ਐਂਬੂਲੈਂਸ ਵਿੱਚ ਕਰ ਦਿੱਤਾ ਵੱਡਾ ਕਾਰਾ, ਦੇਖ ਕੇ ਸਭ ਦੇ ਉੱਡੇ ਹੋਸ਼

Uncategorized

ਜਿਵੇਂ ਕਿ ਅਸੀਂ ਜਾਣਦੇ ਹਾਂ ਕਿ ਦੇਸ਼ ਦੇ ਹਸਪਤਾਲਾਂ ਵਿੱਚ ਮਰੀਜ਼ਾਂ ਦੀ ਸੰਖਿਆ ਵੱਧ ਹੋਣ ਕਰਕੇ ਆਕਸੀਜਨ ਦੀ ਕਮੀ ਦੇਖਣ ਨੂੰ ਮਿਲ ਰਹੀ ਹੈ । ਆਕਸੀਜਨ ਦੀ ਕਮੀ ਹੋਣ ਕਾਰਨ ਬਹੁਤ ਸਾਰੇ ਮਰੀਜ਼ਾਂ ਦੀ ਮੌਤ ਵੀ ਹੋ ਰਹੀ ਹੈ, ਉੱਥੇ ਹੀ ਕੁਝ ਲੋਕਾਂ ਵੱਲੋਂ ਆਕਸੀਜਨ ਦੀ ਕਾਲਾਬਾਜ਼ਾਰੀ ਵੀ ਕੀਤੀ ਜਾ ਰਹੀ ਹੈ। ਫ਼ਰੀਦਕੋਟ ਤੋਂ ਚੱਲੀ ਇਕ ਐਂਬੂਲੈਂਸ ਜੋ ਦਿੱਲੀ ਵਿੱਚ ਗਈ ਸੀ ।ਜਦੋਂ ਦਿੱਲੀ ਪੁਲੀਸ ਦੁਆਰਾ ਇਸ ਐਂਬੂਲੈਂਸ ਦੀ ਚੈਕਿੰਗ ਕੀਤੀ ਗਈ ਤਾਂ ਇਸ ਵਿੱਚ 20-20 ਕਿੱਲੋ ਦੇ ਛੇ ਸਿਲੰਡਰ ਆਕਸੀਜਨ ਦੇ ਮਿਲੇ । ਜਿਸ ਤੋਂ ਬਾਅਦ ਦਿੱਲੀ ਪੁਲੀਸ ਦੁਆਰਾ ਇਸ ਐਂਬੂਲੈਂਸ ਖ਼ਿਲਾਫ਼ ਕਾਰਵਾਈ ਕੀਤੀ ਗਈ ਅਤੇ ਦੋ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ।

ਜਦੋਂ ਦਿੱਲੀ ਪੁਲੀਸ ਨੇ ਇਨ੍ਹਾਂ ਵਿਅਕਤੀਆਂ ਨੂੰ ਰਿਮਾਂਡ ਤੇ ਲਿਆ ਤਾਂ ਇਨ੍ਹਾਂ ਨੇ ਦੱਸਿਆ ਕਿ ਫ਼ਰੀਦਕੋਟ ਬੱਚਿਓ ਦੋ ਤੋਂ ਤਿੰਨ ਐਂਬੂਲੈਂਸਾਂ ਹੋਰ ਇਸੇ ਤਰ੍ਹਾਂ ਦਾ ਕੰਮ ਕਰ ਰਹੀਆਂ ਹਨ । ਹੈਰਾਨ ਕਰਨ ਵਾਲੀ ਗੱਲ ਇਹ ਹੈ ਕਿ ਇਹ ਐਂਬੂਲੈਂਸਾਂ ਕਿਸੇ ਸਮਾਜ ਸੇਵੀ ਸੰਸਥਾ ਦੀਆਂ ਦੱਸੀਆਂ ਜਾ ਰਹੀਆਂ ਹਨ । ਇਸ ਘਟਨਾ ਤੋਂ ਬਾਅਦ ਪੰਜਾਬ ਵਿੱਚ ਵੀ ਐਂਬੂਲੈਂਸਾਂ ਦੀ ਕਾਰਗੁਜ਼ਾਰੀ ਤੇ ਨਜ਼ਰ ਰੱਖੀ ਜਾ ਰਹੀ ਹੈ ।ਇਸ ਦੌਰਾਨ ਬਹੁਤ ਸਾਰੀਆਂ ਐਂਬੂਲੈਂਸਾਂ ਦੀ ਚੈਕਿੰਗ ਕੀਤੀ ਗਈ ਅਤੇ ਜਿੱਥੇ ਆਕਸੀਜਨ ਦੇ ਪਲਾਂਟ ਲੱਗੇ ਹਨ ਉਥੇ ਵੀ ਕੁਝ ਟੀਮਾਂ ਵੱਲੋਂ ਚੈਕਿੰਗ ਕੀਤੀ ਜਾ ਰਹੀ ਹੈ ,ਕੇ ਆਖਿਰਕਾਰ ਆਕਸੀਜਨ ਦੇ ਸਿਲੰਡਰ ਕਿਸ ਕਿਸ ਨੂੰ ਦਿੱਤੇ ਜਾ ਰਹੇ ਹਨ

