ਜ਼ਮੀਨੀ ਜਾਇਦਾਦ ਦੇ ਚਲਦਿਆਂ ਕਲਯੁਗੀ ਭਰਾ ਨੇ ਆਪਣੀ ਹੀ ਭੈਣ ਨੂੰ ਉਤਾਰਿਆ ਮੌਤ ਦੇ ਘਾਟ

Uncategorized

ਅੱਜਕੱਲ੍ਹ ਜ਼ਮੀਨ ਜਾਇਦਾਦ ਦਾ ਜ਼ਿਆਦਾ ਲਾਲਚ ਹੋਣ ਕਾਰਨ ਰਿਸ਼ਤਿਆਂ ਦੀ ਬਲੀ ਚੜ੍ਹ ਰਹੀ ਹੈ। ਜ਼ਮੀਨ ਦੀ ਇੱਕ ਵੱਟ ਪਿੱਛੇ ਕਤਲ ਕਰ ਦਿੱਤੇ ਜਾਂਦੇ ਹਨ। ਇਸੇ ਤਰ੍ਹਾਂ ਦਾ ਇੱਕ ਮਾਮਲਾ ਗੁਰਦਾਸਪੁਰ ਤੋਂ ਸਾਹਮਣੇ ਆ ਰਿਹਾ ਹੈ ਜਿੱਥੇ ਕਿ ਇਕ ਲੜਕੇ ਵਲੋਂ ਆਪਣੀ ਚਚੇਰੀ ਭੈਣ ਉੱਤੇ ਟਰੈਕਟਰ ਚੜ੍ਹਾ ਕੇ ਕਤਲ ਕਰ ਦਿੱਤਾ ਗਿਆ। ਜਾਣਕਾਰੀ ਮੁਤਾਬਕ ਦੋ ਪਰਿਵਾਰਾਂ ਵਿੱਚ ਜ਼ਮੀਨ ਚ ਵਟ ਨੂੰ ਲੈ ਕੇ ਕੋਈ ਆਪਸੀ ਰੰਜਿਸ਼ ਸੀ ।ਜਿਸ ਦੇ ਚਲਦੇ ਦੋਸ਼ੀ ਮਨਪ੍ਰੀਤ ਸਿੰਘ ਵੱਟ ਨੂੰ ਵਾਹੁਣ ਜਾ ਰਿਹਾ ਸੀ ਅਤੇ ਉਸੇ ਸਮੇਂ ਉਸ ਦੀ ਚਾਚੀ ਅਤੇ ਉਸ ਦੀ ਚਚੇਰੀ ਭੈਣ ਸੁਮਨਪ੍ਰੀਤ ਕੌਰ ਉਸ ਨੂੰ ਰੋਕਣ ਲਈ ਆਇਆ ਤਾਂ ਉਸ ਨੇ ਜਾਣ ਬੁੱਝ ਕੇ ਉਨ੍ਹਾਂ ਦੋਵਾਂ ਉਪਰ ਟਰੈਕਟਰ ਚੜ੍ਹਾ ਦਿੱਤਾ ।

ਦੋਵੇਂ ਗੰਭੀਰ ਰੂਪ ਚ ਜ਼ਖਮੀ ਹੋ ਗਈਆਂ। ਜਿਸ ਤੋਂ ਬਾਅਦ ਉਨ੍ਹਾਂ ਨੂੰ ਹਸਪਤਾਲ ਪਹੁੰਚਾਇਆ ਗਿਆ ਅਤੇ ਉਸ ਤੋਂ ਬਾਅਦ ਸੁਮਨਪ੍ਰੀਤ ਕੌਰ ਦੀ ਮੌਤ ਹੋ ਗਈ ।ਦੱਸ ਦਈਏ ਕਿ ਸੁਮਨਪ੍ਰੀਤ ਕੌਰ ਦੀ ਉਮਰ ਸਿਰਫ਼ ਇੱਕੀ ਸਾਲ ਸੀ । ਇਸ ਤੋਂ ਬਾਅਦ ਇਹ ਮਾਮਲਾ ਪੁਲਸ ਕੋਲ ਪਹੁੰਚਿਆ ਅਤੇ ਪੁਲੀਸ ਦੁਆਰਾ ਮਨਪ੍ਰੀਤ ਸਿੰਘ ਅਤੇ ਉਸ ਦੀ ਮਾਂ ਗੁਰਮੀਤ ਕੌਰ ਖਿਲਾਫ ਪਰਚਾ ਦਰਜ ਕਰ ਲਿਆ ਗਿਆ ਹੈ ।ਸੁਮਨਪ੍ਰੀਤ ਕੌਰ ਦੇ ਪਿਤਾ ਅਮਰਜੀਤ ਸਿੰਘ ਦੁਆਰਾ ਬਿਆਨ ਲਿਖਵਾਏ ਜਾ ਚੁੱਕੇ ਹਨ ਅਤੇ ਜਲਦ ਹੀ ਦੋਸ਼ੀਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ ।

ਮਨਪ੍ਰੀਤ ਸਿੰਘ ਦੇ ਚਾਚਾ ਅਮਰਜੀਤ ਸਿੰਘ ਵੱਲੋਂ ਕਿਹਾ ਜਾ ਰਿਹਾ ਹੈ ਕਿ ਉਨ੍ਹਾਂ ਦਾ ਵੱਟ ਦਾ ਰੌਲਾ ਖਤਮ ਹੋ ਗਿਆ ਸੀ ਅਤੇ ਦੋਨੋਂ ਪਰਿਵਾਰ ਇੱਕੋ ਘਰ ਵਿੱਚ ਰਹਿੰਦੇ ਸੀ । ਮਨਪ੍ਰੀਤ ਸਿੰਘ ਵੱਲੋਂ ਇਹ ਕਦਮ ਲੋਕਾਂ ਦੀ ਚੱਕ ਥੱਲੇ ਆ ਕੇ ਲਿਆ ਗਿਆ ਹੈ ਇਸ ਤੋਂ ਇਲਾਵਾ ਮਨਪ੍ਰੀਤ ਸਿੰਘ ਕੋਲੋਂ ਉਸ ਦੇ ਚਾਚੇ ਦੀ ਚੜ੍ਹਾਈ ਨਹੀਂ ਦੇਖੀ ਜਾਂਦੀ ਸੀ ,ਜੋ ਕਿ ਇਕ ਰਿਟਾਇਰਡ ਫੌਜੀ ਸੀ ਅਤੇ ਹੁਣ ਬੈਂਕ ਵਿੱਚ ਨੌਕਰੀ ਕਰ ਰਿਹਾ ਸੀ । ਫਿਲਹਾਲ ਪੁਲਸ ਦਾ ਕਹਿਣਾ ਹੈ ਕਿ ਮਨਪ੍ਰੀਤ ਸਿੰਘ ਅਤੇ ਉਸ ਦੀ ਮਾਂ ਗੁਰਮੀਤ ਕੌਰ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ।

ਇਸ ਤੋਂ ਇਲਾਵਾ ਸੁਮਨਪ੍ਰੀਤ ਕੌਰ ਦੀ ਮ੍ਰਿਤਕ ਦੇਹ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ ਅਤੇ ਛੇਤੀ ਹੀ ਉਸਦੇ ਵਾਰਸਾਂ ਦੇ ਹਵਾਲੇ ਕਰ ਦਿੱਤੀ ਜਾਵੇਗੀ ।

Leave a Reply

Your email address will not be published.