ਮਸੀਤ ਵਿੱਚ ਪਹੁੰਚੇ ਨਿਹੰਗ ਸਿੰਘ ,ਮੁਸਲਿਮ ਭਾਈਚਾਰੇ ਵਿੱਚ ਖੁਸ਼ੀ ਦੀ ਲਹਿਰ

Uncategorized

ਅੱਜਕੱਲ੍ਹ ਦੇਸ਼ ਵਿੱਚ ਸਰਕਾਰਾਂ ਵੱਲੋਂ ਲੋਕਾਂ ਵਿਚਕਾਰ ਧਰਮ ਦੇ ਨਾਂ ਤੇ ਲੜਾਈਆਂ ਕਰਵਾਈਆਂ ਜਾਂਦੀਆਂ ਹਨ । ਲੋਕਾਂ ਨੂੰ ਮੁਸਲਮਾਨ ਹਿੰਦੂ ਸਿੱਖ ਇਸਾਈ ਦੇ ਨਾਂ ਤੇ ਅਲੱਗ ਕਰ ਕੇ ਆਪਣਾ ਫ਼ਾਇਦਾ ਕੱਢਿਆ ਜਾਂਦਾ ਹੈ ।ਇਹ ਲੰਬੇ ਸਮੇਂ ਤੋਂ ਹੁੰਦਾ ਆ ਰਿਹਾ ਹੈ ਸਰਕਾਰਾਂ ਇਸ ਵਿੱਚ ਕਾਮਯਾਬ ਇਸ ਲਈ ਹੋ ਜਾਂਦੀਆਂ ਹਨ, ਕਿ ਲੋਕਾਂ ਦੇ ਮਨਾਂ ਵਿੱਚ ਵੀ ਧਰਮਾਂ ਨੂੰ ਲੈ ਕੇ ਬਹੁਤ ਸਾਰੇ ਮਿੱਥ ਬਣ ਚੁੱਕੇ ਹਨ ,ਜਿਨ੍ਹਾਂ ਨੂੰ ਉਹ ਛੱਡਣਾ ਨਹੀਂ ਚਾਹੁੰਦੇ ਅਤੇ ਆਸਾਨੀ ਨਾਲ ਸਰਕਾਰਾਂ ਦੀਆਂ ਸਾਜ਼ਿਸ਼ਾਂ ਦਾ ਸ਼ਿਕਾਰ ਹੋ ਜਾਂਦੇ ਹਨ ।

ਅੱਜ ਦੇ ਸਮੇਂ ਵਿੱਚ ਸਾਡਾ ਜੋ ਹਾਲ ਹੈ ਇਹ ਸਰਕਾਰਾਂ ਤਾਂ ਹੀ ਕਰ ਸਕਿਆ ਨੇ ਜੇਕਰ ਅਸੀਂ ਉਨ੍ਹਾਂ ਨੂੰ ਕਰਨ ਦਿੱਤਾ । ਇਸ ਲਈ ਅਜੇ ਵੀ ਸਮਾਂ ਰਹਿੰਦੇ ਸਾਨੂੰ ਸਮਝ ਲੈਣਾ ਚਾਹੀਦਾ ਹੈ ਕਿ ਧਰਮਾਂ ਦੇ ਨਾਂ ਤੇ ਲੜਾਈ ਕਰਨਾ ਛੱਡ ਦੇਈਏ ਅਤੇ ਇੱਕ ਮਿੱਕ ਹੋ ਕੇ ਦੇਸ਼ ਦੇ ਭਲੇ ਵਾਸਤੇ ਸੋਚੀਏ ਤਾਂ ਜੋ ਗ਼ਰੀਬ ਲੋਕਾਂ ਨੂੰ ਇਸ ਤਰ੍ਹਾਂ ਭੁੱਖਾ ਨਾ ਮਰਨਾ ਪਵੇ । ਮਲੇਰਕੋਟਲਾ ਚ ਸਿੱਖ ਮੁਸਲਿਮ ਸਾਂਝਾਂ ਫਾਊਂਡੇਸ਼ਨ ਦੇ ਕੁਝ ਮੈਂਬਰਾਂ ਨੇ ਇਸ ਸੰਦੇਸ਼ ਨੂੰ ਅੱਗੇ ਵਧਾਉਣ ਲਈ ਇਕ ਪਹਿਲ ਕੀਤੀ ਹੈ ।ਜਿੱਥੇ ਕਿ ਸਿੱਖ ਭਾਈਚਾਰੇ ਦੇ ਅਤੇ ਮੁਸਲਿਮ ਭਾਈਚਾਰੇ ਦੇ ਲੋਕ ਇਕੱਠੇ ਬੈਠ ਕੇ ਗੱਲਬਾਤ ਕਰ ਰਹੇ ਹਨ ਅਤੇ ਲੋਕਾਂ ਨੂੰ ਸਮਝਾ ਰਹੇ ਹ

