ਪੁਲ ਦੇ ਟੁੱਟ ਜਾਣ ਕਾਰਨ ਹੇਠਾਂ ਡਿੱਗੀ ਟਰੇਨ ,17 ਲੋਕਾਂ ਦੀ ਮੌਤ

Uncategorized

ਮੈਕਸੀਕੋ ਵਿਚ ਇਕ ਬਹੁਤ ਹੀ ਦਰਦਨਾਕ ਹਾਦਸਾ ਵਾਪਰਿਆ। ਇਸ ਹਾਦਸੇ ਦੌਰਾਨ ਕਰੀਬ ਸਤਾਰਾਂ ਲੋਕਾਂ ਦੀ ਮੌਤ ਹੋ ਗਈ ਅਤੇ ਲਗਪਗ ਸੱਤਰ ਲੋਕ ਜ਼ਖਮੀ ਹੋ ਗਏ । ਜਾਣਕਾਰੀ ਮੁਤਾਬਕ ਮੈਕਸੀਕੋ ਵਿਚ ਇਕ ਪੁਲ ਟੁੱਟਣ ਕਾਰਨ ਉਪਰੋਂ ਲੰਘਦੀ ਟਰੇਨ ਹੇਠਾਂ ਡਿੱਗ ਗਈ, ਜਿਸ ਕਰਕੇ ਇਹ ਦਰਦਨਾਕ ਹਾਦਸਾ ਵਾਪਰਿਆ। ਇਸ ਹਾਦਸੇ ਦੀ ਵੀਡੀਓ ਸੋਸ਼ਲ ਮੀਡੀਆ ਤੇ ਬਹੁਤ ਵਾਇਰਲ ਹੋ ਰਹੀ ਹੈ ਜਿਸ ਵੀਡੀਓ ਵਿੱਚ ਦਿਖ ਰਿਹਾ ਹੈ ਕਿ ਪੁਲ ਉੱਪਰ ਦੀ ਇਕ ਟਰੇਨ ਲੰਘ ਰਹੀ ਹੈ ਪੁਲ ਦੇ ਹੇਠਾਂ ਵੀ ਬਹੁਤ ਸਾਰੀਆਂ ਗੱਡੀਆਂ ਦੀ ਆਵਾਜਾਈ ਹੈ।

ਅਚਾਨਕ ਹੀ ਪੁਲ ਟੁਰਦਾ ਹੈ ਅਤੇ ਨਾਲ ਹੀ ਟਰੇਨ ਹੇਠਾਂ ਆ ਡਿੱਗਦੀ ਹੈ ਅਤੇ ਹਰ ਪਾਸੇ ਹਨੇਰਾ ਛਾ ਜਾਂਦਾ ਹੈ। ਇਸ ਘਟਨਾ ਤੋਂ ਬਾਅਦ ਮੈਕਸੀਕੋ ਦੇ ਲੋਕਾਂ ਵਿਚ ਸਹਿਮ ਦਾ ਮਾਹੌਲ ਹੈ । ਕਿਉਂ ਕੇ ਸੱਚਮੁੱਚ ਹੀ ਇਹ ਘਟਨਾ ਦਿਲ ਨੂੰ ਦਹਿਲਾਉਣ ਵਾਲੀ ਹੈ । ਇੱਥੇ ਪਲਾਂ ਵਿੱਚ ਹੀ ਬਹੁਤ ਸਾਰੇ ਲੋਕਾਂ ਦੀ ਜਾਨ ਗਈ ।ਇਸ ਘਟਨਾ ਤੋਂ ਬਾਅਦ ਮੈਕਸੀਕੋ ਦੀ ਪੁਲਸ ਵੱਲੋਂ ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ ।ਇਸ ਘਟਨਾ ਦੌਰਾਨ ਜ਼ਖਮੀ ਹੋਏ ਲੋਕਾਂ ਨੂੰ ਤੁਰੰਤ ਹਸਪਤਾਲ ਪਹੁੰਚਾਇਆ ਗਿਆ ,ਤਾਂ ਜੋ ਇਲਾਜ ਕਰਕੇ ਉਨ੍ਹਾਂ ਦੀ ਜਾਨ ਬਚਾਈ ਜਾ ਸਕੇ। ਕਿਹਾ ਜਾ ਰਿਹਾ ਹੈ

ਕਿ ਮਰਨ ਵਾਲੇ ਲੋਕਾਂ ਦੀ ਸੰਖਿਆ ਇਸ ਤੋਂ ਵੀ ਵਧ ਸਕਦੀ ਹੈ ਕਿਉਂਕਿ ਜਿਸ ਤਰੀਕੇ ਨਾਲ ਇਹ ਘਟਨਾ ਵਾਪਰੀ ਹੈ ਤਾਂ ਬਹੁਤ ਸਾਰੇ ਲੋਕ ਮਲਬੇ ਹੇਠਾਂ ਆ ਗਏ, ਜਿਸ ਕਰਕੇ ਵੱਡੀ ਮਾਤਰਾ ਵਿੱਚ ਲੋਕ ਜ਼ਖ਼ਮੀ ਹੋਏ ਹਨ। ਇਸ ਵੀਡੀਓ ਨੂੰ ਦੇਖਣ ਤੋਂ ਬਾਅਦ ਲੋਕਾਂ ਵਿੱਚ ਡਰ ਦਾ ਮਾਹੌਲ ਬਣਿਆ ਹੋਇਆ ਹੈ ਕਿਉਂਕਿ ਅਜਿਹੀ ਘਟਨਾ ਲੋਕਾਂ ਦੇ ਦਿਲਾਂ ਵਿੱਚ ਬਹੁਤ ਸਾਰੇ ਸਵਾਲ ਖੜ੍ਹੇ ਕਰ ਦਿੰਦੀ ਹੈ ਕਿ ਇਸ ਘਟਨਾ ਪਿੱਛੇ ਕਿਸ ਦੀ ਗਲਤੀ ਹੋ ਸਕਦੀ ਹੈ , ਜੋ ਇੰਨੀਆਂ ਜ਼ਿੰਦਗੀਆਂ ਨਾਲ ਖਿਲਵਾੜ ਹੋ ਗਿਆ ।

ਸੋ ਮੈਕਸੀਕੋ ਦੀ ਪੁਲੀਸ ਦੁਆਰਾ ਇਸ ਘਟਨਾ ਦੀ ਪੜਤਾਲ ਸ਼ੁਰੂ ਕਰ ਦਿੱਤੀ ਗਈ ਹੈ ਕਿਉਂ ਕੇ ਟ੍ਰੇਨ ਵਿਚ ਸਵਾਰ ਯਾਤਰੀਆਂ ਦੇ ਨਾਲ ਨਾਲ ਹੇਠਾਂ ਲੰਘਦੀਆਂ ਗੱਡੀਆਂ ਵਿੱਚ ਜੋ ਲੋਕ ਸੀ ਉਨ੍ਹਾਂ ਦੀ ਵੀ ਜਾਨ ਗਈ ਹੈ ।

Leave a Reply

Your email address will not be published.