ਬਟਾਲਾ ਦੇ ਵਿੱਚ ਅੱਜ ਉਸ ਸਮੇਂ ਹਲਚਲ ਮੱਚ ਗਈ ਜਦੋਂ ਉੱਥੋਂ ਦੀ ਪਲਾਈਵੁੱਡ ਫੈਕਟਰੀ ਦੇ ਵਿੱਚ ਅਚਾਨਕ ਅੱਗ ਲੱਗ ਗਈ ।ਅੱਗ ਲੱਗਣ ਦਾ ਕਾਰਨ ਖੇਤਾਂ ਵਿੱਚ ਲਾਈ ਗਈ ਨਾੜ ਇਸ ਤੋਂ ਭੜਕੀ ਹੋਈ ਅੱਗ ਦੱਸਿਆ ਜਾ ਰਿਹਾ ਹੈ । ਅੱਗ ਲੱਗਣ ਦਾ ਪਤਾ ਲੱਗਦਿਆਂ ਹੀ ਫੈਕਟਰੀ ਦੇ ਮਾਲਕ ਵੱਲੋਂ ਦੱਸਿਆ ਗਿਆ ਹੈ ਉਨ੍ਹਾਂ ਵੱਲੋਂ ਸਭ ਤੋਂ ਪਹਿਲਾਂ ਫਾਇਰ ਬ੍ਰਿਗੇਡ ਨੂੰ ਸੂਚਿਤ ਕੀਤਾ ਗਿਆ ਇਸ ਤੋਂ ਬਾਅਦ ਉਨ੍ਹਾਂ ਨੇ ਪ੍ਰਸ਼ਾਸਨ ਨੂੰ ਇਸ ਗੱਲ ਦੀ ਸੂਚਨਾ ਦਿੱਤੀ ।ਇਸ ਤੋਂ ਬਾਅਦ ਫੈਕਟਰੀ ਦੇ ਮਾਲਕ ਵੱਲੋਂ ਦੱਸਿਆ ਗਿਆ ਹੈ ਕਿ ਇਸ ਅੱਗ ਦੇ ਕਾਰਨ ਉਨ੍ਹਾਂ ਦਾ ਸੱਤਰ ਤੋਂ ਲੈ ਕੇ ਅੱਸੀ ਲੱਖ ਰੁਪਏ ਤੱਕ ਦਾ ਨੁਕਸਾਨ ਹੋ ਗਿਆ ਹੈ ।
ਇਸਦੇ ਨਾਲ ਹੀ ਫੈਕਟਰੀ ਦੇ ਮਾਲਕ ਵੱਲੋਂ ਮੰਗ ਕੀਤੀ ਗਈ ਹੈ ਕਿ ਜਿਨ੍ਹਾਂ ਵਿਅਕਤੀਆਂ ਤੋਂ ਵੀ ਇਹ ਅੱਗ ਲੱਗੀ ਹੈ ਉਨ੍ਹਾਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ।ਅਤੇ ਉਨ੍ਹਾਂ ਨੂੰ ਉਨ੍ਹਾਂ ਦਾ ਬਣਦਾ ਮੁਆਵਜ਼ਾ ਦਿਵਾਇਆ ਜਾਵੇਗਾ ।ਕਿਉਂਕਿ ਇਸ ਅੱਗ ਦੇ ਨਾਲ ਉਨ੍ਹਾਂ ਦੀ ਫੈਕਟਰੀ ਦਾ ਬਹੁਤ ਜ਼ਿਆਦਾ ਨੁਕਸਾਨ ਹੋ ਗਿਆ ਹੈ ।ਜਿਸ ਦੀ ਭਰਪਾਈ ਕਰਨ ਨੂੰ ਉਨ੍ਹਾਂ ਨੂੰ ਬਹੁਤ ਸਾਲ ਲੱਗ ਜਾਣਗੇ ।ਉਥੇ ਹੀ ਮੌਕੇ ਤੇ ਪਹੁੰਚੇ ਐੱਸ ਡੀ ਐੱਮ ਨੇ ਕਿਹਾ ਹੈ ਕਿ ਅੱਗ ਫੈਕਟਰੀ ਦੇ ਅੰਦਰ ਤਕ ਪਹੁੰਚ ਚੁੱਕੀ ਹੈ ।ਇਸ ਤੇ ਕਾਬੂ ਪਾਉਣ ਲਈ ਬਹੁਤ ਸਮਾਂ ਲੱਗ ਜਾਵੇਗਾ ।
ਉਨ੍ਹਾਂ ਵੱਲੋਂ ਨਾਲ ਦੇ ਸ਼ਹਿਰਾਂ ਤੋਂ ਵੀ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਮੰਗਵਾਈਆਂ ਜਾ ਰਹੀਆਂ ਹਨ ।ਤਾਂ ਜੋ ਜਲਦੀ ਤੋਂ ਜਲਦੀ ਇਸ ਅੱਗ ਉਪਰ ਕਾਬੂ ਪਾਇਆ ਜਾ ਸਕੇ ।ਉਨ੍ਹਾਂ ਦਾ ਕਹਿਣਾ ਹੈ ਕਿ ਜਿਨ੍ਹਾਂ ਵਿਅਕਤੀਆਂ ਨੇ ਵੀ ਇਸ ਅੱਗ ਨੂੰ ਲਗਾਇਆ ਹੈ ।ਉਨ੍ਹਾਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇਗੀ ।ਫੈਕਟਰੀ ਦੇ ਮਾਲਕ ਨੂੰ ਉਨ੍ਹਾਂ ਦਾ ਬਣਦਾ ਹੋਇਆ ਮੁਆਵਜ਼ਾ ਜ਼ਰੂਰ ਦਿਵਾਇਆ ਜਾਵੇਗਾ ।ਉਥੇ ਮੌਕੇ ਤੇ ਪਹੁੰਚੀ ਪੁਲਸ ਵਲੋਂ ਵੀ ਦੋਸ਼ੀਆਂ ਦੇ ਖਿਲਾਫ ਕਾਰਵਾਈ ਕਰਨ ਦਾ ਭਰੋਸਾ ਦਿਵਾਇਆ ਗਿਆ ਹੈ ।
ਪੁਲਸ ਦਾ ਵੀ ਇਹ ਕਹਿਣਾ ਹੈ ਕਿ ਉਨ੍ਹਾਂ ਵੱਲੋਂ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਮੰਗਵਾਈਆਂ ਜਾ ਰਹੀਆਂ ਹਨ ਅਤੇ ਆਸ ਕੀਤੀ ਜਾ ਰਹੀ ਹੈ ਕਿ ਜਲਦੀ ਤੋਂ ਜਲਦੀ ਇਸ ਅੱਗ ਉਪਰ ਕਾਬੂ ਪਾ ਲਿਆ ਜਾਵੇਗਾ ।