ਲਾਲ ਚੂੜੇ ਵਾਲੀ ਅਤੇ ਪੁਲਸ ਅਫਸਰ ,ਕਰ ਰਹੇ ਸਨ 60 ਸਾਲਾ ਬਾਬੇ ਨੂੰ ਬਲੈਕਮੇਲ

Uncategorized

ਤਰਨਤਾਰਨ ਦੇ ਵਿਜੀਲੈਂਸ ਵਿਭਾਗ ਵੱਲੋਂ ਪਿਛਲੇ ਦਿਨੀਂ ਇੱਕ ਏਐੱਸਆਈ ਨੂੰ ਰਿਮਾਂਡ ਤੇ ਲਿਆ ਗਿਆ ਸੀ , ਕਿਉਂਕਿ ਇਸ ਏ ਐਸ ਆਈ ਖ਼ਿਲਾਫ਼ ਪਰਚਾ ਦਰਜ ਹੋਇਆ ਸੀ ਕਿ ਇਸ ਇਕ ਵਿਅਕਤੀ ਨੂੰ ਬਲੈਕਮੇਲ ਕੀਤਾ ਜਾ ਰਿਹਾ ਸੀ। ਜਾਣਕਾਰੀ ਮੁਤਾਬਕ ਏ ਐੱਸ ਆਈ ਲਖਵਿੰਦਰ ਸਿੰਘ ਅਤੇ ਉਸ ਨਾਲ ਕੁਝ ਔਰਤਾਂ ਨੇ ਮਿਲ ਕੇ ਇਕ ਵਿਅਕਤੀ ਦੀ ਅਸ਼ਲੀਲ ਵੀਡੀਓ ਬਣਾਈ ਅਤੇ ਇਸ ਅਸ਼ਲੀਲ ਵੀਡੀਓ ਦਾ ਹਵਾਲਾ ਦੇ ਕੇ ਇਕ ਵਿਅਕਤੀ ਨੂੰ ਬਲੈਕਮੇਲ ਕੀਤਾ ਜਾਣ ਲੱਗਿਆ ਅਤੇ ਉਸ ਤੋਂ ਦੱਸ ਹਜ਼ਾਰ ਰੁਪਏ ਦੀ ਮੰਗ ਕੀਤੀ ਜਾ ਰਹੀ ਸੀ ।

ਪਰ ਜਦੋਂ ਵਿਅਕਤੀ ਵੱਲੋਂ ਤਰਨਤਾਰਨ ਦੇ ਵਿਜੀਲੈਂਸ ਵਿਭਾਗ ਚ ਇਸ ਦਾ ਪਰਚਾ ਦਰਜ ਕੀਤਾ ਗਿਆ। ਉਸ ਤੋਂ ਬਾਅਦ ਪੁਲੀਸ ਨੇ ਏਐਸਆਈ ਲਖਵਿੰਦਰ ਸਿੰਘ ਨੂੰ ਰਿਮਾਂਡ ਤੇ ਲਿਆ ਅਤੇ ਪਿਛਲੇ ਤਿੰਨ ਦਿਨਾਂ ਤੋਂ ਉਹ ਪੁਲੀਸ ਦੇ ਕਬਜ਼ੇ ਵਿੱਚ ਹੈ ਅਤੇ ਹੁਣ ਪੁਲਸ ਦੇ ਹੱਥ ਔਰਤਾਂ ਲੱਗੀਆਂ ਹਨ ਜੋ ਲਖਵਿੰਦਰ ਸਿੰਘ ਨਾਲ ਇਸ ਖੇਡ ਵਿਚ ਸ਼ਾਮਿਲ ਸੀ । ਦੱਸ ਦੇਈਏ ਕਿ ਇਨ੍ਹਾਂ ਵਿਚੋਂ ਇਕ ਅੌਰਤ ਨੇ ਲਾਲ ਚੂੜਾ ਪਾਇਆ ਹੋਇਆ ਹੈ ਜਿਸ ਦਾ ਨਾਮ ਰਾਜਵਿੰਦਰ ਕੌਰ ਹੈ ਪੁਲੀਸ ਦੁਆਰਾ ਦੋ ਔਰਤਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਅਤੇ ਇਨ੍ਹਾਂ ਨੂੰ ਦੋ ਦਿਨ ਦੀ ਰਿਮਾਂਡ ਉੱਤੇ ਲਿਆ ਗਿਆ ਹੈ।

ਪੁਲਸ ਦਾ ਕਹਿਣਾ ਹੈ ਕਿ ਜਲਦੀ ਹੀ ਇਸ ਕੇਸ ਨੂੰ ਸੁਲਝਾ ਦਿੱਤਾ ਜਾਵੇਗਾ ਅਤੇ ਦੋਸ਼ੀਆਂ ਖਿਲਾਫ਼ ਕਰੜੀ ਤੋਂ ਕਰੜੀ ਕਾਰਵਾਈ ਕੀਤੀ ਜਾਵੇਗੀ ,ਕਿਉਂਕਿ ਅਕਸਰ ਹੀ ਅਜਿਹੇ ਮਾਮਲੇ ਦੇਖਣ ਨੂੰ ਆਉਂਦੇ ਹਨ ਜਿਥੇ ਕਿ ਕੁਝ ਲੋਕਾਂ ਵਲੋਂ ਗਲਤ ਤਰੀਕੇ ਨਾਲ ਲੋਕਾਂ ਨੂੰ ਫਸਾਇਆ ਜਾਂਦਾ ਹੈ ਅਤੇ ਉਸ ਤੋਂ ਬਾਅਦ ਲੱਖਾਂ ਰੁਪਏ ਹਥਿਆਏ ਜਾਂਦੇ ਹਨ । ਸੋ ਅਜਿਹੇ ਲੋਕਾਂ ਉੱਤੇ ਨੱਥ ਪਾਉਣਾ ਲਾਜ਼ਮੀ ਹੈ ਤਾਂ ਜੋ ਆਉਣ ਵਾਲੇ ਸਮੇਂ ਵਿੱਚ ਹੋਰ ਲੋਕਾਂ ਨਾਲ ਅਜਿਹੀਆਂ ਘਟਨਾਵਾਂ ਨਾ ਵਾਪਰ ਸਕਣ

ਅਤੇ ਦੂਜੇ ਪਾਸੇ ਜਿਸ ਪੁਲੀਸ ਤੋਂ ਉਮੀਦ ਕੀਤੀ ਜਾਂਦੀ ਹੈ ਕਿ ਉਹ ਉਨ੍ਹਾਂ ਦੀ ਰੱਖਿਆ ਕਰੇਗੀ ਇਹੋ ਜਿਹੇ ਲੋਕ ਜਦੋਂ ਅਜਿਹੀ ਹਰਕਤ ਕਰਦੇ ਹਨ ਤਾਂ ਗੁਨਾਹ ਕਰਨ ਵਾਲੇ ਲੋਕਾਂ ਦੀ ਤਾਕਤ ਹੋਰ ਵਧ ਜਾਂਦੀ ਹੈ ।

Leave a Reply

Your email address will not be published.