ਜੀਓ ਵਾਲੇ ਲਾ ਰਹੇ ਸੀ ਪਿੰਡ ਵਿੱਚ ਟਾਵਰ ,ਪਿੰਡ ਵਾਲਿਆਂ ਨੇ ਕਬਜ਼ੇ ਵਿੱਚ ਕੀਤਾ ਸਾਮਾਨ ਅਤੇ ਮਸ਼ੀਨਾਂ

Uncategorized

ਪਿਛਲੇ ਪੰਜ ਮਹੀਨਿਆਂ ਤੋਂ ਕਿਸਾਨ ਦਿੱਲੀ ਦੇ ਬਾਰਡਰ ਉੱਪਰ ਕਾਲੇ ਕਾਨੂੰਨਾਂ ਦੇ ਖ਼ਿਲਾਫ਼ ਧਰਨਾ ਦੇ ਰਹੇ ਹਨ ।ਉਥੇ ਹੀ ਕਿਸਾਨਾਂ ਵੱਲੋਂ ਰਿਲਾਇੰਸ ਦੇ ਪੰਪ ,ਮੌਲ ਅਤੇ ਸੀਮਾ ਦਾ ਵੀ ਪੂਰੀ ਤਰ੍ਹਾਂ ਬਾਈਕਾਟ ਕਰ ਦਿੱਤਾ ਗਿਆ ਹੈ ।ਕਿਸਾਨਾਂ ਦਾ ਕਹਿਣਾ ਹੈ ਕਿ ਜੋ ਵੀ ਵਿਅਕਤੀ ਰਿਲਾਇੰਸ ਦਾ ਬਾਈਕਾਟ ਕਰ ਰਿਹਾ ਹੈ ਉਹ ਸਮਝਦੇ ਹਨ ਕਿ ਉਹ ਵਿਅਕਤੀ ਉਨ੍ਹਾਂ ਦਾ ਕਿਸਾਨੀ ਅੰਦੋਲਨ ਵਿੱਚ ਸਾਥ ਦੇ ਰਿਹਾ ਹੈ। ਪਰ ਇਸ ਦੇ ਚੱਲਦਿਆਂ ਹੀ ਰੂਪਨਗਰ ਦੇ ਵਿੱਚ ਇੱਕ ਨਵਾਂ ਹੀ ਮਾਮਲਾ ਸਾਹਮਣੇ ਆਇਆ ਹੈ ।ਜਿੱਥੇ ਕਿ ਪਿਛਲੇ ਤਿੰਨ ਦਿਨਾਂ ਤੋਂ ਪਿੰਡ ਦੇ ਵਿੱਚ ਦੀ ਫਾਈਬਰ ਲਾਈਨ ਪਾਉਣ ਦਾ ਕੰਮ ਚੱਲ ਰਿਹਾ ਸੀ।ਪਰ ਜਦੋਂ ਪਿੰਡ ਦੇ ਵਾਸੀਆਂ ਨੂੰ ਇਹ ਪਤਾ ਚੱਲਿਆ ਕਿ ਇਹ ਫਾਈਬਰ ਲਾਈਨਾਂ ਜੀਓ ਦੇ ਟਾਵਰਾਂ ਦੇ ਲਈ ਪਾਈ ਜਾ ਰਹੀ ਹੈ ਤਾਂ ਉਨ੍ਹਾਂ ਨੇ ਆਪਣੇ ਵਿਧਾਇਕਾਂ ਨੂੰ ਨਾਲ ਲੈ ਕੇ ਤੁਰੰਤ ਹੀ ਫ਼ਾਈਬਰ ਲੈਣ ਦਾ ਕੰਮ ਬੰਦ ਕਰਵਾ ਦਿੱਤਾ।

ਇਸਦੇ ਨਾਲ ਹੀ ਪਿੰਡ ਵਾਸੀਆਂ ਵੱਲੋਂ ਕੰਮ ਕਰਨ ਵਾਲੇ ਵਿਅਕਤੀਆਂ ਦਾ ਸਾਮਾਨ ਅਤੇ ਮਸ਼ੀਨਾਂ ਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ ਗਿਆ।ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਪਿੰਡ ਵਿੱਚ ਦੀ ਫਾਈਬਰ ਲਾਈਨ ਲੰਘਾਉਣ ਤੋਂ ਪਹਿਲਾਂ ਕੰਮ ਕਰਨ ਵਾਲੇ ਅਧਿਕਾਰੀਆਂ ਨੂੰ ਉਨ੍ਹਾਂ ਦੇ ਪਿੰਡ ਦੀ ਪੰਚਾਇਤ ਤੋਂ ਆਗਿਆ ਲੈਣੀ ਚਾਹੀਦੀ ਸੀ ।ਜਦੋਂ ਪਿੰਡ ਵਾਸੀਆਂ ਨੇ ਕੰਮ ਕਰਨ ਵਾਲੇ ਵਿਅਕਤੀਆਂ ਨੂੰ ਪੁੱਛਿਆ ਕਿ ਇਹ ਫਾਈਬਰ ਲੈਣ ਕਿਸ ਕੰਪਨੀ ਦੀ ਹੈ ਤਾਂ ਉਨ੍ਹਾਂ ਵੱਲੋਂ ਏਅਰਟੈੱਲ ਦਾ ਨਾਮ ਦਿੱਤਾ ਗਿਆ ।ਪਰ ਜਦੋਂ ਦੂਜੇ ਅਧਿਕਾਰੀ ਨੂੰ ਪਿੰਡ ਵਾਸੀਆਂ ਵੱਲੋਂ ਪੁੱਛਿਆ ਗਿਆ ਤਾਂ ਉਸ ਨੇ ਦੱਸਿਆ ਕਿ ਇਹ ਫਾਈਬਰ ਲੈਣ ਜੀਓ ਦੇ ਲਈ ਪਾਈ ਜਾ ਰਹੀ ਹੈ।

