ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਲਾਕਡਾਊਨ ਲਈ ਜਾਰੀ ਕੀਤੇ ਨਵੇਂ ਨਿਰਦੇਸ਼

Uncategorized

ਪੰਜਾਬ ਦੇ ਬਾਜ਼ਾਰਾਂ ਵਿਚ ਹੜਕੰਪ ਮਚਿਆ ਹੋਇਆ ਹੈ ਕਿਉਂਕਿ ਸਰਕਾਰ ਦੇ ਦੁਬਾਰਾ ਲਗਾਏ ਗਏ ਮਿੰਨੀ ਲਾਕਡਾਊਨ ਦਾ ਵਿਰੋਧ ਲਗਾਤਾਰ ਦੁਕਾਨਦਾਰਾਂ ਤੇ ਵਪਾਰੀ ਵਰਗ ਵੱਲੋਂ ਕੀਤਾ ਜਾ ਰਿਹਾ ਹੈ। ਸੂਬੇ ਦੇ ਹਰ ਕੋਨੇ ਤੋਂ ਅਜਿਹੀਆਂ ਖਬਰਾਂ ਮਿਲ ਰਹੀਆਂ ਹਨ ਜਿੱਥੇ ਕਿ ਦੁਕਾਨਦਾਰਾਂ ਵੱਲੋਂ ਪੰਜਾਬ ਸਰਕਾਰ ਦੇ ਖਿਲਾਫ਼ ਧਰਨੇ ਲਗਾਏ ਜਾ ਰਹੇ ਹਨ ਅਤੇ ਨਾਲ ਹੀ ਸਰਕਾਰ ਨੂੰ ਖਰੀਆਂ ਖਰੀਆਂ ਸੁਣਾਈਆਂ ਜਾ ਰਹੀਆਂ ਹਨ । ਇਸ ਸਭ ਨੂੰ ਦੇਖਦੇ ਹੋਏ ਪੰਜਾਬ ਸਰਕਾਰ ਵੱਲੋਂ ਨਵੀਅਾਂ ਹਦਾੲਿਤਾਂ ਜਾਰੀ ਕੀਤੀਅਾਂ ਗੲੀਅਾਂ ਹਨ , ਇਨ੍ਹਾਂ ਹਦਾਇਤਾਂ ਦੇ ਅਨੁਸਾਰ ਸ਼ਰਾਬ ਦੇ ਠੇਕੇ ਸ਼ਾਮੀਂ ਪੰਜ ਵਜੇ ਤੱਕ ਖੁੱਲ੍ਹੇ ਰਹਿਣਗੇ ਪਰ ਅਹਾਤੇ ਬੰਦ ਰਹਿਣਗੇ ।

ਇੱਥੇ ਨਾਲ ਹੀ ਕੁਝ ਹੋਰ ਦੁਕਾਨਾਂ ਨੂੰ ਖੋਲ੍ਹਣ ਦੀ ਵੀ ਅਨੁਮਤੀ ਦਿੱਤੀ ਗਈ ਹੈ ਜਿਵੇਂ ਕਿ ਖਾਦ ਅਤੇ ਕੀਟਨਾਸ਼ਕ ਦੀਆਂ ਦੁਕਾਨਾਂ ਭਾਵ ਜੋ ਖੇਤੀਬਾੜੀ ਨਾਲ ਸਬੰਧਤ ਸਾਮਾਨ ਹੈ ਉਨ੍ਹਾਂ ਨੂੰ ਖੋਲ੍ਹਿਆ ਜਾ ਸਕਦਾ ਹੈ। ਨਾਲ ਹੀ ਆਟੋਮੋਬਾਈਲ ਪਾਰਟਸ ,ਮੋਬਾਇਲ ਰਿਪੇਅਰ ਦੀਆਂ ਦੁਕਾਨਾਂ, ਟਰੱਕਾਂ ਦੀ ਰਿਪੇਅਰ ਵਾਸਤੇ ਦੁਕਾਨਾਂ, ਹਾਰਡਵੇਅਰ ਸਟੋਰ ,ਬਿਜਲੀ ਦੇ ਸਾਮਾਨ ਦੀਆਂ ਦੁਕਾਨਾਂ ਖੋਲ੍ਹੀਆਂ ਜਾ ਸਕਦੀਆਂ ਹਨ । ਇਸ ਤੋਂ ਇਲਾਵਾ ਸਾਰੀਆਂ ਦੁਕਾਨਾਂ ਬੰਦ ਰੱਖਣ ਦੀ ਗੱਲ ਕਹੀ ਗਈ ਹੈ ।

ਪੰਜਾਬ ਸਰਕਾਰ ਵੱਲੋਂ ਇਹ ਫੈਸਲਾ ਲਗਾਤਾਰ ਦੁਕਾਨਦਾਰਾਂ ਵੱਲੋਂ ਕੀਤੇ ਜਾ ਰਹੇ ਵਿਰੋਧ ਕਾਰਨ ਲਿਆ ਗਿਆ ਹੈ ਸਰਕਾਰ ਦੇ ਇਸ ਫ਼ੈਸਲੇ ਕਾਰਨ ਕੁਝ ਲੋਕਾਂ ਨੂੰ ਤਾਂ ਰਾਹਤ ਮਿਲੇਗੀ,ਪਰ ਜਿਨ੍ਹਾਂ ਦੀਆਂ ਦੁਕਾਨਾਂ ਅਜੇ ਵੀ ਬੰਦ ਹਨ ਉਨ੍ਹਾਂ ਬਾਰੇ ਸਰਕਾਰ ਨੇ ਅਜੇ ਵੀ ਕੁਝ ਨਹੀਂ ਸੋਚਿਆ। ਕਿਉਂ ਕਿ ਉਹ ਲੋਕ ਵੀ ਗ਼ਰੀਬ ਘਰਾਣਿਆਂ ਨਾਲ ਹੀ ਸਬੰਧ ਰੱਖਦੇ ਹਨ ਅਤੇ ਰੋਜ਼ ਦਾ ਕਮਾ ਕੇ ਖਾਣ ਵਾਲਿਆਂ ਵਿੱਚੋਂ ਇੱਕ ਹਨ।

ਪਰ ਇੱਥੇ ਸਰਕਾਰ ਨੇ ਕੁਝ ਕੁ ਲੋਕਾਂ ਨੂੰ ਸ਼ਾਂਤ ਕਰਨ ਲਈ ਅੱਧੀਆਂ ਦੁਕਾਨਾਂ ਖੋਲ੍ਹਣ ਦੀ ਅਨੁਮਤੀ ਦੇ ਦਿੱਤੀ ਹੈ ਤਾਂ ਜੋ ਕੁਝ ਲੋਕ ਸ਼ਾਂਤ ਹੋ ਜਾਣ ਅਤੇ ਧਰਨੇ ਲੱਗਣੇ ਬੰਦ ਹੋ ਜਾਣਾ।ੋ

Leave a Reply

Your email address will not be published.