ਪਿੰਡ ਵਾਲਿਆਂ ਨੇ ਪੁਲਸ ਨੂੰ ਫੜ ਕੇ ਦਿੱਤਾ ਨਸ਼ਾ ਤਸਕਰ ,ਪਰ ਪੁਲੀਸ ਦੇ ਹੱਥੋਂ ਗਿਆ ਨਿਕਲ

Uncategorized

ਦੋ ਹਜਾਰ ਸਤਾਰਾਂ ਦੀਆਂ ਚੋਣਾਂ ਤੋਂ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਨੇ ਜੋ ਗੁਟਕਾ ਸਾਹਿਬ ਨੂੰ ਮੱਥੇ ਨਾਲ ਲਗਾ ਕੇ ਕਿਹਾ ਸੀ ਕਿ ਪਹਿਲੇ ਚਾਰ ਹਫ਼ਤਿਆਂ ਵਿੱਚ ਪੰਜਾਬ ਵਿੱਚੋਂ ਚਿੱਟੇ ਦਾ ਨਾਮੋ ਨਿਸ਼ਾਨ ਮਿਟਾ ਦਿੱਤਾ ਜਾਵੇਗਾ। ਕੈਪਟਨ ਸਰਕਾਰ ਇਸ ਮਾਮਲੇ ਵਿੱਚ ਕੁਝ ਨਹੀਂ ਕਰ ਪਾਈ ਅਤੇ ਪੰਜਾਬ ਦੇ ਪਿੰਡਾਂ ਵਿੱਚ ਅੱਜ ਵੀ ਨਸ਼ਾ ਸ਼ਰ੍ਹੇਆਮ ਵਿਕਦਾ ਹੈ, ਇਸ ਗੱਲ ਦੀ ਗਵਾਹੀ ਸੂਬੇ ਦੇ ਪਿੰਡਾਂ ਵਿੱਚ ਵਸਦੇ ਨੌਜਵਾਨਾਂ ਦੇ ਹਾਲਾਤ ਭਰਦੇ ਹਨ। ਬਹੁਤ ਸਾਰੇ ਨੌਜਵਾਨਾਂ ਨੂੰ ਚਿੱਟੇ ਦੀ ਲੱਤ ਲੱਗ ਚੁੱਕੀ ਹੈ

ਜੋ ਕਿ ਉਨ੍ਹਾਂ ਦੀ ਮੌਤ ਦਾ ਕਾਰਨ ਬਣਦਾ ਹੈ ਅਤੇ ਬਹੁਤ ਸਾਰੀਆਂ ਮਾਵਾਂ ਦੇ ਪੁੱਤ ਮਰ ਰਹੇ ਹਨ ਅਤੇ ਦੂਜੇ ਪਾਸੇ ਪੰਜਾਬ ਪੁਲੀਸ ਜਿਸ ਨੂੰ ਕਿ ਲੋਕਾਂ ਦੀ ਰਖਵਾਲੀ ਲਈ ਰੱਖਿਆ ਗਿਆ ਹੈ ਖ਼ੁਦ ਹੀ ਨਸ਼ਾ ਤਸਕਰਾਂ ਨੂੰ ਸ਼ਹਿ ਦੇ ਰਹੀ ਹੈ। ਇਸੇ ਤਰ੍ਹਾਂ ਦਾ ਇਕ ਮਾਮਲਾ ਜ਼ਿਲ੍ਹਾ ਬਠਿੰਡਾ ਦੇ ਪਿੰਡ ਭੂੰਦੜ ਤੋਂ ਸਾਹਮਣੇ ਆ ਰਿਹਾ ਹੈ ,ਜਿਥੋਂ ਦੇ ਪਿੰਡ ਵਾਸੀਆਂ ਨੇ ਬਰਾਡ਼ ਮਿਲ ਕੇ ਇਕ ਨਸ਼ਾ ਤਸਕਰ ਨੂੰ ਫੜਿਆ ਅਤੇ ਪੁਲਸ ਦੇ ਹਵਾਲੇ ਕੀਤਾ, ਪਰ ਪੁਲੀਸ ਨੇ ਪਹਿਲਾਂ ਇਸ ਨਸ਼ਾ ਤਸਕਰ ਨੂੰ ਆਪਣੀ ਗੱਡੀ ਵਿੱਚ ਬਿਠਾਇਆ ਤੇ ਫਿਰ ਆਪ ਹੀ ਬਾਰੀ ਖੋਲ੍ਹ ਕੇ ਇਸ ਨੂੰ ਭਜਾ ਦਿੱਤਾ।

ਜਿਸ ਨਸ਼ਾ ਤਸਕਰ ਨੂੰ ਫੜਿਆ ਗਿਆ ਸੀ ਉਸ ਦਾ ਨਾਂ ਮਗਾ ਹੈ। ਪਿੰਡ ਵਾਸੀਆਂ ਦੇ ਦੱਸਣ ਅਨੁਸਾਰ ਮੰਗੇ ਦੁਆਰਾ ਪਿੰਡ ਦੇ ਬਹੁਤ ਸਾਰੇ ਨੌਜਵਾਨਾਂ ਨੂੰ ਚਿੱਟੇ ਤੇ ਲਾਇਆ ਗਿਆ ਅਤੇ ਉਨ੍ਹਾਂ ਨੂੰ ਨਸ਼ੇ ਦੀ ਸਪਲਾਈ ਵੀ ਉਸੇ ਦੁਆਰਾ ਕੀਤੀ ਜਾਂਦੀ ਸੀ। ਉਨ੍ਹਾਂ ਦੱਸਿਆ ਕਿ ਪੁਲੀਸ ਦੁਆਰਾ ਮੰਗੇ ਦਾ ਸਾਥ ਦਿੱਤਾ ਜਾ ਰਿਹਾ ਹੈ ਜਿਸ ਕਰਕੇ ਉਹ ਭੱਜਣ ਵਿਚ ਕਾਮਯਾਬ ਹੋਇਆ। ਇਸ ਘਟਨਾ ਤੋਂ ਬਾਅਦ ਪਿੰਡ ਵਾਸੀਆਂ ਵੱਲੋਂ ਪੁਲੀਸ ਨੂੰ ਘੇਰਿਆ ਗਿਆ। ਗੁੱਸੇ ਵਿੱਚ ਆਏ ਪਿੰਡ ਵਾਸੀਆਂ ਨੇ ਪੰਜਾਬ ਸਰਕਾਰ ਅਤੇ ਪੰਜਾਬ ਪੁਲੀਸ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ।

ਪਰ ਦੂਜੇ ਪਾਸੇ ਪੁਲਸ ਦਾ ਕਹਿਣਾ ਹੈ ਕਿ ਉਨ੍ਹਾਂ ਦੁਆਰਾ ਮੰਗੇ ਨੂੰ ਜਾਣ ਬੁੱਝ ਕੇ ਨਹੀਂ ਭਜਾਇਆ ਗਿਆ। ਮਗੇ ਨੇ ਉਲਟੀ ਕਰਨ ਦਾ ਬਹਾਨਾ ਬਣਾਇਆ ਅਤੇ ਕਾਰ ਵਿੱਚੋਂ ਉਤਰ ਕੇ ਭੱਜ ਗਿਆ ਅਤੇ ਪਿੰਡ ਵਾਸੀਆਂ ਵੱਲੋਂ ਉਨ੍ਹਾਂ ਦੀ ਗੱਲ ਨਹੀਂ ਸੁਣੀ ਜਾ ਰਹੀ ।

Leave a Reply

Your email address will not be published.