ਕੈਨੇਡਾ ਗਈ ਪਤਨੀ ਨੇ ਪਤੀ ਨੂੰ ਬੁਲਾਉਣ ਤੋਂ ਕੀਤਾ ਇਨਕਾਰ ,ਕਿਹਾ ਮੈਂ ਨਹੀਂ ਰੱਖਣਾ ਇਹੋ ਜਿਹਾ ਘਰਵਾਲਾ

Uncategorized

ਪੰਜਾਬ ਦੇ ਨੌਜਵਾਨ ਲੜਕੇ ਅੱਜ ਕੱਲ੍ਹ ਕੈਨੇਡਾ ਜਾਣ ਲਈ ਉਤਾਵਲੇ ਹਨ , ਜਿਸ ਲਈ ਉਹ ਅਤੇ ਉਨ੍ਹਾਂ ਦੇ ਮਾਪੇ ਕੁਝ ਵੀ ਕਰਨ ਲਈ ਤਿਆਰ ਹਨ । ਭਾਵੇਂ ਕਿ ਪੰਜਾਬ ਵਿਚ ਥਾਂ ਥਾਂ ਤੇ ਆਈਲੈਟਸ ਦੇ ਸੈਂਟਰ ਖੁੱਲ੍ਹੇ ਹਨ, ਪਰ ਕਿਉਂ ਕੇ ਕੁੜੀਆਂ ਪੜ੍ਹਾਈ ਵਿੱਚ ਤੇਜ਼ ਮੰਨੀਆਂ ਜਾਂਦੀਆਂ ਹਨ ਇਸ ਲਈ ਉਹ ਆਇਲੈਟ ਕਰਨ ਤੋਂ ਬਾਅਦ ਪਰ ਜਿਨ੍ਹਾਂ ਕੁੜੀਆਂ ਦੇ ਮਾਪਿਆਂ ਕੋਲ ਉਨ੍ਹਾਂ ਨੂੰ ਬਾਹਰ ਕੈਨੇਡਾ ਭੇਜਣ ਵਾਸਤੇ ਪੈਸਾ ਨਹੀਂ ਹੁੰਦਾ। ਉਹ ਉਹ ਆਪਣੀ ਲੜਕੀ ਦਾ ਵਿਆਹ ਕਿਸੇ ਅਮੀਰ ਘਰ ਦੇ ਲੜਕੇ ਨਾਲ ਕਰ ਕੇ ਉਸ ਨੂੰ ਕੈਨੇਡਾ ਭੇਜ ਦਿੰਦੇ ਹਨ। ਇਸ ਵਾਸਤੇ ਲੜਕੇ ਵਾਲਿਆਂ ਵੱਲੋਂ ਲੱਖਾਂ ਰੁਪਏ ਦਾ ਖਰਚਾ ਕਰਕੇ ਪਹਿਲਾਂ ਲੜਕੀ ਨੂੰ ਕੈਨੇਡਾ ਭੇਜਿਆ ਜਾਂਦਾ ਹੈ,

