ਲਾਕਡਾਊਨ ਦੇ ਕਾਰਨ ਵਪਾਰੀਆਂ ਅਤੇ ਦੁਕਾਨਦਾਰਾਂ ਨੇ ਹੱਥ ਵਿੱਚ ਠੂਠਾ ਫੜ ਕੇ ਕੀਤਾ ਰੋਸ ਪ੍ਰਦਰਸ਼ਨ

Uncategorized

ਕੋਰੋਨਾ ਦਾ ਹਵਾਲਾ ਦੇ ਕੇ ਪੰਜਾਬ ਸਰਕਾਰ ਵੱਲੋਂ ਪੰਜਾਬ ਵਿੱਚ ਮਿੰਨੀ ਲਾਕਡਾਊਨ ਲਗਾਇਆ ਗਿਆ ਹੈ। ਜਿਸ ਕਾਰਨ ਲੋਕਾਂ ਦੇ ਕੰਮਕਾਜ ਉੱਤੇ ਬੁਰਾ ਪ੍ਰਭਾਵ ਪੈ ਰਿਹਾ ਹੈ ।ਦੱਸ ਦੇਈਏ ਕਿ ਪੰਜਾਬ ਸਰਕਾਰ ਵੱਲੋਂ ਪੰਦਰਾਂ ਮਈ ਤੱਕ ਪੂਰੀ ਤਰ੍ਹਾਂ ਦੁਕਾਨਾਂ ਬੰਦ ਕਰਨ ਦੇ ਹੁਕਮ ਜਾਰੀ ਕੀਤੇ ਹੋਏ ਹਨ। ਸਿਰਫ ਐਮਰਜੈਂਸੀ ਵਾਲੀਆਂ ਦੁਕਾਨਾਂ ਖੋਲ੍ਹਣ ਦੀ ਅਨੁਮਤੀ ਦਿੱਤੀ ਗਈ ਹੈ।ਜਿਨ੍ਹਾਂ ਵਿੱਚ ਡੇਅਰੀ ਪ੍ਰੋਡਕਟ ਵਾਲੀਆਂ ਦੁਕਾਨਾਂ ,ਖੇਤੀਬਾਡ਼ੀ ਨਾਲ ਸਬੰਧਿਤ , ਕਰਿਆਨਾ ਸ਼ਟੋਰ, ਮੈਡੀਕਲ ਸਟੋਰ ਅਤੇ ਫਲ ਸਬਜ਼ੀਆਂ ਵਾਲੀਆਂ ਦੁਕਾਨਾਂ ਸ਼ਾਮਲ ਹਨ।

ਇਸ ਲਈ ਪੰਜਾਬ ਦੇ ਸਾਰੇ ਦੁਕਾਨਦਾਰ ਅਤੇ ਵਪਾਰੀ ਵਰਗ ਗੁੱਸੇ ਵਿੱਚ ਆਏ ਹੋਏ ਹਨ । ਉਨ੍ਹਾਂ ਵੱਲੋਂ ਜਗ੍ਹਾ ਜਗ੍ਹਾ ਤੇ ਪੰਜਾਬ ਸਰਕਾਰ ਖਿਲਾਫ ਧਰਨੇ ਕੀਤੇ ਜਾ ਰਹੇ ਹਨ ।ਪਿਛਲੇ ਦਿਨੀਂ ਲੁਧਿਆਣਾ ਦੇ ਚੌੜਾ ਬਾਜ਼ਾਰ ਵਿੱਚ ਕਿਸਾਨਾਂ ਵੱਲੋਂ ਬਿਜ਼ਨਸ ਬਚਾਓ ਮੋਰਚਾ ਕਹਿ ਕੇ ਅਤੇ ਹੱਥਾਂ ਚ ਭੀਖ ਵਾਲੇ ਕਟੋਰੇ ਫੜ ਕੇ ਪੰਜਾਬ ਸਰਕਾਰ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤਾ ਗਿਆ। ਇਨ੍ਹਾਂ ਦੁਕਾਨਦਾਰਾਂ ਦਾ ਕਹਿਣਾ ਹੈ ਕਿ ਜਿਥੇ ਸਰਕਾਰ ਵੱਡੇ ਵੱਡੇ ਇਕੱਠ ਕਰਦੀ ਹੈ, ਆਪਣੀਆਂ ਰਾਜਨੀਤਕ ਪਾਰਟੀਆਂ ਰੱਖਦੀ ਹੈ, ਉਦਘਾਟਨ ਕਰਨ ਦੇ ਪ੍ਰੋਗਰਾਮ ਹੁੰਦੇ ਹਨ ਉੱਥੇ ਤਾਂ ਕੋਰੋਨਾ ਨਹੀਂ ਆਉਂਦਾ ।