ਜਿਸ ਦੇ ਨਾਲ ਕੇ ਪਿੰਡ ਵਾਸੀਆਂ ਦੇ ਵਿੱਚ ਗੁੱਸਾ ਦੇਖਿਆ ਗਿਆ।ਕਿਉਂਕਿ ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਉਹ ਤਾਂ ਰਿਲਾਇੰਸ ਦੇ ਪੈਟਰੋਲ ਪੰਪ ਤੋਂ ਕਦੇ ਤੇਲ ਨਹੀਂ ਪਾਉਂਦੇ।ਫਿਰ ਜੀਓ ਦੀ ਫਾਈਬਰ ਲੈਣ ਉਨ੍ਹਾਂ ਦੇ ਪਿੰਡ ਵਿੱਚ ਦੀ ਕਿਸ ਤਰ੍ਹਾਂ ਲੰਘ ਸਕਦੀ ਹੈ। ਪਿੰਡ ਵਾਲਿਆਂ ਦਾ ਕਹਿਣਾ ਹੈ ਕਿ ਅਸੀਂ ਤਾਂ ਆਪਣੇ ਪਿੰਡ ਦੇ ਵਿਚ ਰਿਲਾਇੰਸ ਵਾਲਿਆਂ ਦਾ ਬੰਦਾ ਨਹੀਂ ਵੜ੍ਹਨ ਦਿੰਦੇ ।ਤੁਸੀਂ ਸਾਡੀ ਪ੍ਰਮੀਸ਼ਨ ਤੋਂ ਬਿਨਾਂ ਜੀਓ ਦੀਆਂ ਮਸ਼ੀਨਾਂ ਸਾਡੇ ਪਿੰਡ ਵਿੱਚ ਕਿਸ ਤਰ੍ਹਾਂ ਲੈ ਆਏ।ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਹੁਣ ਉਹ ਇਨ੍ਹਾਂ ਮਸ਼ੀਨਾਂ ਨੂੰ ਇੱਥੋਂ ਨਹੀਂ ਜਾਣ ਦੇਣਗੇ।ਉਨ੍ਹਾਂ ਨੇ ਕਿਹਾ ਕਿ ਉਹ ਕਿਸੇ ਵੀ ਹਾਲਤ ਦੇ ਵਿੱਚ ਜੀਓ ਦੀ ਪਾਈਪ ਲੈਣਾ ਆਪਣੇ ਪਿੰਡ ਵਿੱਚ ਦੀ ਨ੍ਹੀਂ ਲੰਘਣ ਦੇਣਗੇ।ਪਰ ਅਧਿਕਾਰੀਆਂ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਪਹਿਲਾਂ ਪਰਮਿਸ਼ਨ ਲਈ ਹੈ ।ਉਸ ਤੋਂ ਬਾਅਦ ਹੀ ਪਿੰਡ ਦੇ ਵਿਚ ਕੰਮ ਸ਼ੁਰੂ ਕੀਤਾ ਹੈ।

ਹੁਣ ਦੇਖਣਾ ਇਹ ਹੋਵੇਗਾ ਕਿ ਪਿੰਡ ਵਾਲੇ ਜੀਓ ਵਾਲਿਆਂ ਦੀਆਂ ਮਸ਼ੀਨਾਂ ਨੂੰ ਕਿੰਨਾ ਟਾਇਮ ਆਪਣੇ ਕਬਜ਼ੇ ਦੇ ਵਿੱਚ ਰੱਖਦੇ ਹਨ।ਅਤੇ ਜੀਓ ਵਾਲਿਆਂ ਵੱਲੋਂ ਪਿੰਡ ਵਿੱਚ ਦੀ ਪਾਈਪਲਾਈਨ ਲੰਘਾਈ ਜਾਂਦੀ ਹੈ ਜਾਂ ਨਹੀਂ।

Leave a Reply

Your email address will not be published.