਹੁਣ ਹੋ ਚੁੱਕੀ ਹੈ ਅਤੇ ਹੁਣ ਉਨ੍ਹਾਂ ਦੇ ਪਰਿਵਾਰ ਵਿਚ ਸਿਰਫ ਉਨ੍ਹਾਂ ਦੀ ਵੱਡੀ ਬੇਟੀ ਰਹੀ ਹੈ ।ਜਾਣਕਾਰੀ ਮੁਤਾਬਕ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵੱਲੋਂ ਇਨ੍ਹਾਂ ਦਾ ਮਕਾਨ ਬਣਾਉਣ ਦੀ ਤਿਆਰੀ ਚੱਲ ਰਹੀ ਸੀ ,ਜਿੱਥੇ ਕਿ ਇੱਕ ਵਿਅਕਤੀ ਨੇ

ਦੱਸਿਆ ਕਿ ਛੇ ਦਿਨ ਪਹਿਲਾਂ ਚਰਨਜੀਤ ਕੌਰ ਵੱਲੋਂ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵਿੱਚ ਫੋਨ ਕਰਕੇ ਦਸਿਆ ਗਿਆ ਸੀ ਕਿ ਉਨ੍ਹਾ ਦੇ ਘਰ ਦੀ ਹਾਲਤ ਠੀਕ ਨਹੀਂ ਇਸ ਲਈ ਉਨ੍ਹਾਂ ਦਾ ਨਵਾ ਘਰ ਬਨਾਉਣ ਵਿੱਚ ਮਦ੍ਦ ਕੀਤੀ ਜਾਵੇ।ਵੱਲੋਂ ਇਨ੍ਹਾਂ ਦੇ ਘਰ ਦਾ ਮੁਆਇਨਾ ਕੀਤਾ ਗਿਆ ਜਿਸ ਦੌਰਾਨ ਘਰ ਦੀਆਂ ਫੋਟੋਆਂ ਖਿੱਚੀਆਂ ਗਈਆਂ ਅਤੇ ਨਾਲ ਹੀ ਘਰ ਦੀ ਵਸੀਅਤ ਦੇ ਪੇਪਰ ਚੈੱਕ ਕੀਤੇ ਗਏ , ਕਿਉਂਕਿ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਉਨ੍ਹਾਂ ਲੋਕਾਂ ਨੂੰ ਘਰ ਬਨਾ ਕੇ ਦਿੰਦਾ ਹੈ , ਜਿਨ੍ਹਾਂ ਕੋਲ ਅਪਨੀ ਜਮੀਨ ਹੁੰਦੀ ਹੈ ।

ਕੇਨੈਡਾ ਤੋਂ ਇਕ ਵਿਅਕਤੀ ਇਹਨਾਂ ਦਾ ਨਵਾ ਘਰ ਬਨਾਉਣ ਲਈ ਤਿਆਰ ਸੀ। ਪਰ ਉਸ ਤੋਂ ਪਹਿਲਾਂ ਕਿ ਕੋਈ ਇਹਨਾਂ ਦੀ ਮਦਦ ਕਰ ਪਾਉਂਦਾ ਉਸ ਤੋਂ ਪਹਿਲਾਂ ਹੀ ਇਹ ਦੁਖਾਂਤਕ ਘਟਨਾ ਵਾਪਰ ਗਈ ।

Leave a Reply

Your email address will not be published.