ਪਰ ਜਿੱਥੇ ਦੋ ਲੋਕ ਮੋਟਰਸਾਈਕਲ ਤੇ ਬੈਠ ਕੇ ਜਾਣ ਉਥੇ ਪੁਲਸ ਵੱਲੋਂ ਕੋਰੂਨਾ ਦੇ ਨਾਂ ਤੇ ਚਲਾਨ ਕੱਟੇ ਜਾਂਦੇ ਹਨ। ਉਨ੍ਹਾਂ ਕਿਹਾ ਕਿ ਸਰਕਾਰ ਅਤੇ ਪੁਲਸ ਦੋਵਾਂ ਦੁਆਰਾ ਹੀ ਪੰਜਾਬ ਦੇ ਲੋਕਾਂ ਨਾਲ ਧੱਕੇਸ਼ਾਹੀ ਕੀਤੀ ਜਾ ਰਹੀ ਹੈ। ਇਸ ਦੌਰਾਨ ਇਨ੍ਹਾਂ ਦੁਕਾਨਦਾਰਾਂ ਨੇ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਅਤੇ ਵੀ ਤੰਜ ਕੱਸੇ ਤੇ ਕਿਹਾ ਕਿ ਇਸ ਵਿਅਕਤੀ ਦੇ ਕਹਿਣ ਤੇ ਲਾਕਡਾਊਨ ਲਗਾਇਆ ਜਾ ਰਿਹਾ ਹੈ ਜੋ ਖ਼ੁਦ ਵੱਡੀਆਂ ਵੱਡੀਆਂ ਮੀਟਿੰਗਾਂ ਦੇ ਵਿੱਚ ਸ਼ਾਮਿਲ ਹੁੰਦਾ ਹੈ ।ਇਨ੍ਹਾਂ ਦੁਕਾਨਦਾਰਾਂ ਅਤੇ ਵਪਾਰੀ ਵਰਗ ਦਾ ਕਹਿਣਾ ਹੈ ਕਿ ਇਨ੍ਹਾਂ ਦੇ ਦੁਕਾਨਾਂ ਤੇ ਪੰਜ ਪੰਜ ਸੱਤ ਸੱਤ ਮੁੰਡੇ ਕੰਮ ਕਰਦੇ ਹਨ ਜਿਨ੍ਹਾਂ ਨੂੰ ਤਨਖ਼ਾਹਾਂ ਵੀ ਦੇਣੀਆਂ ਹਨ ਬੱਚਿਆਂ ਨੂੰ ਵੀ ਪਾਲਣਾ ਹੈ ਅਤੇ ਦੂਜੀ ਤਰਫ਼ ਮਹਿੰਗਾਈ ਸਿਰ ਕੱਢ ਰਹੀ ਹੈ,

ਜਿਸ ਕਾਰਨ ਉਨ੍ਹਾਂ ਦਾ ਗੁਜ਼ਾਰਾ ਮੁਸ਼ਕਲ ਹੋ ਗਿਆ ਹੈ ਅਤੇ ਪੰਜਾਬ ਸਰਕਾਰ ਨੇ ਤਾਂ ਉਨ੍ਹਾਂ ਨੂੰ ਭੀਖ ਮੰਗਣ ਲਈ ਮਜਬੂਰ ਕਰ ਦਿੱਤਾ ਹੈ । ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਨੇ ੳੁਨ੍ਹਾਂ ਦੀਅਾਂ ਮੰਗਾਂ ਛੇਤੀ ਪੂਰੀਆਂ ਨਾ ਕੀਤੀਆਂ ਅਤੇ ਇਹ ਲਾਕਡਾਊਨ ਨਾ ਹਟਾਇਆ ਤਾਂ ਉਹ ਹੋਰ ਵੀ ਤਿੱਖਾ ਪ੍ਰਦਰਸ਼ਨ ਕਰਨਗੇ ਅਤੇ ਸਾਰੇ ਆਪਸੀ ਸਹਿਮਤੀ ਨਾਲ ਸਰਕਾਰ ਭਾਵੇਂ ਕਹੇ ਨਾ ਕਹੇ ਪਰ ਉਹ ਦੁਕਾਨਾਂ ਖੋਲ੍ਹਣਗੇ ।

Leave a Reply

Your email address will not be published.