ਅਤੇ ਕਿਤੇ ਇਨ੍ਹਾਂ ਦੀ ਕਾਲਾਬਾਜ਼ਾਰੀ ਤਾਂ ਨਹੀਂ ਹੋ ਰਹੀ ।ਸੋ ਇਹ ਇਕ ਇਨਸਾਨੀਅਤ ਨੂੰ ਸ਼ਰਮਸ਼ਾਰ ਕਰਨ ਵਾਲੀ ਗੱਲ ਸਾਹਮਣੇ ਆ ਰਹੀ ਹੈ। ਜਿਥੇ ਇਕ ਪਾਸੇ ਲੋਕ ਆਕਸੀਜਨ ਦੇ ਲੰਗਰ ਲਗਾ ਰਹੇ ਹਨ ਅਤੇ ਦੂਜੇ ਪਾਸੇ ਅਜਿਹੇ ਲੋਕ ਵੀ ਸ਼ਾਮਲ ਹਨ ਕੇ ਜੋ ਆਕਸੀਜਨ ਦੀ ਕਾਲਾਬਾਜ਼ਾਰੀ ਕਰ ਰਹੇ ਹਨ ਅਤੇ ਲੋਕਾਂ ਤੋਂ ਹਜ਼ਾਰਾਂ ਰੁਪਏ ਦੀ ਲੁੱਟ ਕਰ ਰਹੇ ਹਨ । ਇਸ ਸਮੇਂ ਹਸਪਤਾਲਾਂ ਵਿੱਚ ਬਹੁਤ ਸਾਰੇ ਮਰੀਜ਼ਾਂ ਦੀ ਮੌਤ ਇਸੇ ਵਜ੍ਹਾ ਕਰਕੇ ਹੋ ਰਹੀ ਹੈ ਕਿ ਉਨ੍ਹਾਂ ਨੂੰ ਆਕਸੀਜਨ ਸਮੇਂ ਸਿਰ ਨਹੀਂ ਮਿਲ ਰਹੀ ,ਪਰ ਦੂਜੇ ਪਾਸੇ ਲੋਕਾਂ ਨੂੰ ਪੈਸੇ ਦੀ ਭੁੱਖ ਮਾਰ ਰਹੀ ਹੈ ਅਤੇ ਅਜਿਹੇ ਲੋਕਾਂ ਵੱਲੋਂ

ਬਿਨਾਂ ਕਿਸੇ ਬਾਰੇ ਸੋਚੇ ਸਮਝੇ ਇਹ ਘਟੀਆ ਕੰਮ ਕੀਤਾ ਜਾ ਰਿਹਾ ਹੈ । ਸੋ ਪ੍ਰਸ਼ਾਸਨ ਨੂੰ ਚਾਹੀਦਾ ਹੈ ਕਿ ਅਜਿਹੇ ਲੋਕਾਂ ਨੂੰ ਸਬਕ ਸਿਖਾਇਆ ਜਾਏ ਤਾਂ ਜੋ ਦੇਸ਼ ਦੇ ਹਸਪਤਾਲਾਂ ਵਿੱਚ ਆਕਸੀਜਨ ਦੀ ਕਮੀ ਨਾ ਹੋਵੇ ।

Leave a Reply

Your email address will not be published.