ਕਿ ਸਾਨੂੰ ਇਕੱਠੇ ਰਹਿਣਾ ਚਾਹੀਦਾ ਹੈ। ਧਰਮਾਂ ਦੇ ਨਾਂ ਤੇ ਜੋ ਅਸੀਂ ਬੈਰ ਦੂਜੇ ਨਾ ਕੱਢਦੇ ਹਾਂ ਉਸ ਨੂੰ ਖ਼ਤਮ ਕਰਨਾ ਚਾਹੀਦਾ ਹੈ ।ਇਸ ਦੌਰਾਨ ਡਾ ਨਸੀਰ ਅਖਤਰ ਜੋ ਇਸੇ ਫਾਊਂਡੇਸ਼ਨ ਦੇ ਮੈਂਬਰ ਹਨ ਨੇ ਦੱਸਿਆ ਕਿ ਮੁਸਲਿਮ ਧਰਮ ਵਿੱਚ ਰੋਜ਼ਾ ਇੱਕ ਅਭਿਆਸ ਹੈ, ਜਿਸ ਦੌਰਾਨ ਜਿਸ ਵਿਅਕਤੀ ਨੇ ਰੋਜ਼ਾ ਰੱਖਿਆ ਹੁੰਦਾ ਹੈ ਉਸ ਦੇ ਅੰਗ ਅੰਗ ਨੇ ਰੋਜ਼ਾ ਰੱਖਿਆ ਹੁੰਦਾ ਹੈ । ਰੋਜ਼ਾ ਰੱਖਣ ਦੌਰਾਨ ਉਹ ਨਾ ਤਾਂ ਬੁਰਾ ਸੁਣ ਸਕਦਾ ਹੈ ਨਾ ਦੇਖ ਸਕਦਾ ਹੈ ਨਾ ਬੋਲ ਸਕਦਾ ਹੈ ,ਭਾਵ ਕਿ ਇਸ ਦੌਰਾਨ ਉਹ ਆਪਣੀਆਂ ਗ਼ਲਤੀਆਂ ਨੂੰ ਸੁਧਾਰ ਸਕਦਾ ਹੈ । ਇੱਥੋਂ ਇਹ ਸਮਝ ਲੈ ਲੈਣੀ ਚਾਹੀਦੀ ਹੈ ਕਿ ਅਸੀਂ ਆਪਣੀਆਂ ਗ਼ਲਤੀਆਂ ਨੂੰ ਸੁਧਾਰ ਸਕਦੇ ਹਾਂ ਅਤੇ ਅੱਗੇ ਵਧ ਕੇ ਲੋਕਾਂ ਨਾਲ ਰਲਮਿਲ ਕੇ ਰਹਿ ਸਕਦੇ ਹਾਂ । ਇਸ ਤੋਂ ਇਲਾਵਾ ਉਨ੍ਹਾਂ ਨੇ ਕੁਰਾਨ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਗੁਰਬਾਣੀ ਦੀ ਵੀ ਗੱਲਬਾਤ ਕੀਤੀ ਉਨ੍ਹਾਂ ਦੱਸਿਆ ਕਿ ਸਾਡੇ ਗੁਰੂਆਂ ਨੇ ਵੀ ਸਾਨੂੰ ਮਿਲ ਜੁਲ ਕੇ ਰਹਿਣ ਦਾ ਹੀ ਸੰਦੇਸ਼ ਦਿੱਤਾ ਸੀ ।

ਪਰ ਅੱਜਕੱਲ੍ਹ ਲੋਕ ਗੁਰਬਾਣੀ ਤੋਂ ਦੂਰ ਹੁੰਦੇ ਜਾ ਰਹੇ ਹਨ ਜਿਸ ਕਾਰਨ ਦੇਸ਼ ਵਿੱਚ ਧਰਮਾਂ ਦੇ ਨਾਂ ਤੇ ਲੜਾਈਆਂ ਜ਼ਿਆਦਾ ਵਧਣ ਕਰਕੇ ਸਰਕਾਰਾਂ ਲੋਕਾਂ ਨੂੰ ਤਕਲੀਫ ਦੇ ਰਹੀਆਂ ਹਨ । ਦੇਸ਼ ਦੇ ਲੋਕਾਂ ਨੂੰ ਇਨ੍ਹਾਂ ਲੜਾਈਆਂ ਤੋਂ ਬਚਣ ਦੀ ਲੋੜ ਹੈ ।

Leave a Reply

Your email address will not be published. Required fields are marked *