ਪਰ ਜਦੋਂ ਕਈ ਵਾਰ ਲੜਕੀ ਪੱਕੀ ਹੋ ਜਾਂਦੀ ਹੈ ਤਾਂ ਉਸ ਤੋਂ ਬਾਅਦ ਉਸ ਦੁਆਰਾ ਲੜਕੇ ਦਾ ਸਾਥ ਛੱਡ ਦਿੱਤਾ ਜਾਂਦਾ ਹੈ। ਇਸ ਤਰ੍ਹਾਂ ਦੇ ਬਹੁਤ ਸਾਰੇ ਮਾਮਲੇ ਅੱਜਕੱਲ੍ਹ ਪੰਜਾਬ ਵਿੱਚ ਦੇਖਣ ਨੂੰ ਮਿਲ ਰਹੇ ਹਨ ਜਿੱਥੇ ਲੜਕੀ ਵਾਲੇ ਮੁੱਕਰ ਜਾਂਦੇ ਹਨ ਕਿ ਉਨ੍ਹਾਂ ਨੇ ਕਿਸੇ ਦੀ ਸਹਾਇਤਾ ਲਈ ਹੈ ਕੈਨੇਡਾ ਆਉਣ ਲਈ। ਅਜਿਹੇ ਕੇਸਾਂ ਵਿੱਚ ਪੁਲੀਸ ਦੁਆਰਾ ਬਾਅਦ ਵਿਚ ਠੀਕ ਕਾਰਵਾਈ ਨਹੀਂ ਕੀਤੀ ਜਾਂਦੀ, ਕਿਸੇ ਨਾ ਕਿਸੇ ਪਰਿਵਾਰਕ ਮੈਂਬਰ ਵੱਲੋਂ ਖੁਦਕੁਸ਼ੀ ਕਰ ਲਈ ਜਾਂਦੀ ਹੈ ਕਿਉਂ ਕਿ ਇਸ ਵਿਚ ਉਨ੍ਹਾਂ ਦੇ ਲੱਖਾਂ ਰੁਪਏ ਲੱਗ ਜਾਂਦੇ ਹਨ ਕਈ ਲੋਕਾਂ ਵੱਲੋਂ ਆਪਣੀਆਂ ਜ਼ਮੀਨਾਂ ਵੇਚ ਕੇ ਪੈਸਾ ਲਾਇਆ ਜਾਂਦਾ ਹੈ।

ਪਰ ਜਦੋਂ ਉਨ੍ਹਾਂ ਦੇ ਹੱਥ ਪੱਲੇ ਕੁਝ ਨਹੀਂ ਆਉਂਦਾ ਤਾਂ ਅਜਿਹਾ ਕੰਮ ਕਰ ਲਿਆ ਜਾਂਦਾ ਹੈ । ਜਿਵੇਂ ਕਿ ਅਸੀਂ ਦੱਸਿਆ ਕਿ ਪੰਜਾਬ ਵਿਚ ਅਜਿਹੇ ਬਹੁਤ ਕੇਸ ਹਨ ਜਿਨ੍ਹਾਂ ਵਿੱਚੋਂ ਇੱਕ ਕੇਸ ਹੈ ਬੀਰਾ ਸਿੰਘ ਅਤੇ ਹਰਸਿਮਰਨ ਕੌਰ ਦਾ । ਇੱਥੇ ਬੀਰਾ ਸਿੰਘ ਦਾ ਕਹਿਣਾ ਹੈ ਕਿ ਉਸ ਵੱਲੋਂ ਲੱਖਾਂ ਰੁਪਏ ਖਰਚ ਕਰ ਕੇ ਪਹਿਲਾਂ ਹਰਸਿਮਰਨ ਕੌਰ ਨੂੰ ਕੈਨੇਡਾ ਭੇਜਿਆ ਗਿਆ । ਪਰ ਹੁਣ ਹਰਸਿਮਰਨ ਕੌਰ ਇਹ ਮੰਨਣ ਤੋਂ ਇਨਕਾਰ ਕਰ ਰਹੀ ਹੈ ਕਿ ਸਾਰਾ ਪੈਸਾ ਉਸ ਨੇ ਲਗਾਇਆ ਹੈ ।

ਹੁਣ ਉਸ ਦੀ ਪਤਨੀ ਕਹਿ ਰਹੀ ਹੈ ਕਿ ਕਿ ਉਹ ਉਸ ਨੂੰ ਛੱਡਣਾ ਚਾਹੁੰਦੀ ਹੈ ਅਤੇ ਬੀਰਾ ਸਿੰਘ ਨੇ ਉਸ ਤੇ ਸਿਰਫ ਤੀਹ ਪਰਸੈਂਟ ਇਨਵੈਸਟਮੈਂਟ ਕੀਤੀ ਹੈ।ਦੋਨਾਂ ਵਿਚਕਾਰ ਤਕਰਾਰ ਲਗਾਤਾਰ ਗਰਮਾ ਰਹੀ ਹੈ ਅਤੇ ਸੋਸ਼ਲ ਮੀਡੀਆ ਤੇ ਵੀ ਇਸ ਦੇ ਚਰਚੇ ਹਨ ।

Leave a Reply

Your email address will not be published.